ਲੋਕ ਸਭਾ ਚੋਣਾਂ 2019 : ਬਠਿੰਡਾ ਲੋਕ ਸਭਾ ਹਲਕੇ 'ਚ 73.90 ਫੀਸਦੀ ਪਈਆਂ ਵੋਟਾਂ

Sunday, May 19, 2019 - 05:18 PM (IST)

ਲੋਕ ਸਭਾ ਚੋਣਾਂ 2019 : ਬਠਿੰਡਾ ਲੋਕ ਸਭਾ ਹਲਕੇ 'ਚ 73.90 ਫੀਸਦੀ ਪਈਆਂ ਵੋਟਾਂ

ਬਠਿੰਡਾ(ਮਨੀਸ਼) :  ਪੰਜਾਬ 'ਚ ਲੋਕ ਸਭਾ ਚੋਣਾਂ 2019 ਲਈ 13 ਸੀਟਾਂ 'ਤੇ ਆਖਰੀ 7ਵੇਂ ਗੇੜ ਦੀ ਵੋਟਿੰਗ ਖਤਮ ਹੋ ਚੁਕੀ ਹੈ, ਜਿਨ੍ਹਾਂ ਦਾ ਨਤੀਜਾ 23 ਮਈ ਨੂੰ ਐਲਾਨਿਆ ਜਾਵੇਗਾ। ਵੋਟਾਂ ਦੀ ਪ੍ਰੀਕ੍ਰਿਆ 'ਚ ਐਤਵਾਰ ਬਾਅਦ ਦੁਪਿਹਰ ਤੇਜੀ ਆਈ ਤੇ ਸ਼ਾਮ 5 ਵਜੇ ਤਕ 62 ਫੀਸਦੀ ਤੋਂ ਜਿਆਦਾ ਵੋਟਾਂ ਦਾ ਭੁਗਤਾਨ ਹੋਇਆ। ਜਾਣਕਾਰੀ ਦਿੰਦਿਆਂ ਬਠਿੰਡਾ ਦੇ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਬੀ ਸ਼੍ਰੀਨਿਵਾਸਨ ਨੇ ਦੱਸਿਆ ਕਿ ਬਠਿੰਡਾ ਸ਼ਹਿਰੀ ਹਲਕੇ 'ਚ 67.60 ਫੀਸਦੀ, ਬਠਿੰਡਾ ਦਿਹਾਤੀ ਹਲਕੇ 'ਚ 73 ਫੀਸਦੀ, ਤਲਵੰਡੀ ਸਾਬੋ ਹਲਕੇ 'ਚ 71ਫੀਸਦੀ, ਭੁੱਚੋ ਮੰਡੀ ਹਲਕੇ 'ਚ 74.73 ਫੀਸਦੀ, ਮੌੜ ਹਲਕੇ 'ਚ 73.40 ਫੀਸਦੀ, ਮਾਨਸਾ ਹਲਕੇ 'ਚ 75 ਫੀਸਦੀ, ਬੁਢਲਾਡਾ ਹਲਕੇ 'ਚ 79ਫ਼ੀਸਦੀ, ਸਰਦੂਲਗੜ੍ਹ ਹਲਕੇ 'ਚ 77.50 ਫੀਸਦੀ, ਅਤੇ ਲੰਬੀ ਹਲਕੇ 'ਚ 73.84 ਫੀਸਦੀ ਵੋਟਾਂ ਪਈਆਂ। ਉਨ੍ਹਾਂ ਦੱਸਿਆ ਕਿ ਜ਼ਿਲੇ ਭਰ 'ਚ ਕੁੱਲ ਵੋਟ ਪ੍ਰਤੀਸ਼ਤਾ 73.90 ਫੀਸਦੀ ਰਹੀ ਹੈ।

ਬਠਿੰਡਾ ਵਿਚ ਸਵੇਰ 9 ਵਜੇ ਤੱਕ ਹੋਈ 10.6 ਫੀਸਦੀ ਵੋਟਿੰਗ

ਲੰਬੀ 9.80 ਫੀਸਦੀ
ਭੁੱਚੋ ਮੰਡੀ 11.36 ਫੀਸਦੀ
ਬਠਿੰਡਾ ਸ਼ਹਿਰੀ 9.50 ਫੀਸਦੀ
ਬਠਿੰਡਾ ਦਿਹਾਤੀ 11.00 ਫੀਸਦੀ
ਤਲਵੰਡੀ ਸਾਬੋ 9.85 ਫੀਸਦੀ
ਮੌੜ 10 .56 ਫੀਸਦੀ
ਮਾਨਸਾ 9. 62 ਫੀਸਦੀ
ਸਰਦੂਲਗੜ੍ਹ 7.00 ਫੀਸਦੀ
ਬੁੱਢਲਾਡਾ 12.00 ਫੀਸਦੀ

ਬਠਿੰਡਾ ਵਿਚ ਸਵੇਰ 11 ਵਜੇ ਤੱਕ ਹੋਈ 23.10 ਫੀਸਦੀ ਵੋਟਿੰਗ

ਲੰਬੀ 24.60 ਫੀਸਦੀ
ਭੁੱਚੋ ਮੰਡੀ 11.36 ਫੀਸਦੀ
ਬਠਿੰਡਾ ਸ਼ਹਿਰੀ 21.00 ਫੀਸਦੀ
ਬਠਿਡਾ ਦਿਹਾਤੀ 26.50 ਫੀਸਦੀ
ਤਲਵੰਡੀ ਸਾਬੋ 9.85 ਫੀਸਦੀ
ਮੌੜ 35.73 ਫੀਸਦੀ
ਮਾਨਸਾ 26.29 ਫੀਸਦੀ
ਸਰਦੂਲਗੜ੍ਹ 21.00 ਫੀਸਦੀ
ਬੁੱਢਲਾਡਾ 29.00 ਫੀਸਦੀ
ਕੁੱਲ 23. 10 ਫੀਸਦੀ

ਬਠਿੰਡਾ ਵਿਚ ਸਵੇਰ 12 ਵਜੇ ਤੱਕ ਹੋਈ 26.64 ਫੀਸਦੀ ਵੋਟਿੰਗ

ਲੰਬੀ 24.60 ਫੀਸਦੀ
ਭੁੱਚੋ ਮੰਡੀ 27.60 ਫੀਸਦੀ
ਬਠਿੰਡਾ ਸ਼ਹਿਰੀ 21.00 ਫੀਸਦੀ
ਬਠਿਡਾ ਦਿਹਾਤੀ 28.50 ਫੀਸਦੀ
ਤਲਵੰਡੀ ਸਾਬੋ 24.53 ਫੀਸਦੀ
ਮੌੜ 39.05 ਫੀਸਦੀ
ਮਾਨਸਾ 26.29 ਫੀਸਦੀ
ਸਰਦੂਲਗੜ੍ਹ 21.00 ਫੀਸਦੀ
ਬੁੱਢਲਾਡਾ 29.00 ਫੀਸਦੀ
ਕੁੱਲ 26.64 ਫੀਸਦੀ

ਬਠਿੰਡਾ ਵਿਚ 1 ਤੋਂ 2 ਵਜੇ ਤੱਕ ਹੋਈ 39.69 ਫੀਸਦੀ ਵੋਟਿੰਗ

ਲੰਬੀ 37.25 ਫੀਸਦੀ
ਭੁੱਚੋ ਮੰਡੀ 37.16 ਫੀਸਦੀ
ਬਠਿੰਡਾ ਸ਼ਹਿਰੀ 35.66 ਫੀਸਦੀ
ਬਠਿਡਾ ਦਿਹਾਤੀ 38.24 ਫੀਸਦੀ
ਤਲਵੰਡੀ ਸਾਬੋ 41.07 ਫੀਸਦੀ
ਮੌੜ 43.06 ਫੀਸਦੀ
ਮਾਨਸਾ 39.98 ਫੀਸਦੀ
ਸਰਦੂਲਗੜ੍ਹ 38.00 ਫੀਸਦੀ
ਬੁੱਢਲਾਡਾ 47.00 ਫੀਸਦੀ
ਕੁੱਲ 39.69 ਫੀਸਦੀ

ਬਠਿੰਡਾ ਵਿਚ 3 ਤੋਂ 4 ਵਜੇ ਤੱਕ ਹੋਈ 50.54 ਫੀਸਦੀ ਵੋਟਿੰਗ

ਲੰਬੀ 55.25 ਫੀਸਦੀ
ਭੁੱਚੋ ਮੰਡੀ 47.38 ਫੀਸਦੀ
ਬਠਿੰਡਾ ਸ਼ਹਿਰੀ 48.00 ਫੀਸਦੀ
ਬਠਿਡਾ ਦਿਹਾਤੀ 51.86 ਫੀਸਦੀ
ਤਲਵੰਡੀ ਸਾਬੋ 49.44 ਫੀਸਦੀ
ਮੌੜ 50.55 ਫੀਸਦੀ
ਮਾਨਸਾ 50.12 ਫੀਸਦੀ
ਸਰਦੂਲਗੜ੍ਹ 51.23 ਫੀਸਦੀ
ਬੁੱਢਲਾਡਾ 52.00 ਫੀਸਦੀ
ਕੁੱਲ 50.54 ਫੀਸਦੀ

ਬਠਿੰਡਾ ਵਿਚ 5 ਵਜੇ ਤੱਕ ਹੋਈ 57.80 ਫੀਸਦੀ ਵੋਟਿੰਗ

ਲੰਬੀ 62.16 ਫੀਸਦੀ
ਭੁੱਚੋ ਮੰਡੀ 47.38 ਫੀਸਦੀ
ਬਠਿੰਡਾ ਸ਼ਹਿਰੀ 58.18 ਫੀਸਦੀ
ਬਠਿਡਾ ਦਿਹਾਤੀ 51.86 ਫੀਸਦੀ
ਤਲਵੰਡੀ ਸਾਬੋ 60.61 ਫੀਸਦੀ
ਮੌੜ 50.55 ਫੀਸਦੀ
ਮਾਨਸਾ 61.37 ਫੀਸਦੀ
ਸਰਦੂਲਗੜ੍ਹ 62.67 ਫੀਸਦੀ
ਬੁੱਢਲਾਡਾ 64.00 ਫੀਸਦੀ
ਕੁੱਲ 57.80 ਫੀਸਦੀ

 

ਦੱਸ ਦੇਈਏ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਿਸਮਰਤ ਕੌਰ ਬਾਦਲ, ਕਾਂਗਰਸ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ, 'ਆਪ' ਵੱਲੋਂ ਪ੍ਰੋ. ਬਲਜਿੰਦਰ ਕੌਰ ਅਤੇ ਪੀ.ਡੀ.ਏ. ਵੱਲੋਂ ਸੁਖਪਾਲ ਖਹਿਰਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਬਠਿੰਡਾ ਲੋਕ ਸਭਾ ਹਲਕੇ 'ਚ ਕੁੱਲ 16,13,616 ਵੋਟਰਾਂ ਵਲੋਂ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਜਾਵੇਗਾ, ਜਿਸ 'ਚ 8,53,501 ਮਰਦ, 7,60,095 ਔਰਤਾਂ ਅਤੇ ਥਰਡ ਜੈਂਡਰ 20 ਸ਼ਾਮਲ ਹਨ। ਇਸ ਤੋਂ ਇਲਾਵਾ ਕੁੱਲ ਵੋਟਰਾਂ 'ਚ 12 ਐੱਨ. ਆਰ. ਆਈ. ਵੋਟਰ ਵੀ ਮੌਜੂਦ ਹਨ, ਜਦਕਿ 8055 ਸਰਵਿਸ ਵੋਟਰ ਇਸ ਤੋਂ ਵੱਖਰੇ ਹਨ।

ਬਠਿੰਡਾ ਲੋਕ ਸਭਾ ਹਲਕੇ ਅੰਦਰ ਪੈਂਦੇ 9 ਵਿਧਾਨ ਸਭਾ ਹਲਕਿਆਂ (ਲੰਬੀ, ਭੁੱਚੋ ਮੰਡੀ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਤਲਵੰਡੀ ਸਾਬੋ, ਮੌੜ, ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ) 'ਚ ਕੁੱਲ 1729 ਪੋਲਿੰਗ ਬੂਥ ਬਣਾਏ ਗਏ ਹਨ। ਵਿਧਾਨ ਸਭਾ ਹਲਕਾ ਲੰਬੀ 'ਚ 168 ਪੋਲਿੰਗ ਸਟੇਸ਼ਨ, ਭੁੱਚੋ (ਐੱਸ. ਸੀ.) 'ਚ ਕੁੱਲ 201 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਸੇ ਤਰ੍ਹਾਂ ਬਠਿੰਡਾ ਸ਼ਹਿਰੀ 'ਚ ਕੁੱਲ ਪੋਲਿੰਗ ਸਟੇਸ਼ਨ 214, ਬਠਿੰਡਾ ਦਿਹਾਤੀ (ਐੱਸ. ਸੀ.) 'ਚ ਕੁੱਲ ਪੋਲਿੰਗ ਸਟੇਸ਼ਨ 168, ਤਲਵੰਡੀ ਸਾਬੋ 'ਚ ਕੁੱਲ ਪੋਲਿੰਗ ਸਟੇਸ਼ਨ 173, ਮੌੜ 'ਚ ਕੁੱਲ ਪੋਲਿੰਗ ਸਟੇਸ਼ਨ 195, ਮਾਨਸਾ 'ਚ ਕੁੱਲ 207 ਪੋਲਿੰਗ ਸਟੇਸ਼ਨ, ਸਰਦੂਲਗੜ੍ਹ 'ਚ ਕੁੱਲ 200 ਪੋਲਿੰਗ ਸਟੇਸ਼ਨ, ਵਿਧਾਨ ਸਭਾ ਹਲਕਾ ਬੁਢਲਾਡਾ 'ਚ ਕੁੱਲ 203 ਪੋਲਿੰਗ ਸਟੇਸ਼ਨ ਬਣਾਏ ਗਏ ਹਨ।


author

cherry

Content Editor

Related News