85 ਸਾਲਾ ਕਿਸਾਨ ਅੰਦੋਲਨਕਾਰੀ ਬੀਬੀ ਮਦਰ ਇੰਡੀਆ ਐਵਾਰਡ ਨਾਲ ਸਨਮਾਨਿਤ
Saturday, Dec 26, 2020 - 09:14 AM (IST)
ਬਠਿੰਡਾ (ਜ.ਬ.)- 85 ਸਾਲਾ ਬਜ਼ੁਰਗ ਅੰਦੋਲਨਕਾਰੀ ਕਿਸਾਨ ਬੀਬੀ ਮਹਿੰਦਰ ਕੌਰ ਜੰਡੀਆਂ ਨੂੰ ਨਿਊਜੀਲੈਂਡ ਦੀਆਂ ਸੰਸਥਾਵਾਂ ਵਲੋਂ ਬੀਤੇ ਦਿਨ ਮਦਰ ਇੰਡੀਆ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਉਹੀ ਮਾਤਾ ਹੈ, ਜਿਸਨੇ ਕੰਗਨਾ ਰਾਣੌਤ ਨੂੰ ਦਿਹਾੜੀ ’ਤੇ ਰੱਖਣ ਦਾ ਸੱਦਾ ਦਿੱਤਾ ਸੀ। ਜਾਣਕਾਰੀ ਮੁਤਾਬਕ ਪੰਜਾਬ ’ਚ ਕਿਸਾਨ ਅੰਦੋਲਨ ਨੂੰ ਸਿਖਰਾਂ ’ਤੇ ਪਹੁੰਚਾਉਣ ’ਚ ਵਿਸ਼ੇਸ਼ ਯੋਗਦਾਨ ਦੇਣ ਵਾਲੀ ਬਜ਼ੁਰਗ ਬੀਬੀ ਮਹਿੰਦਰ ਕੌਰ ਜੰਡੀਆਂ ਨੂੰ ਸ਼ੁੱਕਰਵਾਰ ਸੁਪਰੀਮ ਸਿੱਖ ਸੋਸਾਇਟੀ ਆਫ਼ ਆਕਲੈਂਡ ਅਤੇ ਕਬੱਡੀ ਫੈੱਡਰੇਸ਼ਨ ਆਫ਼ ਨਿਊਜੀਲੈਂਡ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਪਿੰਡ ਜੰਡੀਆਂ ਪਹੁੰਚ ਕੇ ਮਾਤਾ ਮਹਿੰਦਰ ਕੌਰ ਨੂੰ ਇਕ ਸ਼ੁੱਧ ਸੋਨੇ ਦਾ ਮੈਡਲ ਦੇ ਕੇ ਮਦਰ ਇੰਡੀਆ ਐਵਾਰਡ ਨਾਲ ਸਨਮਾਨਿਤ ਕੀਤਾ।
ਇਹ ਵੀ ਪੜ੍ਹੋ – ਪੰਜਾਬ 2020 ਦੀਆਂ ਦੁਖਦਾਇਕ ਘਟਨਾਵਾਂ: ਜਿਨ੍ਹਾਂ ’ਚ ਪੂਰੇ ਪਰਿਵਾਰਕ ਮੈਂਬਰਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ
ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਖੁਸ਼ੀ ਦੁੱਗਾ, ਜਗਦੀਪ ਸਿੰਘ ਬੋਲਿਨਾ, ਦੀਪਾ ਸਰਪੰਚ ਬਾਜਵਾ ਕਲਾਂ, ਹਰਵੀਰ ਸਿੰਘ, ਵਰਿੰਦਰ ਸਿੰਘ ਮਾਣਕਢੇਰੀ, ਪਰਮਿੰਦਰ ਸਿੰਘ, ਹਰਵੇਲ ਸਿੰਘ ਧਾਲੀਵਾਲ, ਦਲਵੀਰ ਸਿੰਘ ਜੌਹਲ, ਗਗਨਦੀਪ ਸਿੰਘ ਖਿਲਰੀਆਂ ਆਦਿ ਵਿਸ਼ੇਸ਼ ਤੌਰ ’ਤੇ ਪਹੁੰਚੇ। ਯਾਦ ਰਹੇ ਕਿ ਇਹ ਉਹੀ ਮਾਤਾ ਮਹਿੰਦਰ ਕੌਰ ਹੈ, ਜਿਨ੍ਹਾਂ ਨੂੰ ਕੰਗਨਾ ਰਾਣੌਤ ਨੇ 100 ਰੁਪਏ ਦਿਹਾੜੀ ’ਤੇ ਉਪਲੱਬਧ ਹੋਣ ਦੀ ਗੱਲ ਕਹੀ ਸੀ। ਇਸਦੇ ਜਵਾਬ ’ਚ ਮਾਤਾ ਨੇ ਕੰਗਨਾ ਨੂੰ ਸੱਦਿਆ ਸੀ ਕਿ ਜੇਕਰ ਉਹ ਚਾਹੇ ਤਾਂ ਉਸਦੇ ਖੇਤਾਂ ’ਚ 700 ਰੁਪਏ ਦਿਹਾੜੀ ’ਤੇ ਨਰਮ ਚੁਗਣ ਲਈ ਆ ਸਕਦੀ। ਮਾਤਾ ਨੇ ਨਿਊਜੀਲੈਂਡ ਤੋਂ ਆਏ ਸਮੂਹ ਪੰਜਾਬੀਆਂ ਤੇ ਹੋਰ ਸੰਗਤਾਂ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ – ਰਿਸ਼ਤਿਆਂ ’ਤੇ ਲੱਗਾ ਦਾਗ਼, ਗੁਰਦਾਸਪੁਰ ’ਚ ਹਵਸੀ ਨਾਨੇ ਨੇ ਨਾਬਾਲਗ ਦੋਹਤੀ ਨੂੰ ਕੀਤਾ ਗਰਭਵਤੀ
ਨੋਟ— ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ