ਬਠਿੰਡਾ ਦੀ ਕੇਂਦਰੀ ਜੇਲ 'ਚ ਇਕ ਵਾਰ ਫਿਰ ਭਿੜੇ ਕੈਦੀ

11/02/2019 10:04:17 AM

ਬਠਿੰਡਾ (ਵਰਮਾ, ਅਮਿਤ) : ਕੇਂਦਰੀ ਜੇਲ ਬਠਿੰਡਾ ਦੇ ਜੇਲ ਸੁਪਰਡੈਂਟ ਵੱਲੋਂ ਪੁਲਸ ਨੂੰ ਲਿਖਤੀ ਸ਼ਿਕਾਇਤ 'ਚ ਦੱਸਿਆ ਕਿ ਜੇਲ ਵਿਚ ਬੰਦ ਗੈਂਗਸਟਰ ਸ਼ਮਸ਼ੇਰ ਸਿੰਘ, ਗੈਂਗਸਟਰ ਮਨੋਜ ਕੁਮਾਰ ਮੋਜੀ, ਰਾਜਵੀਰ ਸਿੰਘ (ਸਾਰੇ ਕੈਦੀ), ਰਣਵੀਰ ਸਿੰਘ ਰਾਣਾ ਹਵਾਲਾਤੀ ਇਸ ਤੋਂ ਇਲਾਵਾ ਜੇਲ 'ਚ ਇਰਾਦਾ ਕਤਲ ਤੇ ਅਸਲਾ ਐਕਟ ਆਦਿ ਮਾਮਲਿਆਂ 'ਚ ਗੈਂਗਸਟਰ ਰਜਨੀਸ਼ ਉਰਫ ਪ੍ਰੀਤ ਵਾਸੀ ਕਾਲੜਾ ਵੀ ਬਠਿੰਡਾ ਜੇਲ 'ਚ ਸਜ਼ਾ ਕੱਟ ਰਿਹਾ ਹੈ। ਇਨ੍ਹਾਂ ਦੋਵਾਂ ਗੁੱਟਾਂ 'ਚ ਆਪਸ 'ਚ ਪੁਰਾਣੀ ਰੰਜਿਸ਼ ਚਲੀ ਆ ਰਹੀ ਹੈ, ਜਿਸ ਕਾਰਣ ਮਾਮੂਲੀ ਝਗੜੇ ਤੋਂ ਬਾਅਦ ਦੋਵੇਂ ਗੁੱਟਾਂ 'ਚ ਕੁੱਟ-ਮਾਰ ਹੋਈ।

ਜੇਲ ਸੁਪਰਡੈਂਟ ਨੇ ਦੱਸਿਆ ਕਿ 16 ਅਕਤੂਬਰ ਨੂੰ ਗੈਂਗਸਟਰ ਰਜਨੀਸ਼ ਦੀ ਵੀਡੀਓ ਕਾਨਫਰੰਸ ਰਾਹੀਂ ਅਦਾਲਤ 'ਚ ਪੇਸ਼ੀ ਹੋਈ। ਪੇਸ਼ੀ ਲਈ ਉਕਤ ਮੁਲਜ਼ਮ ਨੂੰ ਸਕਿਓਰਿਟੀ ਰੂਮ ਬਲਾਕ ਨੰਬਰ-2 ਤੋਂ ਪੇਸ਼ੀ ਲਈ ਵੀਡੀਓ ਕਾਨਫਰੰਸ ਰੂਮ ਵਿਚ ਲਿਆਂਦਾ ਗਿਆ। ਪੇਸ਼ੀ ਤੋਂ ਬਾਅਦ ਜਦੋਂ ਉਸ ਨੂੰ ਵਾਪਸ ਬੈਰਕ 'ਚ ਛੱਡਣ ਲਈ ਸੁਰੱਖਿਆ ਕਰਮਚਾਰੀ ਗਏ ਤਾਂ ਬਲਾਕ ਨੰਬਰ-3 'ਚ ਬੰਦ ਚਾਰੇ ਗੈਂਗਸਟਰ ਅਚਾਨਕ ਬਾਹਰ ਨਿਕਲੇ ਅਤੇ ਰਜਨੀਸ਼ 'ਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਸੁਰੱਖਿਆ ਕਰਮਚਾਰੀਆਂ ਨੇ ਮੁਸ਼ਕਲ ਨਾਲ ਚਾਰੇ ਕੈਦੀਆਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਨੂੰ ਦੁਬਾਰਾ ਬੈਰਕ 'ਚ ਬੰਦ ਕਰ ਦਿੱਤਾ। ਜ਼ਖਮੀ ਕੈਦੀ ਰਜਨੀਸ਼ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਇਲਾਜ ਤੋਂ ਬਾਅਦ ਉਸ ਨੂੰ ਦੁਬਾਰਾ ਬੈਰਕ 'ਚ ਭੇਜ ਦਿੱਤਾ ਗਿਆ। ਥਾਣਾ ਕੈਂਟ ਦੇ ਜਾਂਚ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਜੇਲ ਸੁਪਰਡੈਂਟ ਦੀ ਸ਼ਿਕਾਇਤ 'ਤੇ ਚਾਰੇ ਗੈਂਗਸਟਰਾਂ ਵਿਰੁੱਧ ਨਿਯਮਾਂ ਦੀ ਉਲੰਘਣਾ ਕਰਨ, ਕੁੱਟ-ਮਾਰ ਕਰਨ ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਸ ਇਨ੍ਹਾਂ ਚਾਰਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕਰੇਗੀ।


cherry

Content Editor

Related News