ਬਠਿੰਡਾ ’ਚ ਹੋਈ ਗੋਲੀਬਾਰੀ ਦੇ ਮਾਮਲੇ ’ਚ ਨਵਾਂ ਮੋੜ, ਗੈਂਗਸਟਰ ਅਰਸ਼ ਡੱਲਾ ਦਾ ਨਾਂ ਆਇਆ ਸਾਹਮਣੇ

Monday, Dec 12, 2022 - 05:52 PM (IST)

ਬਠਿੰਡਾ ’ਚ ਹੋਈ ਗੋਲੀਬਾਰੀ ਦੇ ਮਾਮਲੇ ’ਚ ਨਵਾਂ ਮੋੜ, ਗੈਂਗਸਟਰ ਅਰਸ਼ ਡੱਲਾ ਦਾ ਨਾਂ ਆਇਆ ਸਾਹਮਣੇ

ਬਠਿੰਡਾ (ਕੁਨਾਲ) : ਇਥੋਂ ਦੇ ਸੰਤ ਨਗਰ ਵਿਚ ਬੀਤੇ ਦਿਨੀਂ ਹੋਈ ਫਾਇਰਿੰਗ ਦੇ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਇਹ ਵਾਰਦਾਤ ਵਿਦੇਸ਼ ਬੈਠੇ ਖ਼ਤਰਨਾਕ ਗੈਂਗਸਟਰ ਅਰਸ਼ ਡੱਲਾ ਨੇ ਆਪਣੇ ਗੁਰਗੇ ਕੋਲੋਂ ਕਰਵਾਈ ਸੀ। ਇਸ ਵਾਰਦਾਤ ਨੂੰ ਲੈ ਕੇ ਇਕ ਸੋਸ਼ਲ ਮੀਡੀਆ ਪੋਸਟ ਵੀ ਸਾਹਮਣੇ ਆਈ ਹੈ, ਜਿਸ ਵਿਚ ਸਾਫ ਤੌਰ ’ਤੇ ਲਿਖਿਆ ਗਿਆ ਹੈ ਕਿ ਇਹ ਫਾਇਰਿੰਗ ਉਨ੍ਹਾਂ ਵਲੋਂ ਕਰਵਾਈ ਗਈ ਹੈ, ਇਹ ਉਨ੍ਹਾਂ ਲੋਕਾਂ ’ਤੇ ਕਰਵਾਈ ਗਈ ਹੈ, ਜਿਹੜੇ ਨਸ਼ਾ ਵੇਚਦੇ ਹਨ ਅਤੇ ਨਸ਼ਾ ਕਰਦੇ ਹਨ। ਉਨ੍ਹਾਂ ਨੂੰ ਕਈ ਵਾਰ ਸਮਝਾਇਆ ਗਿਆ ਪਰ ਉਹ ਨਹੀਂ ਮੰਨੇ। 10 ਤੋਂ 15 ਲੋਕ ਸਾਡਾ ਨੁਕਸਾਨ ਕਰ ਰਹੇ ਸਨ, ਇਸ ਲਈ ਉਨ੍ਹਾਂ ਵਲੋਂ ਇਹ ਗੋਲ਼ੀਬਾਰੀ ਕਰਵਾਈ ਗਈ ਹੈ। ਆਸਪਾਸ ਦੇ ਲੋਕ ਵੀ ਇਸ ਗੱਲ ਤੋਂ ਜਾਣੂ ਹਨ, ਸਾਰਿਆਂ ਨੂੰ ਬੇਨਤੀ ਹੈ ਕਿ ਬੇਵਜ੍ਹਾ ਦੀ ਗਵਾਈ ਨਾ ਦਿੱਤੀ ਜਾਵੇ। 

ਇਹ ਵੀ ਪੜ੍ਹੋ : ਤਰਨਤਾਰਨ ਤੋਂ ਬਾਅਦ ਲੁਧਿਆਣਾ ’ਚ ਅੱਤਵਾਦੀ ਹਮਲੇ ਦਾ ਖ਼ਤਰਾ, ਹਾਈ ਅਲਰਟ ’ਤੇ ਪੰਜਾਬ ਪੁਲਸ

ਉਧਰ ਪੁਲਸ ਨੇ ਦੱਸਿਆ ਕਿ ਜੀ. ਆਰ. ਪੀ. ਪੁਲਸ ਨੇ ਬੀਤੇ ਦਿਨੀਂ ਫਾਇਰੰਗ ਵਾਲੇ ਮਾਮਲੇ ਵਿਚ ਡੇਨਿਸ ਨਾਮ ਦੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਵਿਅਕਤੀ ਦਾ ਪਹਿਲਾਂਵੀ ਅਪਰਾਧਤਕ ਰਿਕਾਰਡ ਹੈ। ਸੋਸ਼ਲ ਮੀਡੀਆ ’ਤੇ ਪੋਸਟ ਪਾਈ ਗਈਹੈ। ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਗੈਂਗਸਟਰ ਐਂਗਲ ਤਹਿਤ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੀ. ਆਰ. ਪੀ. ਪੁਲਸ ਨੂੰ ਜ਼ਿਲ੍ਹਾ ਪੁਲਸ ਪੂਰਾ ਸਹਿਯੋਗ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ। 

ਇਹ ਵੀ ਪੜ੍ਹੋ : ਭਗਵੰਤ ਮਾਨ ਕੈਬਨਿਟ ਵਿਚ ਫੇਰਬਦਲ ਲਗਭਗ ਤੈਅ, ਇਹ ਵਿਧਾਇਕ ਬਣ ਸਕਦੇ ਹਨ ਮੰਤਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News