ਬਠਿੰਡਾ ਅਦਾਲਤ 'ਚ ਸੋਨੀਆ ਗਾਂਧੀ ਤੇ ਸੁਨੀਲ ਜਾਖੜ ਸਣੇ 8 ਲੋਕ ਨਹੀਂ ਹੋਏ ਪੇਸ਼

09/06/2019 3:16:19 PM

ਬਠਿੰਡਾ (ਅਮਿਤ ਸ਼ਰਮਾ) : ਬਠਿੰਡਾ ਦੇ ਸਿਵਲ ਲਾਈਨ ਕਲੱਬ ਵਿਚ ਬਣੀ ਗੁਰੂ ਨਾਨਕ ਹਾਲ ਐਂਡ ਲਾਈਬ੍ਰੇਰੀ ਨੂੰ ਬਾਹਰ ਕੱਢ ਕੇ ਉਥੇ ਕਾਂਗਰਸ ਪਾਰਟੀ ਦਾ ਜੋਨ ਦਫਤਰ ਬਣਾਉਣ ਦੇ ਮਾਮਲੇ ਵਿਚ ਸੋਨੀਆ ਗਾਂਧੀ ਅਤੇ ਸੁਨੀਲ ਜਾਖੜ ਸਮੇਤ 12 ਨੂੰ ਸੰਮਨ ਜਾਰੀ ਕਰਕੇ ਅੱਜ ਭਾਵ 6 ਸਤੰਬਰ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਸੋਨੀਆ ਗਾਂਧੀ ਅਤੇ ਸੁਨੀਲ ਜਾਖੜ ਸਮੇਤ 8 ਲੋਕ ਬਠਿੰਡਾ ਅਦਾਲਤ ਵਿਚ ਪੇਸ਼ ਨਹੀਂ ਹੋਏ। ਜਦਕਿ 12 ਵਿਚੋਂ ਸਿਰਫ 2 ਪਾਰਟੀਆਂ ਹੀ ਪੇਸ਼ ਹੋਈਆਂ। ਅਦਾਲਤ ਨੇ ਹੁਣ ਅਗਲੀ ਤਰੀਕ 11 ਅਕਤੂਬਰ ਤੈਅ ਕੀਤੀ ਹੈ।

ਸ਼ਿਕਾਇਤਕਰਦਾ ਜਗਜੀਤ ਸਿੰਘ ਧਾਲੀਵਾਲ ਅਤੇ ਸ਼ਿਵਦੇਵ ਸਿੰਘ ਨੇ ਕਿਹਾ ਸੀ ਕਿ ਸੱਤਾਧਾਰੀ ਪਾਰਟੀ ਨਾਲ ਜੁੜੇ ਕੁਝ ਆਗੂਆਂ ਨੇ ਨਾਜਾਇਜ਼ ਤਰੀਕੇ ਨਾਲ ਕਲੱਬ ਦੀ ਚੋਣ ਕਰਵਾ ਕੇ ਉਸ 'ਤੇ ਕਬਜ਼ਾ ਕਰ ਲਿਆ। ਹੁਣ ਕਬਜ਼ਾਧਾਰੀ ਉਥੇ ਦੁਬਾਰਾ ਮਾਈਸਖਾਨਾ ਬਣਾ ਕੇ ਸ਼ਰਾਬ ਮਾਸ ਦਾ ਸੇਵਨ ਸ਼ੁਰੂ ਕਰਨਾ ਚਾਹੁੰਦੇ ਹਨ। ਵਰਤਮਾਨ ਸਮੇਂ ਵਿਚ ਕਲੱਬ ਵਿਚ ਇਹ ਸਭ ਕੁਝ ਬੰਦ ਹੈ ਪਰ ਸ਼ਹਿਰ ਦੇ ਕੁਝ ਅਮੀਰ ਲੋਕ ਇਸ ਨੂੰ ਆਪਣੇ ਮਨੋਰੰਜਨ ਦਾ ਅੱਡਾ ਬਣਾਉਣਾ ਚਾਹੁੰਦੇ ਹਨ। ਕਾਂਗਰਸ ਇਸ ਕਲੱਬ ਵਿਚ ਮਾਲਵਾ ਜ਼ੋਨ ਦਾ ਦਫਤਰ ਖੋਲ੍ਹਣਾ ਚਾਹੁੰਦੀ ਹੈ, ਜਿਸ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਗਈ।


cherry

Content Editor

Related News