ਬਠਿੰਡਾ ’ਚ ਦਿਨੋਂ-ਦਿਨ ਮਾਰੂ ਹੁੰਦਾ ਜਾ ਰਿਹੈ ਕੋਰੋਨਾ, 5 ਸਾਲਾ ਬੱਚੀ ਸਣੇ 13 ਦੀ ਮੌਤ, 623 ਨਵੇਂ ਮਾਮਲੇ ਆਏ ਸਾਹਮਣੇ
Tuesday, May 04, 2021 - 10:54 AM (IST)
ਬਠਿੰਡਾ (ਵਰਮਾ): ਕੋਰੋਨਾ ਮਹਾਮਾਰੀ ਨਾਲ ਇਕ 5 ਸਾਲਾ ਬੱਚੀ ਸਮੇਤ 13 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਦਾ ਅੰਤਿਮ ਸੰਸਕਾਰ ਸਹਾਰਾ ਜਨ ਸੇਵਾ ਦੀ ਕੋਰੋਨਾ ਵਾਲੰਟੀਅਰ ਟੀਮ ਵਿਜੇ ਗੋਇਲ, ਪੰਕਜ ਸਿੰਗਲ, ਗੋਰਵ ਕੁਮਾਰ, ਗੌਤਮ, ਹਰਬੰਸ ਸਿੰਘ, ਟੇਕ ਚੰਦ, ਜੱਗਾ ਸਹਾਰਾ, ਵਿਜੇ ਕੁਮਾਰ ਵਿੱਕੀ, ਰਜਿੰਦਰ ਕੁਮਾਰ, ਸੁਮਿਤ ਢੀਗਰਾਂ, ਸੰਦੀਪ ਗੋਇਲ, ਕਮਲ ਗਰਗ, ਅਰਜਨ ਕੁਮਾਰ, ਸਿਮਰ ਗਿੱਲ, ਸੰਦੀਪ ਗਿੱਲ, ਮਨੀ ਕਰਨ, ਰਜਿੰਦਰ ਕੁਮਾਰ, ਸ਼ਿਵਮ ਰਾਜਪੂਤ, ਤਿਲਕਰਾਜ ਕੁਮਾਰ ਵੱਲੋਂ ਕੀਤਾ ਗਿਆ, ਜਦੋਂਕਿ 2 ਲਾਸ਼ਾਂ ਦਾ ਸਸਕਾਰ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਵਰਕਰਾਂ ਵੱਲੋਂ ਕਰਵਾਇਆ ਗਿਆ।
ਇਹ ਵੀ ਪੜ੍ਹੋ: ਘਰ ਦੇ ਵਿਹੜੇ ’ਚ ਸੁੱਤੇ ਬਜ਼ੁਰਗ ਪਤੀ-ਪਤਨੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਪਤਨੀ ਦੀ ਮੌਤ
ਸੋਮਵਾਰ ਨੂੰ ਕੁੱਲ 623 ਮਾਮਲੇ ਨਵੇਂ ਸਾਹਮਣੇ ਆਏ, ਜਦੋਂਕਿ 585 ਠੀਕ ਹੋ ਕੇ ਘਰ ਪਰਤੇ। ਬਠਿੰਡਾ ’ਚ ਕੁੱਲ 22520 ਕੋਰੋਨਾ ਪੀੜਤ ਹੋਏ, ਜਦੋਂਕਿ 16868 ਠੀਕ ਹੋ ਕੇ ਘਰ ਪਰਤੇ। ਕੋਰੋਨਾ ਕਾਰਨ ਪਹਿਲੀ ਮੌਤ ਆਦੇਸ਼ ਹਸਪਤਾਲ ਭੁੱਚੋ ਮੰਡੀ ’ਚ 5 ਸਾਲਾ ਬੱਚੀ ਦੀ ਹੋਈ ਪਰ ਇਹ ਪੁਸ਼ਟੀ ਨਹੀਂ ਹੋ ਸਕੀ ਕਿ ਬੱਚੀ ਕੋਰੋਨਾ ਹੀ ਸੀ ਜਾਂ ਕੋਈ ਹੋਰ ਪ੍ਰੇਸ਼ਾਨੀ ਸੀ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਕੋਰੋਨਾ ਵਾਲੰਟੀਅਰਜ਼ ਟੀਮ ਦੇ ਸਥਾਨਕ ਸ਼ਮਸ਼ਾਨਘਾਟ ਭੂਮੀ ’ਚ ਜਾ ਕੇ ਸਪੁਰਦ ਕੀਤਾ। ਹੋਰ ਮੌਤਾਂ ਆਰਮੀ ਹਸਪਤਾਲ, ਸਿਵਲ ਹਸਪਤਾਲ ਬਠਿੰਡਾ ਅਤੇ ਨਿੱਜੀ ਹਸਪਤਾਲਾਂ ’ਚ ਹੋਈਆਂ। ਇਸ ਤਰ੍ਹਾਂ ਘਰ ’ਚ ਇਕਾਂਤਵਾਸ ’ਚ ਰਹਿ ਰਹੇ 64 ਸਾਲਾ ਵਿਅਕਤੀ ਵਾਸੀ ਨਵੀਂ ਬਸਤੀ, 37 ਸਾਲਾ ਮਾਨਸਾ ਵਾਸੀ ਅਤੇ 85 ਸਾਲਾ ਵਾਸੀ ਨਾਮਦੇਵ ਰੋਡ ਦੀ ਮੌਤ ਹੋਈ, ਜਿਨ੍ਹਾਂ ਦਾ ਅੰਤਿਮ ਸੰਸਕਾਰ ਨੌਜਵਾਨ ਸੋਸਾਇਟੀ ਦੇ ਵਰਕਰਾਂ ਸੋਮ ਸ਼ਰਮਾ, ਅਤੁਲ, ਰਾਕੇਸ਼, ਅਸ਼ੋਕ, ਨਿਰਮ, ਅੰਕਿਤ, ਆਸ਼ੂ ਗੁਪਤਾ ਵੱਲੋਂ ਕੀਤਾ ਗਿਆ।
ਇਹ ਵੀ ਪੜ੍ਹੋ: ਮਿੰਨੀ ਲਾਕਡਾਊਨ ਤੋਂ ਖਫ਼ਾ ਵਪਾਰੀਆਂ ਨੇ ਲਾਇਆ ਧਰਨਾ, ਸ਼ਰੇਆਮ ਪ੍ਰਸ਼ਾਸਨ ਨੂੰ ਦਿੱਤੀ ਇਹ ਚਿਤਾਵਨੀ