6 ਸਾਲਾ ਪੁੱਤ ਨੂੰ 24 ਵਾਰ ਕਿਰਚਾਂ ਮਾਰ ਕੇ ਕਤਲ ਕਰਨ ਵਾਲੀ ਮਾਂ ਨੂੰ ਉਮਰਕੈਦ

08/17/2019 2:20:49 PM

ਬਠਿੰਡਾ (ਅਮਿਤ ਸ਼ਰਮਾ) : 1 ਜੁਲਾਈ 2018 ਦੀ ਸਵੇਰ ਨੂੰ ਕਰੀਬ 10 ਵਜੇ ਮਾਨਸਾ ਰੋਡ ਸਥਿਤ ਭਾਈ ਮਤੀਦਾਸ ਨਗਰ ਵਿਚ ਆਪਣੇ 6 ਸਾਲਾ ਬੱਚੇ ਦਾ ਕਿਰਚ ਨਾਲ 24 ਵਾਰ ਕਰਕੇ ਕਤਲ ਕਰਨ ਵਾਲੀ ਮਾਂ ਰਾਜਵੀਰ ਕੌਰ ਨੂੰ ਜ਼ਿਲਾ ਸੈਸ਼ਨ ਜੱਜ ਕਮਲਜੀਤ ਲਾਂਬਾ ਦੀ ਅਦਾਲਤ ਨੇ ਉਮਰਕੈਦ ਦੀ ਸਜ਼ਾ ਸੁਣਾਈ ਹੈ।

ਮ੍ਰਿਤਕ ਹਰਕੀਰਤ ਸਿੰਘ ਪਹਿਲੀ ਕਲਾਸ ਵਿਚ ਪੜ੍ਹਦਾ ਸੀ। ਰਾਜਵੀਰ ਕੌਰ ਵਾਰਦਾਤ ਦੇ ਦਿਨ ਸਵੇਰੇ ਹਰਕੀਰਤ ਨੂੰ ਸਕੂਲ ਜਾਣ ਦੀ ਤਿਆਰੀ ਕਰਵਾ ਰਹੀ ਸੀ। ਪੂਰੇ ਪਰਿਵਾਰ ਨਾਲ ਨਾਸ਼ਤਾ ਕਰਨ ਤੋਂ ਬਾਅਦ ਉਹ ਹਰਕੀਰਤ ਨੂੰ ਨਹਾਉਣ ਲਈ ਬਾਥਰੂਮ ਲੈ ਕੇ ਗਈ ਸੀ। ਨਹਾਉਣ ਤੋਂ ਇਨਕਾਰ ਕਰਨ 'ਤੇ ਮਾਂ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਬਾਥਰੂਮ ਦੇ ਅੰਦਰ ਹੀ ਪਹਿਲਾਂ ਬੱਚੇ ਨੂੰ ਕੁੱਟਿਆ ਅਤੇ ਬਾਅਦ ਵਿਚ ਉਸ ਦੇ ਮੂੰਹ ਵਿਚ ਤੋਲੀਆਂ ਪਾ ਦਿੱਤਾ ਅਤੇ ਫਿਰ ਕਿਰਚ ਨਾਲ 24 ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਬੱਚੇ ਦੀਆਂ ਆਂਦਰਾਂ ਤੱਕ ਬਾਹਰ ਆ ਗਈਆਂ ਸਨ। ਇਸ ਤੋਂ ਬਾਅਦ ਉਸ ਨੇ ਖੁਦ ਸਾਰੇ ਪਰਿਵਾਰ ਨੂੰ ਕਤਲ ਦੀ ਜਾਣਕਾਰੀ ਦਿੱਤੀ ਸੀ। ਵਾਰਦਾਤ ਤੋਂ ਬਾਅਦ ਘਟਨਾ ਸਥਾਨ 'ਤੇ ਪਹੁੰਚੀ ਪੁਲਸ ਨੇ ਕਾਤਲ ਮਾਂ ਰਾਜਵੀਰ ਕੌਰ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਸੀ। ਉਸ ਸਮੇਂ ਰਾਜਵੀਰ ਕੌਰ ਨੇ ਕਿਹਾ ਸੀ ਕਿ ਹਰਕਿਰਤ ਨਹਾਉਣ ਤੋਂ ਇਨਕਾਰ ਕਰ ਰਿਹਾ ਸੀ ਅਤੇ ਗੁੱਸੇ ਵਿਚ ਆ ਕੇ ਉਸ ਨੇ ਕਤਲ ਕਰ ਦਿੱਤਾ।
 


cherry

Content Editor

Related News