ਲੋਕਾਂ ਦੀਆਂ ਮੁਰਾਦਾਂ ਪੂਰੀਆਂ ਕਰਦਾ ਹੈ 'ਭੂਤਾਂ ਵਾਲਾ ਖੂਹ' (ਵੀਡੀਓ)

Wednesday, Dec 12, 2018 - 04:21 PM (IST)

ਬਠਿੰਡਾ (ਅਮਿਤ ਸ਼ਰਮਾ) - ਬਠਿੰਡਾ ਦੇ ਕਸਬਾ ਭਗਤਾ ਭਾਈ ਕਾ 'ਚ ਭੂਤਾਂ ਵਾਲਾ ਖੂਹ ਲੋਕਾਂ ਦੀ ਸ਼ਰਧਾ-ਭਾਵਨਾ ਦਾ ਕੇਂਦਰ ਬਣਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਇਸ ਖੂਹ ਦਾ ਨਿਰਮਾਣ ਭੂਤਾਂ ਅਤੇ ਪ੍ਰੇਤਾਂ ਵਲੋਂ ਇਕ ਰਾਤ 'ਚ ਕੀਤਾ ਗਿਆ ਸੀ, ਜਿਸ ਦੇ ਬਾਵਜੂਦ ਇਸ ਦੇ ਲੋਕ ਇਸ ਜਗ੍ਹਾ ਤੋਂ ਡਰਦੇ ਨਹੀਂ ਸਗੋਂ ਇਸ ਅਸਥਾਨ ਦੀ ਪੂਜਾ ਕਰਦੇ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਜਗ੍ਹਾ 'ਤੇ ਆ ਕੇ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ। 

ਇਸ ਖੂਹ ਨਾਲ ਜੁੜੇ ਇਤਿਹਾਸ ਦੇ ਬਾਰੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਥੇ ਸੱਚੇ ਦਿਲ ਨਾਲ ਨਤਮਸਤਕ ਹੋਣ ਵਾਲੇ ਸਾਰੇ ਲੋਕਾਂ ਦੀਆਂ ਮਨੋਕਾਮਨਾਵਾਂ ਜ਼ਰੂਰ ਪੂਰੀਆਂ ਹੁੰਦੀਆਂ ਹਨ, ਜਿਸ ਕਾਰਨ ਦੂਰੋਂ-ਦੂਰੋਂ ਸੰਗਤਾਂ ਇਸ ਖੂਹ ਦੇ ਦਰਸ਼ਨ ਕਰਨ ਲਈ ਪਹੁੰਚਦੀਆਂ ਹਨ ਅਤੇ ਇਥੋਂ ਜਲ ਲੈ ਕੇ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ 18 ਫਰਵਰੀ ਤੋਂ ਲੈ ਕੇ 20 ਫਰਵਰੀ ਤੱਕ ਤਿੰਨ ਦਿਨ ਇਥੇ ਮੇਲਾ ਲਗਾਇਆ ਜਾਂਦਾ ਹੈ, ਜਿਸ 'ਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੁੰਦੀਆਂ ਹਨ।


author

rajwinder kaur

Content Editor

Related News