ਬਠਿੰਡਾ ਹਾਦਸਾ : ਸੜਕ ''ਤੇ ਬੁਰੀ ਤਰ੍ਹਾਂ ਵਿਛੀਆਂ ਸੀ ਕੁੜੀਆਂ ਦੀਆਂ ਲਾਸ਼ਾਂ, ਕਮਜ਼ੋਰ ਦਿਲ ਵਾਲੇ ਨਾ ਦੇਖਣ ਇਹ ਤਸਵੀਰਾਂ
Wednesday, Nov 08, 2017 - 07:24 PM (IST)

ਬਠਿੰਡਾ : ਬੁੱਧਵਾਰ ਦੀ ਚੜ੍ਹਦੀ ਸਵੇਰ ਬਠਿੰਡਾ-ਰਾਮਪੁਰਾ ਰੋਡ 'ਤੇ ਵਾਪਰੇ ਦਿਲ ਕੰਬਾਅ ਦੇਣ ਵਾਲੇ ਹਾਦਸੇ ਨੇ ਜਿੱਥੇ ਕਈ ਘਰਾਂ ਦੇ ਚਿਰਾਗ ਬੁਝਾਅ ਦਿੱਤੇ, ਉਥੇ ਹੀ ਇਸ ਹਾਦਸੇ ਦਾ ਮੰਜ਼ਰ ਅਜਿਹਾ ਸੀ ਕਿ ਜਿਸ ਨੂੰ ਦੇਖ ਕੇ ਹਰ ਕਿਸੇ ਦਾ ਦਿਲ-ਦਹਿਲ ਗਿਆ। ਧੁੰਦ ਕਾਰਨ ਭਿੜੇ ਵਾਹਨਾਂ ਕਾਰਨ 10 ਲੋਕਾਂ ਦੀ ਮੌਤ ਹੋ ਗਈ ਅਤੇ 16 ਲੋਕ ਜ਼ਖਮੀ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਪੀ. ਆਰ. ਟੀ. ਸੀ. ਦੀ ਬੱਸ ਦੀ ਪਹਿਲਾਂ ਇਕ ਮਿੰਨੀ ਬੱਸ ਨਾਲ ਟੱਕਰ ਹੋ ਗਈ, ਇਸ ਦੌਰਾਨ ਪਿੱਛੋਂ ਆ ਰਹੀਆਂ ਕੁਝ ਹੋਰ ਗੱਡੀਆਂ ਵੀ ਆ ਟਕਰਾਈਆਂ। ਬੱਸ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਵਿਦਿਆਰਥੀ ਬੱਸ 'ਚੋਂ ਉਤਰ ਕੇ ਇਕ ਪਾਸੇ ਖੜ੍ਹੇ ਸਨ ਕਿ ਇਕ ਤੇਜ਼ ਰਫਤਾਰ ਸੀਮੈਂਟ ਮਿਕਸਚਰ ਵਾਲੇ ਟਰੱਕ ਨੇ ਵਿਦਿਆਰਥੀਆਂ ਨੂੰ ਦਰੜ ਦਿੱਤਾ।
ਇਸ ਦਿਲ-ਵਲੂੰਧਰਣ ਵਾਲੇ ਹਾਦਸੇ ਦੇ ਮ੍ਰਿਤਕਾਂ ਵਿਚ ਬਹੁ-ਗਿਣਤੀ ਵਿਦਿਆਰਥੀ-ਵਿਦਿਆਰਥਣਾਂ ਦੀ ਹੈ। ਇਨ੍ਹਾਂ ਵਿਚ 6 ਲੜਕੀਆਂ, 3 ਲੜਕੇ ਅਤੇ ਇਕ ਲੇਡੀ ਫੂਡ ਇੰਸਪੈਕਟਰ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਵਿਚ 5 ਵਿਦਿਆਰਥੀ ਰਾਜਿੰਦਰਾ ਕਾਲਜ ਦੇ ਸਨ ਅਤੇ ਇਕ ਡੀ. ਏ. ਵੀ. ਕਾਲਜ ਦਾ ਵਿਦਿਆਰਥੀ ਸੀ ਜਦਕਿ ਇਕ ਲੜਕੀ ਆਈਲੈੱਟਸ ਕਰਦੀ ਸੀ।