ਸੌਂ ਰਹੇ ਵਿਅਕਤੀ ’ਤੇ ਕੁਹਾੜੀ ਨਾਲ ਹਮਲਾ, ਸੀ.ਸੀ.ਟੀ.ਵੀ. ’ਚ ਕੈਦ ਹੋਈ ਘਟਨਾ ਵੇਖ ਦਹਿਲ ਜਾਵੇਗਾ ਦਿਲ

Friday, May 13, 2022 - 05:36 PM (IST)

ਸੌਂ ਰਹੇ ਵਿਅਕਤੀ ’ਤੇ ਕੁਹਾੜੀ ਨਾਲ ਹਮਲਾ, ਸੀ.ਸੀ.ਟੀ.ਵੀ. ’ਚ ਕੈਦ ਹੋਈ ਘਟਨਾ ਵੇਖ ਦਹਿਲ ਜਾਵੇਗਾ ਦਿਲ

ਬਠਿੰਡਾ (ਬਾਂਸਲ) : ਪੰਜਾਬ ’ਚ ਲਾਅ ਐਂਡ ਆਰਡਰ ਦੀ ਸਥਿਤੀ ਦਿਨੋਂ ਦਿਨ ਬਦਤਰ ਹੁੰਦੀ ਦਿਖਾਈ ਦੇ ਰਹੀ ਹੈ। ਰੋਜ਼ਾਨਾ ਕਿਤੇ ਨਾ ਕਿਤੇ ਕੁੱਟਮਾਰ, ਕਤਲ, ਨਸ਼ਾ ਆਦਿ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਸੋਸ਼ਲ ਮੀਡੀਆ ’ਤੇ ਅਜਿਹੀ ਹੀ ਇਕ ਵੀਡੀਓ ਵਾਇਰਲ ਹੋਈ ਹੈ ਜਿਸ ’ਚ ਬਠਿੰਡਾ ਦੇ ਧੋਬੀਆਣਾ ਪਿੰਡ ’ਚ ਘਰ ’ਚ ਸੌ ਰਹੇ ਵਿਅਕਤੀ ’ਤੇ ਕੁਹਾੜੀ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕੀਤਾ ਗਿਆ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ’ਚ ਕੈਦ ਹੋਈ ਹੈ। ਜ਼ਖਮੀ ਦਾ ਨਾਮ ਕਾਲਾ ਸਿੰਘ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਹੁਣ ਪਟਵਾਰੀਆਂ ਨੇ ਅਪਣਾਇਆ ‘ਇਕ ਤਨਖ਼ਾਹ, ਇਕ ਹਲਕਾ’ ਫਾਰਮੂਲਾ, ਪ੍ਰੇਸ਼ਾਨ ਹੋਣ ਲੱਗੇ ਲੋਕ

ਇਸ ਪੂਰੇ ਮਾਮਲੇ ਦੀ ਇਹ ਵੀਡੀਓ 10 ਮਈ ਦੀ ਰਾਤ 10.33 ਮਿੰਟ ਦੀ ਹੈ। ਦੱਸਣਯੋਗ ਹੈ ਕਿ ਪੁਲਸ ਨੂੰ ਇਸ ਵਾਰਦਾਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ, ਜਦਕਿ ਜ਼ਖਮੀ ਫਰੀਦਕੋਟ ਦੇ ਹਸਪਤਾਲ ’ਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Meenakshi

News Editor

Related News