ਬਠਿੰਡਾ ਜ਼ਿਲ੍ਹੇ ''ਚ ਕੋਰੋਨਾ ਨਾਲ 3 ਦੀ ਮੌਤ, ਵਿਜੀਲੈਂਸ ਵਿਭਾਗ ਦੇ DSP ਸਣੇ 91 ਦੀ ਰਿਪੋਰਟ ਪਾਜ਼ੇਟਿਵ

Saturday, Sep 05, 2020 - 08:02 PM (IST)

ਬਠਿੰਡਾ,(ਵਰਮਾ)- ਬਠਿੰਡਾ ’ਚ ਸ਼ਨੀਵਾਰ ਨੂੰ ਕੋਰੋਨਾ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕੋਰੋਨਾ ਦੇ 91 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਜ਼ਿਲੇ ’ਚ 3442 ਕੋਰੋਨਾ ਮਰੀਜ਼ ਪਾਏ ਗਏ ਹਨ। ਰਾਹਤ ਦੀ ਗੱਲ ਹੈ ਕਿ ਹੁਣ ਤੱਕ 50 ਫੀਸਦੀ ਤੋਂ ਵੱਧ ਲੋਕ ਲਗਭਗ 1778 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ, ਜਦੋਂ ਕਿ 869 ਲੋਕ ਜ਼ਿਲੇ ਦੇ ਵੱਖ-ਵੱਖ ਆਈਸੋਲੇਸ਼ਨ ਵਾਰਡਾਂ ਅਤੇ ਘਰਾਂ ਦੇ ’ਚ ਇਕਾਂਤਵਾਸ ਹੋਏ ਹਨ। 382 ਕੇਸ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਨੂੰ ਵੱਖ-ਵੱਖ ਜ਼ਿਲਿਆਂ ’ਚ ਤਬਦੀਲ ਕੀਤਾ ਗਿਆ ਹੈ। ਉੱਥੇ ਹੀ 368 ਕੇਸ ਹੋਰ ਰਾਜਾਂ ਨਾਲ ਸਬੰਧਤ ਹਨ, ਹੁਣ ਤੱਕ 48 ਵਿਅਕਤੀਆਂ ਦੀ ਮੌਤ ਕੋਰੋਨਾ ਨਾਲ ਹੋਈ ਹੈ।

ਸ਼ਨੀਵਾਰ ਨੂੰ ਜਨਤਾ ਕਾਲੋਨੀ ਰਾਮਪੁਰਾ ਫੂਲ ਵਾਸੀ ਬੀਨਾ ਗੋਇਲ (67) ਦੀ ਮੌਤ ਹੋ ਗਈ। ਮ੍ਰਿਤਕ ਕੁਝ ਦਿਨਾਂ ਤੋਂ ਬੁਖਾਰ ਅਤੇ ਸਾਹ ਦੀ ਸਮੱਸਿਆ ਨਾਲ ਪੀੜਤ ਸੀ। ਇਸੇ ਤਰ੍ਹਾਂ ਦੂਜੀ ਮੌਤ ਰਮੇਸ਼ ਕੁਮਾਰ (73) ਵਾਸੀ ਗੁਰੂ ਤੇਗ ਬਹਾਦਰ ਨਗਰ ਬਠਿੰਡਾ ਦੀ ਹੈ ਜੋ ਡੀ. ਡੀ. ਆਰ. ਸੀ. ਡਾ. ਅੰਜੂ ਗਾਰਗੀ ਦਾ ਸਹੁਰਾ ਸੀ। ਉਸਨੂੰ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਸਾਹ ਲੈਣ ’ਚ ਮੁਸ਼ਕਲ ਨਾਲ ਲਗਾਤਾਰ ਬੁਖਾਰ ਹੋਣ ਦੀ ਸ਼ਿਕਾਇਤ ਤੋਂ ਬਾਅਦ ਅੱਜ ਉਸਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇੰਦਰਾਣੀ ਹਸਪਤਾਲ ਬਠਿੰਡਾ ’ਚ ਅਸ਼ੋਕ ਲੁਬਾਣਾ (69) ਵਾਸੀ ਵਿਸ਼ਾਲ ਨਗਰ ਦੀ ਵੀ ਮੌਤ ਹੋ ਗਈ, ਜੋ ਕੋਰੋਨਾ ਪਾਜ਼ੇਟਿਵ ਸੀ। ਸਾਹ ਅਤੇ ਬੁਖਾਰ ’ਚ ਮੁਸ਼ਕਲ ਆਉਣ ਦੀ ਸ਼ਿਕਾਇਤ ਕਰਨ ਤੋਂ ਬਾਅਦ ਮਰੀਜ਼ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਸਵੇਰੇ ਉਸ ਦੀ ਮੌਤ ਹੋ ਗਈ। ਮ੍ਰਿਤਕਾਂ ਦਾ ਅੰਤਿਮ ਸੰਸਕਾਰ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਦੀ ਅਗਵਾਈ ਹੇਠ ਯੰਗ ਵੈੱਲਫੇਅਰ ਸੋਸਾਇਟੀ ਦੇ ਮੈਂਬਰ ਜਨੇਸ਼ ਜੈਨ, ਸੋਨੂੰ ਮਹੇਸ਼ਵਰੀ, ਅਸ਼ੀਸ਼ ਗੁਪਤਾ, ਬੌਬੀ, ਰਾਕੇਸ਼ ਜਿੰਦਲ, ਜਸਕਰਨ ਸਿੰਘ ਨੇ ਕੀਤਾ। ਇਸ ਮੌਕੇ ਮ੍ਰਿਤਕਾਂ ਦੇ ਰਿਸ਼ਤੇਦਾਰ ਵੀ ਮੌਜੂਦ ਸਨ।

ਇਨ੍ਹਾਂ ਥਾਵਾਂ ਤੋਂ ਮਿਲੇ ਨਵੇਂ ਮਾਮਲੇ

ਦੂਜੇ ਪਾਸੇ ਫਰੀਦਕੋਟ ਮੈਡੀਕਲ ਕਾਲਜ ਵਿਖੇ ਸਥਿਤ ਕੋਵਿਡ ਟੈਸਟਿੰਗ ਸੈਂਟਰ ਵਲੋਂ ਜਾਰੀ ਰਿਪੋਰਟ ਅਨੁਸਾਰ ਜ਼ਿਲੇ ’ਚ 9 ਕੋਰੋਨਾ ਪਾਜ਼ੇਟਿਵ ਮਾਮਲੇ ਪਾਏ ਗਏ ਹਨ, ਰੈਪਿਡ ਟੈਸਟ ਦੀ ਰਿਪੋਰਟ ’ਚ 23 ਵਿਅਕਤੀ ਪਾਜ਼ੇਟਿਵ ਮਿਲੇ ਹਨ। ਏਮਜ਼ ਅਤੇ ਡੀ.ਡੀ. ਮਿੱਤਲ ’ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਆ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਰੈਪਿਡ ਟੈਸਟ ਟੀਮ ਵਲੋਂ 100 ਕੋਰੋਨਾ ਟੈਸਟ ਕੀਤੇ ਗਏ ਹਨ। ਅੱਜ ਮਿਲੇ ਪਾਜ਼ੇਟਿਵ ਮਾਮਲਿਆਂ ’ਚ ਮਾਡਲ ਟਾਊਨ ਫੇਸ-2 ’ਚ ਵੱਧ ਤੋਂ ਵੱਧ ਪੰਜ ਕੇਸ ਪਾਏ ਗਏ ਜਦੋਂ ਕਿ ਚਾਰ ਕੇਸ ਰਾਮਾਂ ਮੰਡੀ ’ਚ ਵੱਖ-ਵੱਖ ਥਾਵਾਂ, ਇੱਕ ਸ਼ਰਵਣ ਕਾਲੋਨੀ ਰਾਮ ’ਚ, ਇੱਕ ਰਾਮ ਮੰਦਰ ਰਾਮ ’ਚ, ਦੋ ਕੋਲਡ ਸਟੋਰ ਕਾਲੋਨੀ ਰਾਮ ’ਚ ਅਤੇ ਇੱਕ ਰਿਫਾਈਨਰੀ ਗੇਟ ਦੇ ਸਾਹਮਣੇ ਇੱਕ, ਛਾਉਣੀ ’ਚ ਦੋ, ਇਕ ਨਾਮਦੇਵ ਰੋਡ ਬਠਿੰਡਾ ’ਚ, ਇਕ ਮਹਾਰਿਸ਼ੀ ਵਾਲਮੀਕਿ ਚੌਕ ’ਚ, ਐੱਸ. ਡੀ. ਐੱਚ. ਤਲਵੰਡੀ ਸਾਬੋ ’ਚ ਇੱਕ ਕੇਸ, ਸ਼ਹਿਰ ’ਚ ਨੌਰਥ ਅਸਟੇਟ ’ਚ ਇਕ, ਨਵੀਂ ਸ਼ਕਤੀ ਨਗਰ ’ਚ, ਇਕ ਬਾਬਾ ਫਰੀਦ ਨਗਰ ’ਚ, ਮਾਡਲ ਟਾਊਨ ਦੇ ਐੱਲ. ਆਈ. ਜੀ. ਫਲੈਟ ’ਚ ਇਕ, ਅਮਰਪੁਰਾ ਬਸਤੀ ’ਚ ਇਕ, ਗੋਪਾਲ ਨਗਰ ’ਚ ਇਕ, ਪਰਸਰਾਮ ਨਗਰ ’ਚ ਇਕ, ਬੀੜ ਬਹਿਮਣ ਪਿੰਡ ’ਚ ਇਕ, ਅਮਰੀਕ ਸਿੰਘ ਰੋਡ ’ਚ ਇਕ, ਬੀਬੀਵਾਲਾ ਰੋਡ ’ਚ ਇਕ, ਤਪਾ ਮੰਡੀ ’ਚ ਇਕ, ਵਾਰਡ 21 ਬਰਨਾਲਾ ’ਚ, ਜਰੀਵਾਲਾ ਫਿਰੋਜ਼ਪੁਰ ਇੱਕ ’ਚ ਅਜੀਤ ਰੋਡ ਗਲੀ ਨੰਬਰ ਚਾਰ ’ਚ ਦੋ, ਸੁਸ਼ਾਂਤ ਸਿਟੀ-2 ’ਚ ਇੱਕ ਅਤੇ ਹਰਬੰਸ ਨਗਰ ’ਚ ਇੱਕ ਕੋਰੋਨਾ ਪਾਜ਼ੇਟਿਵ ਮਿਲੇ ਹਨ। ਇਸ ਤੋਂ ਇਲਾਵਾ ਵਿਜੀਲੈਂਸ ਵਿਭਾਗ ਜ਼ੋਨ ਬਠਿੰਡਾ ਦੇ ਡੀ. ਐੱਸ. ਪੀ. ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਹੈ।


Bharat Thapa

Content Editor

Related News