ਬਠਿੰਡਾ ਜ਼ਿਲ੍ਹੇ ’ਚ ਕੋਰੋਨਾ ਦੇ 55 ਨਵੇਂ ਮਾਮਲੇ ਆਏ ਸਾਹਮਣੇ

08/17/2020 12:00:28 AM

ਬਠਿੰਡਾ, (ਵਰਮਾ)- ਸ਼ਨੀਵਾਰ ਨੂੰ ਬਠਿੰਡਾ ਜ਼ਿਲੇ ’ਚ ਵੱਖ-ਵੱਖ ਥਾਵਾਂ ’ਤੇ 55 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਪਾਏ ਗਏ ਹਨ। ਸਭ ਤੋਂ ਵੱਧ ਕੇਸ ਕੇਂਦਰੀ ਜੇਲ ਬਠਿੰਡਾ ’ਚ, 5 ਕੈਂਟ ਖੇਤਰ ’ਚ, ਚਾਰ ਸਪੋਰਟਿੰਗ ’ਚ, ਤਿੰਨ ਗਿੱਲਪੱਤੀ ’ਚ ਅਤੇ ਤਿੰਨ ਬਾਬਾ ਸਰਬੰਗੀ ਰਾਮ ’ਚ ਅਤੇ ਤਿੰਨ ਮੌੜ ਖੁਰਦ ’ਚ ਪਾਏ ਗਏ। ਇਸ ’ਚ ਸੈਂਕੜੇ ਮੁਲਾਜ਼ਮਾਂ ਨੂੰ ਰੋਜ਼ਗਾਰ ਦੇਣ ਵਾਲੀ ਸਪੋਰਟਕਿੰਗ ਦਾ ਮਾਮਲਾ ਨਵਾਂ ਹੈ ਜਿਥੇ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲੇ ਆਉਣ ਤੋਂ ਬਾਅਦ ਪ੍ਰਸ਼ਾਸਨ ਲਈ ਇਕ ਨਵੀਂ ਚੁਣੌਤੀ ਖੜ੍ਹੀ ਹੋਈ ਹੈ। ਇਸ ਤੋਂ ਇਲਾਵਾ ਗੋਨਿਆਣਾ ’ਚ ਦੋ, ਨਹੀਆਂਵਾਲਾ ’ਚ ਇੱਕ, ਜੈਤੋ ਰੋਡ ਕੋਟਕਪੁਰਾ ’ਚ ਇੱਕ, ਪੀ. ਐੱਨ. ਬੀ. ਰਾਮਸਰ ’ਚ ਦੋ, ਤਹਿਸੀਲ ਕੰਪਲੈਕਸ ਤਲਵੰਡੀ ਸਾਬੋ ’ਚ ਦੋ, ਬੰਗੀ ਰਘੂ ’ਚ ਇੱਕ, ਬੱਲੂਆਣਾ ’ਚ ਦੋ, ਭੋਖੜਾ ’ਚ ਇੱਕ, ਕਿੱਲਿਆਂਵਾਲੀ ’ਚ ਇੱਕ, ਜੱਸੀ ਬਾਗਵਾਲੀ ’ਚ ਇੱਕ, ਹਿੰਦੂ ਸਕੂਲ ਰਾਮ ਨੇੜੇ ਇੱਕ, ਬਹਿਮਣ ਕੌਰ ਸਿੰਘ ’ਚ ਇੱਕ, ਬਾਂਸਲ ਇਕਲੇਵ ’ਚ ਇਕ, ਦਾਣਾ ਮੰਡੀ ਦੁਕਾਨ ਨੰਬਰ 10 ’ਚ ਇਕ, ਡੀ. ਡੀ. ਮਿੱਤਲ ਬਠਿੰਡਾ ’ਚ ਇਕ, ਬੀ. ਡੀ. ਏ. ਦਫ਼ਤਰ ’ਚ ਇਕ, ਡੱਬਵਾਲੀ ਰੋਡ ’ਚ ਇਕ, ਸੰਤਪੁਰਾ ਰੋਡ ਨੇੜੇ ਜਨਤਾ ਨਗਰ ’ਚ ਦੋ, ਗੋਨਿਆਣਾ ’ਚ ਇਕ, ਕਤਾਰ ਸਿੰਘ ਵਾਲਾ ’ਚ ਇਕ, ਬੀਬੀ ਵਾਲਾ ਰੋਡ ’ਚ ਇਕ, ਕੋਰੋਨਾ ਪਾਜ਼ੇਟਿਵ ਦੇ ਤਿੰਨ ਮਾਮਲੇ ਰਾਮਾਂ, ਤਲਵੰਡੀ ਅਤੇ ਬਠਿੰਡਾ ’ਚ ਵੱਖ-ਵੱਖ ਥਾਵਾਂ ’ਤੇ ਪਾਏ ਗਏ ਹਨ। ਜ਼ਿਲੇ ’ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 20 ਤੱਕ ਪਹੁੰਚ ਗਈ ਹੈ। ਜ਼ਿਲੇ ’ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 1628 ਦੇ ਲਗਭਗ ਦੱਸੀ ਗਈ ਹੈ।


Bharat Thapa

Content Editor

Related News