ਬਠਿੰਡਾ ਜ਼ਿਲ੍ਹੇ ’ਚ ਕੋਰੋਨਾ ਦੇ 149 ਨਵੇਂ ਮਾਮਲੇ ਆਏ ਸਾਹਮਣੇ

Thursday, Sep 10, 2020 - 01:11 AM (IST)

ਬਠਿੰਡਾ ਜ਼ਿਲ੍ਹੇ ’ਚ ਕੋਰੋਨਾ ਦੇ 149 ਨਵੇਂ ਮਾਮਲੇ ਆਏ ਸਾਹਮਣੇ

ਬਠਿੰਡਾ, (ਵਰਮਾ)- ਬਠਿੰਡਾ ’ਚ ਬੁੱਧਵਾਰ ਨੂੰ 149 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਿਸ ’ਚ ਜਨਤਕ 11 ਮਾਮਲੇ ਰਾਮਾਂ ਮੰਡੀ ਨਾਲ ਸਬੰਧਤ ਹਨ। ਬਠਿੰਡਾ ਦੇ ਪਿੰਡ ਰਾਮਸਰਾ ਦੇ ਚਾਰ ਮਾਮਲੇ ਪਾਜ਼ੇਟਿਵ ਆਏ ਹਨ, ਜਦਕਿ ਕੈਂਟ ਇਲਾਕੇ ’ਚ 4, ਮਲਕਾਣਾ ਪਿੰਡ ’ਚ 5, ਸੈਂਟਰਲ ਜੇਲ ’ਚ 9 ਏਮਜ਼ ’ਚ 3, ਭਗਤਾ ਭਾਈਕਾ ਦੇ ਤਿੰਨ, ਭਾਗੀਵਾਂਦਰ ਦੇ 1, ਸੰਤ ਨਗਰ ’ਚ ਇਕ, ਦੁਰਗਾ ਮੰਦਰ ਤਲਵੰਡੀ ਸਾਬੋ ’ਚ ਇਕ, ਡੋਗਰਾਵਾਲੀ ’ਚ 1, ਜਗਤ ਨਗਰ ਵਾਂਦਰ ’ਚ ਇਕ ਮਾਮਲਾ ਸਾਹਮਣੇ ਆਇਆ ਹੈ। ਇਸ ਤਰ੍ਹਾਂ ਬਹਿਮਣ ਜੱਸਾ ਸਿੰਘ ਵਾਲਾ, ਫੁੱਲੋ ਰੋਡ, ਕਲਾਲਵਾਲਾ, ਭੋਡੀਪੁਰਾ, ਜਲਾਲ ’ਚ ਵੀ 1-1 ਮਰੀਜ਼ ਮਿਲਿਆ ਹੈ। ਬਠਿੰਡਾ ਸ਼ਹਿਰ ’ਚ ਵੀਰ ਕਾਲੋਨੀ ’ਚ ਇਕ, ਪੁਖਰਾਜ ਕਾਲੋਨੀ, ਮਿੰਨੀ ਸਕੱਤਰੇਤ, ਸਿਵਲ ਲਾਈਨ ਇਲਾਕੇ ਬੀਬੀ ਵਾਲਾ ਰੋਡ, ਦੁਰਗਾ ਮੰਦਰ ਵਾਲੀ ਗਲੀ ਗੋਨਿਆਣਾ ਮੰਡੀ ’ਚ ਵੀ 1-1 ਕੋਰੋਨਾ ਪਾਜ਼ੇਟਿਵ ਮਰੀਜ਼ ਮਿਲੇ ਹਨ।

ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਨੂੰ ਬਠਿੰਡਾ ’ਚ ਕੋਰੋਨਾ ਦੇ ਤਿੰਨ ਮਰੀਜ਼ ਅਤੇ ਸੋਮਵਾਰ ਅਤੇ ਮੰਗਲਵਾਰ ਨੂੰ 2-2 ਮਰੀਜ਼ਾਂ ਦੀ ਮੌਤ ਕੋਰੋਨਾ ਕਾਰਨ ਹੋਈ ਸੀ। ਹੁਣ ਤੱਕ 58 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਬੁੱਧਵਾਰ ਨੂੰ ਸ਼ਹਿਰ ਦੇ ਇਕ ਪ੍ਰਸਿੱਧ ਡਾਕਟਰ ਦੀ ਕੋਰੋਨਾ ਨਾਲ ਮੌਤ ਹੋਣ ਦੀ ਖਬਰ ਕੁਝ ਲੋਕਾਂ ਵਲੋਂ ਸੋਸ਼ਲ ਮੀਡੀਆ ’ਤੇ ਫੈਲਾ ਦਿੱਤੀ ਸੀ ਜਿਸ ਸਬੰਧ ’ਚ ਆਈ. ਐੱਮ. ਏ. ਦੇ ਪ੍ਰਧਾਨ ਵਿਕਾਸ ਛਾਬੜਾ ਨੇ ਦੱਸਿਆ ਕਿ ਸ਼ੋਸ਼ਲ ਮੀਡੀਆ ’ਤੇ ਫੈਲਾਈ ਜਾ ਰਹੀ ਖਬਰ ਗਲਤ ਹੈ, ਜਦਕਿ ਡਾਕਟਰ ਇਕ ਨਿੱਜੀ ਹਸਪਤਾਲ ’ਚ ਭਰਤੀ ਹੈ ਅਤੇ ਵੈਂਟੀਲੇਟਰ ’ਤੇ ਹੈ। ਉਸਦਾ ਲੜਕਾ ਵੀ ਕੋਰੋਨਾ ਪਾਜ਼ੇਟਿਵ ਹੈ ਅਤੇ ਉਸਦੀ ਹਾਲਤ ਸਥਿਰ ਹੈ।

ਸਿਹਤ ਵਿਭਾਗ ਨੇ ਲਏ 46 ਸੈਂਪਲ

ਕੋਰੋਨਾ ਮਹਾਮਾਰੀ ਨੂੰ ਫੈਲਾਉਣ ਤੋਂ ਰੋਕਣ ਦੇ ਲਈ ਸਿਹਤ ਵਿਭਾਗ ਦੀ ਤਿੰਨ ਮੈਂਬਰੀ ਟੀਮ ਨੇ ਜ਼ਿਲਾ ਪ੍ਰਬੰਧਕ ਕੰਪਲੈਕਸ ’ਚ ਸਥਿਤ ਡਿਪਟੀ ਕਮਿਸ਼ਨਰ ਦਫਤਰ ਦੇ ਸਬੰਧਤ ਵੱਖ-ਵੱਖ ਬ੍ਰਾਂਚਾਂ ’ਚ ਜਾ ਕੇ ਮੁਲਾਜ਼ਮਾਂ ਦੇ ਕੋਰੋਨਾ ਦੀ ਜਾਂਚ ਕੀਤੀ ਅਤੇ ਸੈਂਪਲ ਲਏ। ਇਸ ਸਬੰਧ ’ਚ ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਅਪੀਲ ਕੀਤੀ ਹੈ ਕਿ ਕੋਰੋਨਾ ਸਬੰਧੀ ਲੱਛਣ ਦਿਖਾਈ ਦੇਣ ’ਤੇ ਤੁਰੰਤ ਟੈਸਟ ਕਰਵਾਏ ਜਾਣ ਤਾਂ ਜੋ ਇਸ ਬੀਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

63 ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ

ਹੁਣ ਤੱਕ ਬਠਿੰਡਾ ’ਚ 43800 ਨਮੂਨੇ ਲਏ ਗਏ ਜਿਨ੍ਹਾਂ ’ਚੋਂ ਕੁੱਲ 3655 ਮਾਮਲੇ ਪਾਜ਼ੇਟਿਵ ਪਾਏ ਗਏ। ਰਾਹਤ ਦੀ ਗੱਲ ਹੈ ਕਿ 2141 ਲੋਕਾਂ ਨੂੰ ਡਿਸਚਾਰਜ ਕੀਤਾ ਗਿਆ। ਬੁੱਧਵਾਰ ਨੂੰ 63 ਲੋਕ ਠੀਕ ਹੋ ਕੇ ਘਰ ਵਾਪਸ ਪਰਤ ਗਏ ਅਤੇ 510 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ। ਜ਼ਿਲੇ ’ਚ ਹੁਣ ਤੱਕ ਕੁੱਲ 984 ਐਕਟਿਵ ਕੇਸ ਸ਼ਾਮਲ ਹਨ।


author

Bharat Thapa

Content Editor

Related News