ਬਠਿੰਡਾ ਜ਼ਿਲ੍ਹੇ ’ਚ ਕੋਰੋਨਾ ਦੇ 127 ਨਵੇਂ ਮਾਮਲੇ ਆਏ ਸਾਹਮਣੇ, ਹੁਣ ਤਕ ਮੌਤਾਂ ਹੋਈਆਂ 135

10/05/2020 1:15:15 AM

ਬਠਿੰਡਾ,(ਵਰਮਾ)- ਜ਼ਿਲ੍ਹੇ ’ਚ ਅੱਜ ਕੋਰੋਨਾ ਪਾਜ਼ੇਟਿਵ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 127 ਨਵੇਂ ਮਾਮਲੇ ਸਾਹਮਣੇ ਹਨ। ਉਕਤ ਮਰੀਜ਼ ਬਜ਼ੁਰਗ ਅਤੇ ਕਈ ਭਿਆਨਕ ਬੀਮਾਰੀਆਂ ਨਾਲ ਜੂਝ ਰਹੇ ਸਨ। ਉਕਤ ਮੌਤਾਂ ਨਾਲ, ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਬਠਿੰਡਾ ’ਚ 135 ’ਤੇ ਪਹੁੰਚ ਗਈ ਹੈ। ਜ਼ਿਆਦਾਤਰ ਮੌਤਾਂ ਦਾ ਕਾਰਨ ਬੀ.ਪੀ., ਸ਼ੂਗਰ ਅਤੇ ਹੋਰ ਗੰਭੀਰ ਬੀਮਾਰੀਆਂ ਹਨ। ਕੋਰੋਨਾ ਉਨ੍ਹਾਂ ਲੋਕਾਂ ਲਈ ਕਿਸੇ ਵੱਡੀ ਤਬਾਹੀ ਤੋਂ ਘੱਟ ਨਹੀਂ ਹੈ ਜੋ ਬਿਨਾਂ ਮਾਸਕ ਦੇ ਬਾਹਰ ਘੁੰਮਦੇ ਹਨ ਅਤੇ ਸੋਸ਼ਲ ਡਿਸਟੈਂਸ ਤੋਂ ਪ੍ਰਹੇਜ਼ ਕਰਦੇ ਹਨ। ਸ਼ਨੀਵਾਰ ਨੂੰ ਸਿਰਫ 8 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਪਾਏ ਗਏ, ਜਦੋਂਕਿ ਐਤਵਾਰ ਨੂੰ ਬੇਸ਼ੱਕ ਚਾਰ ਲੋਕਾਂ ਦੀ ਮੌਤ ਹੋ ਗਈ ਪਰ ਨਵੇਂ ਮਰੀਜ਼ ਘੱਟ ਮਿਲੇ।

ਐਤਵਾਰ ਨੂੰ ਪਹਿਲੀ ਮੌਤ 62 ਸਾਲਾ ਪਿੰਡ ਨਥਾਣਾ ਬਠਿੰਡਾ ਦੀ ਸੀ। ਉਸ ਨੂੰ ਸਾਹ ਲੈਣ ’ਚ ਮੁਸ਼ਕਲ, ਗਲੇ ਦੀ ਇਨਫੈਕਸ਼ਨ ਅਤੇ ਤੇਜ਼ ਬੁਖਾਰ ਦੇ ਨਾਲ ਪਲੇਟਲੈਟਸ ਘੱਟ ਹੋਣ ਕਾਰਨ ਆਦੇਸ਼ ਹਸਪਤਾਲ ਬਠਿੰਡਾ ਵਿਖੇ ਭੇਜਿਆ ਗਿਆ, ਜਿੱਥੇ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਦੂਜੀ ਮੌਤ 55 ਸਾਲਾ ਬਠਿੰਡਾ ਨਿਵਾਸੀ ਦੀ ਸੀ। ਸਾਹ, ਬੁਖਾਰ, ਸ਼ੂਗਰ ਦੇ ਨਾਲ ਕਮਜ਼ੋਰੀ ਦੇ ਕਾਰਨ ਉਹ 20 ਸਤੰਬਰ ਨੂੰ ਕੋਰੋਨਾ ਟੈਸਟ ਕਰਵਾਉਣ ਤੋਂ ਬਾਅਦ ਪਾਜ਼ੇਟਿਵ ਪਾਇਆ ਗਿਆ ਅਤੇ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਐਤਵਾਰ ਸਵੇਰੇ ਪੰਜ ਵਜੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਤੀਜੀ ਮੌਤ ਸ੍ਰੀ ਗੰਗਾਨਗਰ ਦੇ ਵਸਨੀਕ ਆਦਰਸ਼ ਕਪੂਰ (ਉਮਰ 67) ਸਾਲ ਦੀ ਹੋਈ ਹੈ। 3 ਅਕਤੂਬਰ ਨੂੰ ਗੰਭੀਰ ਹਾਲਤ ’ਚ ਉਸ ਨੂੰ ਬਠਿੰਡਾ ਵਿਖੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਐਤਵਾਰ ਨੂੰ ਉਸਦੀ ਮੌਤ ਹੋ ਗਈ। ਚੌਥੀ ਮੌਤ ਇਕ 74 ਸਾਲਾ ਨਿਵਾਸੀ ਦੀ ਸੀ। ਉਸਨੂੰ ਫਰੀਦਕੋਟ ਮੈਡੀਕਲ ਕਾਲਜ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਸਾਹ ਨਾਲ ਕੋਰੋਨਾ ਪਾਜ਼ੇਟਿਵ ਅਤੇ ਲੀਵਰ ਦੀ ਸਮੱਸਿਆ ਕਾਰਨ ਉਸ ਦੀ ਮੌਤ ਹੋ ਗਈ।

ਕੋਰੋਨਾ ਦੇ ਨਵੇਂ ਮਾਮਲਿਆਂ ’ਚ ਆਈ ਕਮੀ

ਦੂਜੇ ਪਾਸੇ 121 ਕੋਰੋਨਾ ਪਾਜ਼ੇਟਿਵ ਮਰੀਜ਼ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਕੇ ਘਰ ਭੇਜੇ ਗਏ ਹਨ। ਇਸ ਤਰ੍ਹਾਂ ਪਿਛਲੇ ਦੋ-ਤਿੰਨ ਦਿਨਾਂ ਤੋਂ ਜ਼ਿਲੇ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ’ਚ ਕਮੀ ਆਈ ਹੈ, ਜਦੋਂ ਕਿ ਛੁੱਟੀ ਵਾਲੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਦਰਜ ਕੀਤਾ ਗਿਆ ਹੈ। ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਸਣੇ ਬਠਿੰਡਾ ਨਿਵਾਸੀ ਕੋਰੋਨਾ ਦੀ ਮਹਾਮਾਰੀ ਦੀ ਦਰ ਘਟਣ ਅਤੇ ਰੋਜ਼ਾਨਾ ਮਿਲ ਰਹੇ ਮਰੀਜ਼ਾਂ ਦੀ ਗਿਣਤੀ ਕਾਰਨ ਇਸ ਕੰਮ ’ਚ ਲੱਗੇ ਸਿਹਤ ਵਿਭਾਗ ਦੀ ਟੀਮ ਤੋਂ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ। ਹਾਲਾਂਕਿ ਜ਼ਿਲੇ ’ਚ 472 ਸਰਗਰਮ ਮਾਮਲੇ ਹਨ। ਜ਼ਿਲੇ ’ਚ ਹੁਣ ਪਾਜ਼ੇਟਿਵ ਵਿਅਕਤੀਆਂ ਦੀ ਕੁਲ ਗਿਣਤੀ 5845 ਹੋ ਗਈ ਹੈ।


Bharat Thapa

Content Editor

Related News