ਘਰ ਦੇ ਬਾਹਰ ਕਾਰ ਖੜੀ ਕਰਨ ਵਾਲੇ ਰਹੋ ਸਾਵਧਾਨ! (ਵੀਡੀਓ)

Friday, Oct 11, 2019 - 12:49 PM (IST)

ਬਠਿੰਡਾ (ਅਮਿਤ ਸ਼ਰਮਾ) : ਬਠਿੰਡਾ ਪੁਲਸ ਨੇ ਕਾਰ ਚੋਰ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗਿਰੋਹ ਦਾ ਇਕ ਸ਼ਾਤਰ ਚੋਰ ਹਾਲੇ ਫਰਾਰ ਹੈ। ਇਹ ਲੋਕ ਦਿੱਲੀ ਤੋਂ ਕਾਰਾਂ ਚੋਰੀ ਕਰਕੇ ਪੰਜਾਬ 'ਚ ਵੇਚਦੇ ਸਨ। ਆਰੋਪੀਆਂ ਤੋਂ ਇਕ ਮਾਸਟਰ ਚਾਬੀ ਵੀ ਬਰਾਮਦ ਹੋਈ ਹੈ ਜੋ ਪੁਰਾਣੇ ਮਾਡਲ ਦੀਆਂ ਗਡੀਆਂ ਨੂੰ ਆਸਾਨੀ ਨਾਲ ਲੱਗ ਜਾਂਦੀ ਸੀ। ਪੁਲਸ ਨੇ ਇਨ੍ਹਾਂ ਕੋਲੋਂ ਚੋਰੀ ਦੀਆਂ 8 ਕਾਰਾਂ, 3 ਕਾਰ ਇੰਜਣ ਤੇ ਹੋਰ ਸਾਮਾਨ ਵੀ ਬਰਾਮਦ ਕਰ ਲਿਆ ਹੈ। ਜਾਣਕਾਰੀ ਅਨੁਸਾਰ ਇਹ ਚੋਰ ਗਿਰੋਹ ਕਾਰਾਂ ਚੋਰੀ ਕਰਕੇ ਉਨ੍ਹਾਂ ਨੂੰ ਅੱਗੇ ਕਬਾੜ 'ਚ ਵੇਚਦਾ ਸੀ।

ਅਧਿਕਾਰੀ ਨੇ ਦੱਸਿਆ ਕਿ ਚਰਨਜੀਤ ਸਿੰਘ ਗਿਰੋਹ ਦਾ ਮਾਸਟਰਮਾਈਂਡ ਸੀ, ਜੋ ਪਹਿਲਾਂ ਕਾਰਾਂ ਦਾ ਮਕੈਨਿਕ ਹੁੰਦਾ ਸੀ ਤੇ ਰਾਮਾਂ ਮੰਡੀ ਵਿਖੇ ਵਰਕਸ਼ਾਪ ਸੀ। ਉਨ੍ਹਾਂ ਦੱਸਿਆ ਕਿ ਚਰਨਜੀਤ ਸਿੰਘ 'ਤੇ ਪਹਿਲਾਂ ਹੀ ਕਾਰਾਂ ਆਦਿ ਚੋਰੀ ਦੇ ਕਰੀਬ 15 ਮੁਕੱਦਮੇ ਦਰਜ ਹਨ। ਫਿਲਹਾਲ ਪੁਲਸ ਪੜਤਾਲ ਕਰ ਰਹੀ ਹੈ ਹੁਣ ਤੱਕ ਇਹ ਆਰੋਪੀ ਹੋਰ ਕਿਹੜੀਆਂ ਵਾਰਦਾਤਾਂ ਨੂੰੰ ਅੰਜਾਮ ਦੇ ਚੁੱਕੇ ਹਨ ਤੇ ਗਿਰੋਹ 'ਚ ਹੋਰ ਕੌਣ-ਕੌਣ ਸ਼ਾਮਲ ਹੈ।


author

cherry

Content Editor

Related News