ਮੁੜ ਜਲ-ਥਲ ਹੋ ਸਕਦੈ ਬਠਿੰਡਾ, ਆਸਮਾਨ ''ਚ ਛਾਈਆਂ ਕਾਲੀਆਂ ਘਟਾਵਾਂ
Friday, Aug 02, 2019 - 01:26 PM (IST)

ਬਠਿੰਡਾ(ਅਮਿਤ ਸ਼ਰਮਾ) : ਬਠਿੰਡਾ ਵਿਚ ਬੀਤੇ ਦਿਨ ਤੋਂ ਹੀ ਆਸਮਾਨ ਵਿਚ ਸੰਘਣੇ ਬੱਦਲ ਛਾਏ ਹੋਏ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕਾਂ 'ਚ ਚਿੰਤਾ ਵੱਧ ਗਈ ਹੈ। ਕਿਉਂਕਿ ਬੀਤੇ ਦਿਨੀਂ ਬਠਿੰਡਾ ਵਿਚ ਪਏ ਮੀਂਹ ਨੇ ਪਿਛਲੇ 20 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਸੀ। ਮੀਂਹ ਦਾ ਪਾਣੀ ਸੜਕਾਂ 'ਤੇ ਖੜ੍ਹਨ ਦੇ ਨਾਲ-ਨਾਲ ਲੋਕਾਂ ਦੇ ਘਰਾਂ ਵਿਚ ਵੀ ਦਾਖਲ ਹੋ ਗਿਆ ਸੀ, ਜਿਸ ਨਾਲ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਅਜੇ ਲੋਕਾਂ ਨੂੰ ਇਸ ਆਫਤ ਤੋਂ ਪੂਰੀ ਤਰ੍ਹਾਂ ਨਿਜਾਤ ਨਹੀਂ ਮਿਲੀ ਹੈ ਕਿ ਹੁਣ ਦੁਬਾਰਾ ਤੋਂ ਆਸਮਾਨ ਵਿਚ ਸੰਘਣੇ ਬੱਦਲ ਛਾਅ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਉਦੋਂ ਨਗਰ ਨਿਗਮ ਅਤੇ ਸੀਵਰੇਜ ਬੋਰਡ ਦੀ ਲਾਪ੍ਰਵਾਹੀ ਸਾਹਮਣੇ ਆਈ ਸੀ। ਇਸ ਲਈ ਹੁਣ ਨਗਰ ਨਿਗਮ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਮੀਂਹ ਪੈਣ ਤੋਂ ਪਹਿਲਾਂ ਹੀ ਸੀਵਰੇਜ ਦੀ ਵਿਵਸਥਾ ਨੂੰ ਦਰੁਸਤ ਕਰ ਲੈਣ ਤਾਂ ਕਿ ਲੋਕਾਂ ਨੂੰ ਦੁਬਾਰਾ ਤੋਂ ਅਜਿਹੀ ਪਰੇਸ਼ਾਨੀ ਦਾ ਸਾਹਮਣੇ ਨਾ ਕਰਨਾ ਪਏ।