ਮੀਂਹ ''ਚ ਖਹਿਰਾ ਨੇ ਖੋਲ੍ਹੀ ਬਠਿੰਡਾ ਦੇ ਵਿਕਾਸ ਦੀ ਪੋਲ (ਵੀਡੀਓ)

Friday, May 17, 2019 - 05:17 PM (IST)

ਬਠਿੰਡਾ : ਅੱਜ ਸਵੇਰੇ ਸਿਰਫ ਅੱਧਾ ਘੰਟਾ ਮੀਂਹ ਪੈਣ ਤੋਂ ਬਾਅਦ ਬਠਿੰਡਾ ਪਾਣੀ-ਪਾਣੀ ਹੋ ਗਿਆ, ਜਿਸ ਦੀ ਜਿਊਂਦੀ ਜਾਗਦੀ ਤਸਵੀਰ ਸੁਖਪਾਲ ਖਹਿਰਾ ਨੇ ਆਪਣੇ ਫੇਸਬੁੱਕ ਪੇਜ਼ 'ਤੇ ਲਾਈਵ ਹੋ ਕੇ ਦਿਖਾਈ। ਇਸ ਦੌਰਾਨ ਖਹਿਰਾ ਨੇ ਹਰਸਿਮਰਤ ਅਤੇ ਅਕਾਲੀ ਦਲ ਦੇ ਉਨ੍ਹਾਂ ਦਾਅਵਿਆਂ ਦੀ ਫੂਕ ਕੱਢੀ ਜਿਨ੍ਹਾਂ ਵਿਚ ਉਹ ਬਠਿੰਡਾ ਨੂੰ ਕੈਲੀਫੋਰਨੀਆ ਵਰਗਾ ਦੇਸ਼ ਦੱਸਦੇ ਹਨ।

ਕੁੱਝ ਚਿਰ ਪਏ ਮੀਂਹ ਤੋਂ ਬਾਅਦ ਬੰਿਠਡਾ ਦੇ ਪਾਵਰ ਹਾਊਸ ਖੇਤਰ ਵਿਚ ਪਾਣੀ ਭਰ ਗਿਆ, ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਖੇਤਰ ਵਿਚ ਹਸਪਤਾਲ ਮੌਜੂਦ ਹੋਣ ਕਾਰਨ ਇਲਾਜ ਲਈ ਜਾ ਰਹੇ ਬੀਮਾਰ ਲੋਕਾਂ ਨੂੰ ਵੀ ਪਾਣੀ ਵਿਚੋਂ ਲੰਘਣਾ ਪਿਆ ਜਿਸ ਕਾਰਨ ਲੋਕ ਕਾਫੀ ਪਰੇਸ਼ਾਨ ਨਜ਼ਰ ਆਏ।


author

cherry

Content Editor

Related News