ਆਮ ਜਨਤਾ ''ਤੇ ਇਕ ਵਾਰ ਫਿਰ ਮਹਿੰਗਾਈ ਦੀ ਮਾਰ, ਸਫਰ ਹੋਇਆ ਮਹਿੰਗਾ (ਵੀਡੀਓ)

Wednesday, Apr 03, 2019 - 01:24 PM (IST)

ਬਠਿੰਡਾ (ਅਮਿਤ ਸ਼ਰਮਾ) : ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਸਰਫ ਕਰਨ ਵਾਲਿਆਂ ਦੀਆਂ ਜੇਬਾਂ 'ਤੇ ਇਕ ਵਾਰ ਫਿਰ ਤੋਂ ਭਾਰ ਪਾ ਦਿੱਤਾ ਗਿਆ ਹੈ। ਕੌਮੀ ਸੜਕ ਅਥਾਰਿਟੀ ਨੇ ਬਠਿੰਡਾ-ਜ਼ੀਰਕਪੁਰ ਅਤੇ ਬਠਿੰਡਾ-ਅੰਮ੍ਰਿਤਸਰ ਕੌਮੀ ਸ਼ਾਹਰਾਹ ਦਾ ਟੋਲ ਵਧਾ ਦਿੱਤਾ ਹੈ। ਹੁਣ ਬਠਿੰਡਾ ਜ਼ੀਰਕਪੁਰ ਸੜਕ ਦੇ ਟੋਲ ਵਿਚ ਕਰੀਬ 25 ਰੁਪਏ ਦਾ ਵਾਧਾ (ਇਕ ਪਾਸੇ) ਹੋ ਗਿਆ ਹੈ। ਇਸ ਕੌਮੀ ਸ਼ਾਹਰਾਹ 'ਤੇ 5 ਟੋਲ ਪਲਾਜ਼ਾ ਪੈਂਦੇ ਹਨ ਅਤੇ ਹਰ ਟੋਲ ਪਲਾਜ਼ਾ 'ਤੇ 5 ਰੁਪਏ ਤੋਂ ਲੈ ਕੇ 15 ਰੁਪਏ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਬਠਿੰਡਾ-ਜ਼ੀਰਕਪੁਰ ਸੜਕ 'ਤੇ ਪੈਂਦੇ ਲਹਿਰਾ ਬੇਗਾ ਟੋਲ ਪਲਾਜ਼ਾ 'ਤੇ ਕਾਰ/ਜੀਪ ਦਾ ਇਕ ਪਾਸੇ ਦਾ ਟੋਲ 55 ਰੁਪਏ ਤੋਂ 60 ਰੁਪਏ, ਮਿੰਨੀ ਬੱਸ ਦਾ 90 ਤੋਂ 95 ਰੁਪਏ, ਬੱਸ ਅਤੇ ਟਰੱਕ ਦਾ 190 ਤੋਂ 200 ਰੁਪਏ ਹੋ ਗਿਆ ਹੈ। ਉਥੇ ਹੀ ਬਠਿੰਡਾ-ਅੰਮ੍ਰਿਤਸਰ ਸੜਕ 'ਤੇ ਪੈਂਦੇ ਜੀਦਾ ਟੋਲ ਪਲਾਜ਼ਾ 'ਤੇ ਹੁਣ ਕਾਰ/ਜੀਪ ਦਾ ਇਕ ਪਾਸੇ ਦਾ ਟੋਲ 5 ਰੁਪਏ ਵਧਾਇਆ ਗਿਆ ਹੈ। ਟੋਲ ਵਿਚ ਵਾਧਾ ਹੋਣ ਨਾਲ ਆਮ ਲੋਕ ਹੋਰ ਪਰੇਸ਼ਾਨ ਹੋ ਗਏ ਹਨ।


author

cherry

Content Editor

Related News