ਅਸ਼ਲੀਲ ਵੀਡੀਓ ਬਣਾ ਕੇ ਨਾਬਾਲਗ ਲੜਕੇ ਨਾਲ ਕੀਤੀ ਬਦਫੈਲੀ

Friday, Jun 21, 2019 - 01:24 PM (IST)

ਅਸ਼ਲੀਲ ਵੀਡੀਓ ਬਣਾ ਕੇ ਨਾਬਾਲਗ ਲੜਕੇ ਨਾਲ ਕੀਤੀ ਬਦਫੈਲੀ

ਬਠਿੰਡਾ (ਵਰਮਾ) : ਭੁੱਚੋ ਮੰਡੀ ਵਾਸੀ ਵਿਅਕਤੀ ਨੇ ਆਪਣੇ ਹੀ ਪਿੰਡ ਦੇ 10ਵੀਂ ਕਲਾਸ 'ਚ ਪੜ੍ਹਨ ਵਾਲੇ ਨਾਬਾਲਗ ਵਿਦਿਆਰਥੀ ਨਾਲ ਢਾਈ ਸਾਲ ਤੋਂ ਬਦਫੈਲੀ ਕੀਤੀ, ਇਥੋਂ ਤੱਕ ਕਿ ਉਸਦੀ ਅਸ਼ਲੀਲ ਫੋਟੋ ਅਤੇ ਵੀਡੀਓ ਤੱਕ ਬਣਾ ਲਈ ਅਤੇ ਡਰਾ ਧਮਕਾ ਕੇ ਆਪਣੀ ਹਵਸ ਪੂਰੀ ਕਰਦਾ ਰਿਹਾ। ਬੱਚੇ ਵੱਲੋਂ ਪਰਿਵਾਰ ਵਾਲਿਆਂ ਨੂੰ ਇਸ ਸਬੰਧੀ ਦੱਸਿਆ ਤਾਂ ਇਸਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ, ਜਦਕਿ ਨਾਬਾਲਗ ਨੂੰ ਇਲਾਜ ਅਤੇ ਮੈਡੀਕਲ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਭੁੱਚੋ ਚੌਕੀ ਇੰਚਾਰਜ ਏ. ਐੱਸ. ਆਈ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਭੁੱਚੋ ਮੰਡੀ ਦੇ ਇਕ ਪ੍ਰਾਈਵੇਟ ਸਕੂਲ 'ਚ 10ਵੀਂ ਕਲਾਸ ਵਿਚ ਪੜ੍ਹਨ ਵਾਲੇ 16 ਸਾਲਾ ਨੌਵਜਾਨ ਨੇ ਪੁਲਸ ਨੂੰ ਸ਼ਿਕਾਇਤ ਵਿਚ ਦੱਸਿਆ ਕਿ ਬੀਤੇ 18 ਜੂਨ ਦੀ ਸ਼ਾਮ ਨੂੰ ਉਹ ਮੰਡੀ ਵਿਚ ਲੱਗੇ ਆਰ. ਓ. ਪਲਾਂਟ ਤੋਂ ਪਾਣੀ ਭਰਨ ਲਈ ਜਾ ਰਿਹਾ ਸੀ। ਇਸ ਦੌਰਾਨ ਮੁਲਜ਼ਮ ਜਿੰਦਰਪਾਲ ਉਰਫ ਘੋਪਾ ਵਾਸੀ ਭੁੱਚੋ ਮੰਡੀ ਉਸ ਨੂੰ ਡਰਾ ਧਮਕਾ ਕੇ ਆਪਣੇ ਨਾਲ ਇਕ ਕਮਰੇ ਵਿਚ ਲੈ ਗਿਆ, ਜਿਥੇ ਮੁਲਜ਼ਮ ਨੇ ਉਸ ਨਾਲ ਬਦਫੈਲੀ ਕੀਤੀ। ਪੀੜਤ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਨ੍ਹਾਂ ਦਾ ਬੇਟਾ ਕਾਫੀ ਡਰਿਆ ਸਹਿਮਿਆ ਸੀ, ਜਦੋਂ ਉਨ੍ਹਾਂ ਨੇ ਇਸਦਾ ਕਾਰਣ ਪੁੱਛਿਆ, ਤਾਂ ਉਸਨੇ ਪਹਿਲਾ ਕੁਝ ਨਹੀਂ ਦੱਸਿਆ ਪਰ ਬੀਤੇ ਬੁੱਧਵਾਰ ਨੂੰ ਉਸ ਨੇ ਆਪਣੇ ਨਾਲ ਬੀਤੀ ਪੂਰੀ ਜਾਣਕਾਰੀ ਆਪਣੀ ਭੂਆ ਨੂੰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ।

ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਏ. ਐੱਸ. ਆਈ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਨੌਜਵਾਨ ਨੇ ਆਪਣੇ ਬਿਆਨਾਂ 'ਚ ਦੱਸਿਆ ਹੈ ਕਿ ਮੁਲਜ਼ਮ ਜਿੰਦਰਪਾਲ ਘੋਪਾ ਉਨ੍ਹਾਂ ਦੇ ਗੁਆਂਢ ਵਿਚ ਰਹਿੰਦਾ ਹੈ। ਕਰੀਬ ਢਾਈ ਸਾਲ ਪਹਿਲਾਂ ਵੀ ਉਸ ਨਾਲ ਮੁਲਜ਼ਮ ਨੇ ਬਦਫੈਲੀ ਕੀਤੀ ਸੀ, ਜਿਸ ਦੀ ਉਸ ਨੇ ਵੀਡੀਓ ਬਣਾਉਣ ਤੋਂ ਇਲਾਵਾ ਫੋਟੋ ਖਿੱਚ ਲਈ ਸੀ, ਜਿਸ ਤੋਂ ਬਾਅਦ ਮੁਲਜ਼ਮ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਦੇ ਨਾਲ ਕਈ ਵਾਰ ਬਦਫੈਲੀ ਕਰਦਾ ਰਿਹਾ। ਏ. ਐੱਸ. ਆਈ. ਦਾ ਕਹਿਣਾ ਹੈ ਕਿ ਨੌਜਵਾਨ ਦੀ ਸ਼ਿਕਾਇਤ 'ਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਜਿਸ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


author

cherry

Content Editor

Related News