ਪੰਜਾਬ ''ਚ ਨਹੀਂ ਰੁਕ ਰਹੀਆਂ ਜਬਰ-ਜ਼ਿਨਾਹ ਦੀਆਂ ਵਾਰਦਾਤਾਂ, ਇਕ ਹੋਰ ਨਾਬਾਲਗਾ ਹਵਸ ਦੇ ਭੁੱਖੇ ਦੀ ਹੋਈ ਸ਼ਿਕਾਰ

Wednesday, Sep 02, 2020 - 09:19 AM (IST)

ਪੰਜਾਬ ''ਚ ਨਹੀਂ ਰੁਕ ਰਹੀਆਂ ਜਬਰ-ਜ਼ਿਨਾਹ ਦੀਆਂ ਵਾਰਦਾਤਾਂ, ਇਕ ਹੋਰ ਨਾਬਾਲਗਾ ਹਵਸ ਦੇ ਭੁੱਖੇ ਦੀ ਹੋਈ ਸ਼ਿਕਾਰ

ਬਠਿੰਡਾ (ਵਰਮਾ) : ਪੰਜਾਬ 'ਚ ਆਏ ਦਿਨ ਜਬਰ-ਜ਼ਿਨਾਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ, ਜਿਸ ਨੇ ਹਰ ਕਿਸੇ ਨੂੰ ਫ਼ਿਕਰਾਂ 'ਚ ਪਾਇਆ ਹੋਇਆ ਹੈ। ਨਵਾਂ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਨਾਬਾਲਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਿਨਾਹ ਨੂੰ ਅੰਜ਼ਾਮ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਨੇ ਦੋ ਹੋਰ ਹੱਸਦੇ-ਖੇਡਦੇ ਪਰਿਵਾਰਾਂ 'ਚ ਵਿਛਾਏ ਸੱਥਰ

ਜਾਣਕਾਰੀ ਅਨੁਸਾਰ ਇਕ ਨੌਜਵਾਨ ਵਲੋਂ 16 ਸਾਲਾ ਨਾਬਾਲਗਾ ਨੂੰ ਆਪਣੇ ਜਾਲ 'ਚ ਫ਼ਸਾਇਆ ਅਤੇ ਵਿਆਹ ਦਾ ਝਾਂਸਾ ਦੇ ਭਜਾ ਕੇ ਲੈ ਗਿਆ। ਪੀੜਤ ਪਰਿਵਾਰ ਨੇ ਇਸਦੀ ਸ਼ਿਕਾਇਤ ਥਾਣਾ ਕੋਤਵਾਲੀ ਨੂੰ ਦਿੱਤੀ ਜਿਸ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਵਿਰੁੱਧ ਜਬਰ-ਜ਼ਿਨਾਹ ਦਾ ਮਾਮਲਾ ਵੀ ਦਰਜ ਕੀਤਾ। 

ਇਹ ਵੀ ਪੜ੍ਹੋ : ਸ਼ਹੀਦ ਰਾਜਿੰਦਰ ਸਿੰਘ ਨੂੰ ਦਿੱਤੀ ਵਿਦਾਈ, ਪਤਨੀ ਬੋਲੀ- ਮਿਲਣ ਦਾ ਵਾਅਦਾ ਕਰ ਦੁਨੀਆ ਤੋਂ ਕਿਉਂ ਚਲੇ ਗਏ? (ਤਸਵੀਰਾਂ)

ਸਿਵਲ ਹਸਪਤਾਲ ਚੌਕੀ ਇੰਚਾਰਜ ਰਮਨਦੀਪ ਕੌਰ ਨੇ ਦੱਸਿਆ ਕਿ ਸ਼ਹਿਰ ਦੇ ਇਕ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਦੀ ਕੁੜੀ ਅਚਾਨਕ ਲਾਪਤਾ ਹੋ ਗਈ, ਜਿਸਦੀ ਤਲਾਸ਼ ਕੀਤੀ ਗਈ ਪਰ ਉਹ ਨਹੀਂ ਮਿਲੀ। ਦੋ ਦਿਨ ਬਾਅਦ ਅਚਾਨਕ ਕੁੜੀ ਵਾਪਸ ਆਈ ਅਤੇ ਉਸ ਨੇ ਦੱਸਿਆ ਕਿ ਇਲਾਕੇ 'ਚ ਰਹਿਣ ਵਾਲਾ ਨੌਜਵਾਨ ਦਰਸ਼ਨ ਸਿੰਘ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਨਾਲ ਲੈ ਗਿਆ ਸੀ ਅਤੇ ਬਾਅਦ 'ਚ ਧਮਕੀ ਦੇ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਚੌਕੀ ਇੰਚਾਰਜ਼ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਦੇ ਵਿਰੁੱਧ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ, ਜਦਕਿ ਪੀੜਤ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਨੇ ਦੋ ਹੋਰ ਹੱਸਦੇ-ਖੇਡਦੇ ਪਰਿਵਾਰਾਂ 'ਚ ਵਿਛਾਏ ਸੱਥਰ


author

Baljeet Kaur

Content Editor

Related News