53 ਸਾਲ ਦੇ ਅਰਸੇ ਦੌਰਾਨ ਬਠਿੰਡਾ ’ਚ ਪਹਿਲੀ ਵਾਰ ਕਾਂਗਰਸ ਦਾ ਮੇਅਰ ਬਣੇਗਾ: ਮਨਪ੍ਰੀਤ ਬਾਦਲ

02/17/2021 6:21:03 PM

ਬਠਿੰਡਾ (ਵਰਮਾ): ਨਗਰ ਨਿਗਮ ਬਠਿੰਡਾ ਦੀਆ ਚੋਣਾਂ ਦੇ ਨਤੀਜੇ ਬੁੱਧਵਾਰ ਨੂੰ ਐਲਾਨੇ ਗਏ, ਜਿਸ ਵਿਚ ਕਾਂਗਰਸ ਨੂੰ 43 ਅਤੇ ਅਕਾਲੀ ਦਲ ਨੂੰ 7 ਵਾਰਡਾਂ ਵਿਚ ਜਿੱਤ ਹਾਸਲ ਹੋਈ ਜਦਕਿ ਆਪ, ਭਾਜਪਾ, ਬਸਪਾ,ਆਜ਼ਾਦ ਅਤੇ ਹੋਰ ਵਿਰੋਧੀ ਪਾਰਟੀਆਂ ਦਾ ਖਾਤਾ ਨਹੀਂ ਖੁੱਲ੍ਹ ਸਕਿਆ। ਬਠਿੰਡਾ ਦੇ ਕੁੱਲ 50 ਵਾਰਡ ਹਨ, ਜਦਕਿ ਪਿਛਲੇ 5 ਸਾਲਾਂ ਦੌਰਾਨ ਅਕਾਲੀ ਭਾਜਪਾ ਗਠਬਧਨ ਦਾ ਮੇਅਰ ਚੁਣਿਆ ਗਿਆ ਸੀ ਪ੍ਰੰਤੂ ਪੰਜਾਬ ਦੀ ਸੱਤਾ ਤੇ ਕਾਂਗਰਸ ਕਾਬਜ਼ ਰਹੀ ਅਤੇ ਮੇਅਰ ਨੂੰ  ਆਜ਼ਾਦੀ ਨਾਲ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ। ਮਨਪ੍ਰੀਤ ਬਾਦਲ ਵਲੋਂ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ 53 ਸਾਲਾਂ ਦੇ ਇਤਿਹਾਸ ਵਿਚ ਬਠਿੰਡਾ ਨਗਰ ਨਿਗਮ ਦਾ ਮੇਅਰ ਕਾਂਗਰਸ ਦਾ ਹੋਵੇਗਾ ਅਤੇ ਅਧੂਰੇ ਕੰਮ ਪੂਰੇ ਹੋਣਗੇ। ਦੀਵਾਲੀ ਦੇ ਪਟਾਕੇ ਹੋਲੀ ਦੀ ਰੰਗੋਲੀ ਅਤੇ ਜਿੱਤ ਦੇ ਢੋਲ ਧਮਾਕਿਆ ਵਿਚ ਮਨਪ੍ਰੀਤ ਬਾਦਲ ਨੇ ਕਿਹਾ ਕਿ ਜਿੰਨੀ ਵੱਡੀ ਜਿੱਤ ਉਨ੍ਹੇ ਵੱਡੇ ਕੰਮ ਹੋਣਗੇ ਅਤੇ ਉਨ੍ਹੀ ਵੱਡੀ ਹੀ ਜਿੰਮੇਵਾਰੀ ਹੀ ਉਨ੍ਹਾਂ ’ਤੇ ਪੈ ਗਈ ਹੈ। ਉਨ੍ਹਾਂ ਸ਼ੋਕ ਜਤਾਇਆ ਕਿ ਅਕਾਲੀ ਦਲ ਨੂੰ ਜੋ 7 ਵਾਰਡਾਂ ਵਿਚ ਜਿੱਤ ਪ੍ਰਾਪਤ ਹੋਈ ਹੈ ਉਨ੍ਹਾਂ ਵਿਚ 50 ਤੋਂ ਘੱਟ ਵੋਟਾਂ 'ਤੇ ਪੰਜ ਉਮੀਦਵਾਰ ਜਿੱਤੇ ਹਨ ਜਦਕਿ 7, 8 ਵਾਰਡ ਵਿਚ ਉਨ੍ਹਾਂ ਦੀ ਜਿੱਤ ਮੰਨੀ ਜਾ ਸਕਦੀ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਉਨ੍ਹਾਂ ਲਈ ਇਕ ਚੁਣੋਤੀ ਸਨ ਜਿਸ ਲਈ ਉਨ੍ਹਾਂ ਨੇ ਪੂਰੀ ਤਾਕਤ ਲਗਾ ਦਿੱਤੀ , ਇੱਥੋ ਤੱਕ ਕਿ ਉਸਦੇ ਪਰਿਵਾਰ ਦੇ ਮੈਂਬਰ ਵੀ ਜਿੱਤ ਯਕੀਨੀ ਬਣਉਣ ਵਿਚ ਸਫ਼ਲ ਰਹੇ।

ਇਹ ਵੀ ਪੜ੍ਹੋ: ਕੁੱਤਿਆਂ ਨੇ ਨੋਚ-ਨੋਚ ਖਾਧਾ ਪੰਜ ਸਾਲਾ ਬੱਚਾ, ਖੂਨ ਨਾਲ ਭਿੱਜੇ ਕੱਪੜਿਆਂ ਨੂੰ ਛਾਤੀ ਨਾਲ ਲਾ ਰੋਂਦੀ ਰਹੀ ਮਾਂ

ਮਨਪੀ੍ਰਤ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਚੋਣ ਘੋਸ਼ਣਾ ਪੱਤਰ ਵਿਚ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ ਕਿ ਪੰਜਾਬ ਵਿਚ ਹਰ ਚੋਣਾਂ 'ਤੇ 50 ਫੀਸਦੀ ਔਰਤਾਂ ਲਈ ਰਾਖਵੀਆਂ ਹਨ ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ। ਨੋਕਰੀਆਂ ਵਿਚ ਵੀ 33 ਫੀਸਦੀ ਕੋਟਾ ਔਰਤਾਂ ਲਈ ਰੱਖਿਆ ਗਿਆ ਹੈ। ਭਵਿੱਖ ਵਿਚ ਪੰਜਾਬ ਦੀ ਦਿਸ਼ਾ ਹੀ ਬਦਲ ਜਾਵੇਗੀ ਅਤੇ ਔਰਤਾਂ ਨੂੰ ਬਰਾਬਰ ਦਾ ਅਧਿਕਾਰ ਮਿਲੇਗਾ। ਕਾਂਗਰਸ ਦਾ ਮੇਅਰ ਬਣਨ 'ਤੇ ਅਧੂਰੇ ਪਏ ਕੰਮ ਹੁਣ ਪੂਰੇ ਹੋਣਗੇ , ਸਭ ਤੋਂ ਵੱਡਾ ਕੰਮ ਬੱਸ ਸਟੈਂਡ ਨੂੰ  ਬਾਹਰ ਲਿਜਾਣਾ ਹੈ ਜਿਸ ਤੇ 68 ਕਰੋੜ ਖਰਚ ਹੋਵੇਗਾ ਪ੍ਰੰਤੂ ਇਸ ਲਈ ਡਿਫੈਸ ਦੀ ਮਨਜੂਰੀ ਜਰੂਰੀ ਹੈ ਜੋਂ ਅਗਲੇ ਕੁਝ ਮਹੀਨਿਆਂ ਵਿਚ ਮਿਲ ਜਾਵੇਗੀ। ਸਹਿਰ ਦੀ ਪਾਰਕਿੰਗ ਸਮੱਸਿਆ ਖ਼ਤਮ ਕਰਨ ਲਈ ਮਾਲ ਰੋਡ ਸਥਿਤ ਕੁੜੀਆਂ ਵਾਲੇ ਸਕੂਲ ਵਿਚ ਸੱਤ ਮੰਜਿਲੀ ਇਮਾਰਤ ਦਾ ਕੰਮ ਜਲਦ ਸ਼ੁਰੂ ਹੋਵੇਗਾ। ਪੰਜਾਬ ਸਰਕਾਰ ਵਲੋਂ ਸਿਵਿਲ ਲਾਈਨ ਖ਼ੇਤਰ ਨੂੰ ਵਪਾਰ ਸਥਾਨ ਵਿਚ ਬਦਲ ਲਈ ਜੋ ਯੋਜਨਾ ਤਿਆਰ ਕੀਤੀ ਗਈ ਉਸ ਨੂੰ ਦੀਵਾਲੀ ਤੱਕ ਮੁਕਾਇਆ ਜਾਵੇਗਾ ਅਤੇ ਸਾਰੇ ਸਰਕਾਰੀ ਦਫਤਰ ਅਤੇ ਅਵਾਸ ਥਰਮਲ ਕਲੋਨੀ ਵਿਚ ਸਿਫ਼ਟ ਹੋ ਜਾਣਗੇ। ਸਿਵਲ ਲਾਈਨ ਖ਼ੇਤਰ ਵਿਚ ਸੱਤ ਮੰਜਿਲਾ ਪਬਲਿਕ ਲਾਇਬਰੇਰੀ ਵਿਸ਼ਵ ਪੱਧਰ 'ਤੇ ਬਣੇਗੀ ਜੋਂਪੂਰੀ ਤਰ੍ਹਾਂ ਡਿਜੀਟਲ ਹੋਵੇਗੀ।

ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਦੀ ‘ਵੱਡੀ ਮੰਗ’, ਗੁਰਦੁਆਰਿਆਂ ਦੀ ਨਵੇਂ ਸਿਰਿਓਂ ਗਿਣਤੀ ਕਰਵਾਏ ਪਾਕਿ ਸਰਕਾਰ

ਚੋਣਾਂ ਤੋਂ ਪਹਿਲਾਂ ਪਾਰਟੀਆਂ ਨੇ ਕਰਵਾਏ ਸਰਵੇ:
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੰਨਿਆ ਕਿ ਚੋਣਾਂ ਤੋਂ ਪਹਿਲਾ ਉਨ੍ਹਾਂ ਨੇ ਇਕ ਪ੍ਰਾਈਵੇਟ ਏਜੰਸੀ ਨਾਲ ਗੱਲਬਾਤ ਕਰਕੇ ਚੋਣਾਂ ਲਈ ਸਰਵੇ ਕਰਵਾਇਆ ਸੀ। ਇਸ ਕੰਪਨੀ ਨੇ 20-22 ਦਿਨ ਲੋਕਾਂ ਨੂੰ ਮਿਲਕੇ ਉਨ੍ਹਾਂ ਦੀਆ ਭਾਵਨਾਵਾਂ ਸਮਝੀਆਂ। ਕੰਪਨੀ ਨੇ ਉਨ੍ਹਾਂ ਤੋਂ ਉਮੀਦਵਾਰਾਂ ਦੀ ਲਿਸਟ ਮੰਗੀ ਅਤੇ ਉਨ੍ਹਾਂ ਨੇ ਇਸ ਤੇ ਹੀ ਕੰਮ ਕੀਤਾ ਅਤੇ ਉਸਦੀ ਰਿਪੋਰਟ ਹਾਈ ਕਮਾਨ ਨੂੰ  ਭੇਜ ਕੇ ਉਮੀਦਵਾਰਾਂ ਨੂੰ  ਟਿਕਟਾਂ ਵੰਡੀਆਂ। ਕਾਂਗਰਸ ਆਪਣੀ ਇਸ ਯੋਜਨਾ ਵਿਚ ਪੂਰੀ ਤਰਾ ਸਫ਼ਲ ਰਹੀ ਅਤੇ ਬਠਿੰਡਾ ਵਿਚ ਹੂਝਾਂ ਫੇਰ ਜਿੱਤ ਹਾਸਲ ਕੀਤੀ।ਇਸ ਤਰ੍ਹਾਂ ਭਾਜਪਾ ਸਮੇਤ ਆਪ ਪਾਰਟੀ ਨੇ ਵੀ ਨਿੱਜੀ ਕੰਪਨੀ ਤੋਂ ਸਰਵੇਖਣ ਕਰਵਾਇਆ ਸੀ ਪ੍ਰੰਤੂ ਉਨ੍ਹਾਂ ਨੂੰ ਇਕ ਵੀ ਸੀਟ ਪ੍ਰਾਪਤ ਨਹੀਂ ਹੋਈ। ਅਕਾਲੀ ਦਲ ਨੇ ਵੀ ਇਨ੍ਹਾਂ ਚੋਣਾਂ ਵਿਚ ਪੂਰੀ ਤਾਕਤ ਲਗਾਈ ਸੁਖਵੀਰ ਬਾਦਲ ਨੇ ਖੁਦ ਜਾ ਕੇ ਲੋਕਾਂ ਨੂੰ ਮਿਲਿਆ ਅਤੇ ਵੋਟਾਂ ਮੰਗੀਆ ਪ੍ਰੰਤੂ ਉਨ੍ਹਾਂ ਨੂੰ  7 ਸੀਟਾਂ 'ਤੇ ਹੀ ਸਬਰ ਕਰਨਾ ਪਿਆ।

ਇਹ ਵੀ ਪੜ੍ਹੋ: ਮੁੜ ਵਿਵਾਦਾਂ 'ਚ ਰਾਜਾ ਵੜਿੰਗ, ਹੁਣ ਦਰਜੀ ਨੂੰ ਗਾਲ੍ਹਾਂ ਕੱਢਦੇ ਦੀ ਆਡੀਓ ਹੋਈ ਵਾਇਰਲ


Shyna

Content Editor

Related News