ਨਸ਼ਾ ਤਸਕਰੀ ਦੇ ਦੋਸ਼ ''ਚ ਬਠਿੰਡਾ ਜੇਲ ''ਚ ਬੰਦ ਹਵਾਲਾਤੀ ਦੀ ਮੌਤ

Saturday, Sep 07, 2019 - 04:04 PM (IST)

ਨਸ਼ਾ ਤਸਕਰੀ ਦੇ ਦੋਸ਼ ''ਚ ਬਠਿੰਡਾ ਜੇਲ ''ਚ ਬੰਦ ਹਵਾਲਾਤੀ ਦੀ ਮੌਤ

ਬਠਿੰਡਾ (ਅਮਿਤ ਸ਼ਰਮਾ) : ਬਠਿੰਡਾ ਜੇਲ ਵਿਚ ਇਕ ਹਵਾਲਾਤੀ ਦੀ ਮੌਤ ਹੋਣ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਵਾਲਾਤੀ ਗੁਰਦੀਪ ਸਿੰਘ ਪਿੰਡ ਪੁਲੇ ਦਾ ਰਹਿਣ ਵਾਲਾ ਸੀ ਅਤੇ ਉਸ ਖਿਲਾਫ ਨਥਾਣੇ ਥਾਣੇ ਵਿਚ ਨਸ਼ਾ ਤਸਕਰੀ ਦਾ ਮਾਮਲਾ ਦਰਜ ਸੀ।

ਜਾਣਕਾਰੀ ਮੁਤਾਬਕ ਗੁਰਦੀਪ ਸਿੰਘ ਨੂੰ ਇਨਫੈਕਸ਼ਨ ਦੀ ਦਿੱਕਤ ਸੀ ਅਤੇ ਉਸ ਦੀ ਕੋਈ ਨਾੜ ਫੱਟ ਗਈ ਸੀ, ਜਿਸ ਕਾਰਨ ਉਸ ਦੇ ਪੂਰੇ ਸਰੀਰ ਵਿਚ ਜ਼ਹਿਰ ਫੈਲ ਗਿਆ ਅਤੇ ਉਸ ਦੀ ਮੌਤ ਹੋ ਗਈ। ਫਿਲਹਾਲ ਗੁਰਦੀਪ ਦੀ ਲਾਸ਼ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਰਖਵਾਈ ਗਈ ਹੈ।


author

cherry

Content Editor

Related News