ਬਠਿੰਡਾ ’ਚ ਦਿਨੋਂ-ਦਿਨ ਮਾਰੂ ਹੁੰਦਾ ਜਾ ਰਿਹੈ ਕੋਰੋਨਾ, 5 ਲੋਕਾਂ ਦੀ ਮੌਤ ਸਣੇ 471 ਮਾਮਲੇ ਆਏ ਸਾਹਮਣੇ

Tuesday, Apr 27, 2021 - 11:44 AM (IST)

ਬਠਿੰਡਾ (ਵਰਮਾ, ਲਲਿਤ): ਸੋਮਵਾਰ ਨੂੰ ਕੋਰੋਨਾ ਨਾਲ ਬਠਿੰਡਾ ’ਚ 5 ਲੋਕਾਂ ਦੀ ਮੌਤ ਹੋਈ, ਜਦੋਂਕਿ 471 ਨਵੇਂ ਮਾਮਲੇ ਸਾਹਮਣੇ ਆਏ। ਮ੍ਰਿਤਕਾਂ ਦਾ ਸਹਾਰਾ ਜਨ ਸੇਵਾ ਵੱਲੋਂ ਅੰਤਿਮ ਸੰਸਕਾਰ ਕੀਤਾ ਗਿਆ।ਸਿਰਸਾ ਦੇ ਰਹਿਣ ਵਾਲੇ 47 ਸਾਲਾ ਪ੍ਰਕਾਸ਼ ਗਰਗ ਦੀ ਦਿੱਲੀ ਹਾਰਟ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ, ਦੀ ਮੌਤ ਹੋ ਗਈ, ਜਿਸ ਨੂੰ 18 ਅਪ੍ਰੈਲ ਨੂੰ ਦਾਖ਼ਲ ਕੀਤਾ ਗਿਆ ਸੀ, ਦੀ 26 ਅਪ੍ਰੈਲ ਨੂੰ ਇਲਾਜ ਦੌਰਾਨ ਮੌਤ ਹੋ ਗਈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣਕਾਰੀ ਮਿਲਣ ’ਤੇ ਸਹਾਰਾ ਜਨਸੇਵਾ ਦੇ ਵਰਕਰਾਂ ਵੱਲੋਂ ਅੰਤਿਮ ਸੰਸਕਾਰ ਕੀਤਾ ਗਿਆ।ਇਸੇ ਤਰ੍ਹਾਂ 65 ਸਾਲਾ ਪ੍ਰਦੀਪ ਕੁਮਾਰ ਦੀ ਸਥਾਨਕ ਸਿਵਲ ਹਸਪਤਾਲ ਦੇ ਕੋਵਿਡ ਵਾਰਡ ’ਚ ਮੌਤ ਹੋ ਗਈ। ਹਸਪਤਾਲ ਪ੍ਰਸ਼ਾਸਨ ਤੋਂ ਸੂਚਨਾ ਮਿਲਣ ’ਤੇ ਸਹਾਰਾ ਜਨਸੇਵਾ ਦੀ ਕੋਰੋਨਾ ਵਾਰੀਅਰਜ਼ ਦੀ ਟੀਮ ਮਨੀ ਕਰਨ, ਗੌਤਮ ਗੋਇਲ ਸਿਵਲ ਹਸਪਤਾਲ ਪਹੁੰਚੀ, ਪ੍ਰਦੀਪ ਕੁਮਾਰ ਦੀ ਲਾਸ਼ ਪੈਕ ਕੀਤੀ ਅਤੇ ਹਸਪਤਾਲ ਦੇ ਮੌਰਚਰੀ ’ਚ ਰੱਖ ਦਿੱਤੀ। ਰਾਮਾਂ ਮੰਡੀ ’ਚ ਰਹਿੰਦੇ ਪ੍ਰਦੀਪ ਕੁਮਾਰ ਦੇ ਪਰਿਵਾਰ ਨੇ ਲਾਸ਼ ਲੈਣ ਤੋਂ ਇਨਕਾਰ ਕੀਤਾ ਅਤੇ ਸਹਾਰਾ ਨੇ ਸਸਕਾਰ ਕੀਤਾ।

ਇਸੇ ਤਰ੍ਹਾਂ ਮਲੂਕਾ ਜ਼ਿਲ੍ਹਾ ਬਠਿੰਡਾ ਦੀ ਰਹਿਣ ਵਾਲੀ 70 ਸਾਲਾ ਮੁਖਤਿਆਰ ਕੌਰ ਦੀ ਤੀਜੀ ਮੌਤ, ਜਿਸ ਨੂੰ ਆਈ. ਵੀ ਵਾਈ. ਹਸਪਤਾਲ ਮਾਨਸਾ ਰੋਡ ਵਿਖੇ ਦਾਖਲ ਕਰਵਾਇਆ ਗਿਆ। 25 ਅਪ੍ਰੈਲ ਨੂੰ ਰਾਤ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।ਇਸੇ ਤਰ੍ਹਾਂ ਚੌਥੀ ਮੌਤ ਲਾਈਫ ਲਾਈਨ ਹਸਪਤਾਲ 100 ਫੁੱਟੀ ਰੋਡ ਵਿਖੇ ਹੋਈ, ਕੋਰੋਨਾ ਤੋਂ ਪੀੜਤ ਸਤਪਾਲ ਗੋਇਲ ਪੁੱਤਰ ਰਾਮਜੀਦਾਸ ਗੋਇਲ, 81 ਨਿਵਾਸੀ ਗਿੱਦੜਵਾਹਾ ਦੀ 26 ਅਪ੍ਰੈਲ ਨੂੰ ਮੌਤ ਹੋ ਗਈ।

ਇਸ ਤੋਂ ਇਲਾਵਾ, ਗੁਰੂ ਗੋਬਿੰਦ ਸਿੰਘ ਨਗਰ ਬਠਿੰਡਾ ਦੀ ਦਰਸ਼ਨਾ ਦੇਵੀ, 64 ਸਾਲ, ਜੋ 21 ਅਪ੍ਰੈਲ ਨੂੰ ਕੋਰੋਨਾ ਪਾਜ਼ੇਟਿਵ ਆਈ, ਦੀ 26 ਅਪ੍ਰੈਲ ਨੂੰ ਮੌਤ ਹੋ ਗਈ। ਜਾਣਕਾਰੀ ਮਿਲਣ ’ਤੇ ਸਹਾਰਾ ਜਨਸੇਵਾ ਦੀ ਕੋਰੋਨਾ ਵਾਰੀਅਰਜ਼ ਦੀ ਟੀਮ ਟੇਕ ਚੰਦ, ਮਨੀ ਕਰਨ, ਸੰਦੀਪ ਗਿੱਲ, ਗੌਤਮ ਗੋਇਲ ਨੇ ਦਰਸ਼ਨ ਦੇਵੀ ਦੀ ਦੇਹ ਨੂੰ ਸਥਾਨਕ ਸ਼ਮਸ਼ਾਨਘਾਟ ’ਚ ਪਹੁੰਚਾਇਆ। ਜਿਥੇ ਟੀਮ ਨੇ ਪੀ. ਪੀ. ਈ. ਕਿੱਟਾਂ ਪਾ ਕੇ ਪੂਰੇ ਸਨਮਾਨਾਂ ਨਾਲ ਮ੍ਰਿਤਕਾਂ ਦਾ ਸਸਕਾਰ ਕੀਤਾ।


Shyna

Content Editor

Related News