ਬਠਿੰਡਾ ’ਚ ਕੋਰੋਨਾ ਦਾ ਵਧਿਆ ਕਹਿਰ, 20 ਹੋਰ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

3/9/2021 12:54:56 PM

ਬਠਿੰਡਾ (ਵਰਮਾ): ਸੋਮਵਾਰ ਨੂੰ ਫਰੀਦਕੋਟ ਮੈਡੀਕਲ ਕਾਲਜ ਦੇ ਕੋਵਿਡ ਸੈਂਟਰ ਦੀ ਇਕ ਰਿਪੋਰਟ ’ਚ 20 ਨਵੇਂ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਇਹ ਚਿੰਤਾ ਦਾ ਵਿਸ਼ਾ ਹੈ ਕਿ ਜ਼ਿਲ੍ਹੇ ਦੇ ਵਿੱਦਿਅਕ ਅਦਾਰਿਆਂ ’ਚ ਪਾਜ਼ੇਟਿਵ ਮਾਮਲੇ ਲਗਾਤਾਰ ਆ ਰਹੇ ਹਨ।ਸੋਮਵਾਰ ਨੂੰ ਗਿਆਨੀ ਜ਼ੈਲ ਸਿੰਘ ਇੰਜੀਨੀਅਰਿੰਗ ਕਾਲਜ ਵਿਚ 2 ਮਾਮਲੇ ਸਾਹਮਣੇ ਆਏ, ਜਿਨ੍ਹਾਂ ’ਚ 21 ਸਾਲ ਦਾ ਵਿਦਿਆਰਥੀ ਅਤੇ 16 ਸਾਲ ਦਾ ਨੌਜਵਾਨ ਵੀ ਹੈ। ਜ਼ਿਲ੍ਹੇ ਦੀ ਗਣੇਸ਼ ਬਸਤੀ ’ਚੋਂ ਇਕ, ਅਜੀਤ ਰੋਡ ’ਚੋਂ ਦੋ, ਰਣਜੀਤ ਸਿੰਘ ਕਾਲੋਨੀ ’ਚੋਂ ਇਕ, ਭੱਟੀ ਰੋਡ ’ਚੋਂ ਇਕ, ਊਸ਼ਾ ਮਿਸ਼ਨ ਹਸਪਤਾਲ ’ਚੋਂ ਇਕ, ਭਾਰਤ ਨਗਰ ’ਚੋਂ ਇਕ, ਰਾਮਬਾਗ ਰੋਡ ’ਚੋਂ ਇਕ, ਗਲੀ ਨੰਬਰ ਤਿੰਨ, ਅਗਰਵਾਲ ਕਾਲੋਨੀ ’ਚੋਂ ਇਕ, ਆਰਮੀ ਏਰੀਆ ’ਚੋਂ ਇਕ, ਗ੍ਰੀਨ ਐਵੇਨਿਉ ’ਚੋਂ ਇਕ, ਬਾਬਾ ਫਰੀਦ ਨਗਰ ’ਚੋਂ ਦੋ, ਅੰਗਦ ਨਗਰ ’ਚੋਂ ਇਕ, ਏਅਰ ਫੋਰਸ ਸਟੇਸ਼ਨ, ਰਾਮਾਂ ਮੰਡੀ ’ਚੋਂ ਇਕ ਵਿਅਕਤੀ ਕੋਰੋਨਾ ਪਾਜ਼ੇਟਿਵ ਮਿਲਿਆ ਹੈ।

ਇਹ ਵੀ ਪੜ੍ਹੋ: ਸੈਰ ਕਰਨ ਗਏ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਦਿੱਤੀ ਦਰਦਨਾਕ ਮੌਤ

ਇਸ ਤੋਂ ਇਲਾਵਾ ਜਾਂਚ ਲਈ ਭੇਜੇ ਗਏ 48 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ ਅਤੇ ਇਕ ਵਿਅਕਤੀ ਦੀ ਰਿਪੋਰਟ ਸ਼ੱਕੀ ਹੈ। ਇਹ ਦੱਸਣਾ ਜ਼ਰੂਰੀ ਹੈ ਕਿ ਪਿਛਲੇ 21 ਦਿਨਾਂ ’ਚ 13 ਤੋਂ ਵੱਧ ਸਰਕਾਰੀ ਸਕੂਲ, ਇਕ ਵੈਟਰਨਰੀ ਕਾਲਜ ਅਤੇ ਇਕ ਪ੍ਰਾਈਵੇਟ ਆਈ.ਟੀ.ਆਈ. ਕਾਲਜ ਅਤੇ ਇੰਜੀਨੀਅਰਿੰਗ ਕਾਲਜ ਸਮੇਤ 52 ਤੋਂ ਵੱਧ ਸਟਾਫ਼ ਮੈਂਬਰ ਅਤੇ ਵਿਦਿਆਰਥੀ ਪਿਛਲੇ 21 ਦਿਨਾਂ ’ਚ ਕੋਰੋਨਾ ਨਾਲ ਇਨਫੈਕਟਿਡ ਮਿਲੇ ਹਨ। ਹੁਣ ਤੱਕ ਸਰਕਾਰੀ ਸਕੂਲਾਂ ਅਤੇ ਕਾਲਜਾਂ ’ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਮਹਿਲਾ ਸਟਾਫ਼ ਮੈਂਬਰਾਂ ਦੀ ਗਿਣਤੀ ਵੱਧ ਹੈ।ਇਸ ਦੇ ਨਾਲ ਹੀ ਬੀਤੇ ਦਿਨ 31 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਜਦਕਿ ਜ਼ਿਲ੍ਹੇ ਵਿਚ ਹੁਣ ਤੱਕ 231 ਮਰੀਜ਼ਾਂ ਦੀ ਮੌਤ ਕੋਰੋਨਾ ਕਾਰਣ ਹੋਈ ਹੈ। ਹੁਣ ਤੱਕ 15,0875 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ’ਚੋਂ 9863 ਪਾਜ਼ੇਟਿਵ ਅਤੇ 9501 ਤੰਦਰੁਸਤ ਹਨ। ਜ਼ਿਲ੍ਹੇ ’ਚ ਸੋਮਵਾਰ ਤਕ 137 ਸਰਗਰਮ ਮਰੀਜ਼ ਹਨ। ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਉਸ ਘਰ ਅਤੇ ਸੰਸਥਾ ਦਾ ਸਾਰਾ ਪਰਿਵਾਰ ਜਿਸ ’ਚ ਵਿਅਕਤੀ ਪਾਜ਼ੇਟਿਵ ਪਾਇਆ ਜਾਂਦਾ ਹੈ, ਨੂੰ ਵੱਖ ਕੀਤਾ ਜਾਣਾ ਚਾਹੀਦਾ ਹੈ। ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੋਮ ਆਈਸੋਲੇਟ ਨੂੰ ਗੰਭੀਰਤਾ ਨਾਲ ਲੈਣ। 

ਇਹ ਵੀ ਪੜ੍ਹੋ: ਮਾਪਿਆਂ ਦੇ ਇਕਲੌਤੇ ਪੁੱਤਰ ਦੀ ਸੜਕ ਹਾਦਸੇ ’ਚ ਮੌਤ, ਸਿਹਰਾ ਬੰਨ੍ਹ ਦਿੱਤੀ ਅੰਤਿਮ ਵਿਦਾਈ

ਦੂਜੇ ਪਾਸੇ ਸਿਹਤ ਵਿਭਾਗ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿ ਕਈ ਸੰਸਥਾਵਾਂ ’ਚ ਸਟਾਫ਼ ਸੈਂਪਲ ਦੇਣ ਦੇ ਬਾਵਜੂਦ ਸਕੂਲ ਆ ਰਿਹਾ ਹੈ। ਸਟਾਫ਼ ਮੈਂਬਰਾਂ ਨੂੰ ਰਿਪੋਰਟ ਆਉਣ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਹੋਣ ਬਾਰੇ ਪਤਾ ਲੱਗਾ, ਜਦ ਕਿ ਕੋਰੋਨਾ ਗਾਈਡਲਾਈਨਜ਼ ਅਨੁਸਾਰ, ਸੈਂਪਲ ਦੇਣ ਤੋਂ ਬਾਅਦ, ਸਿਹਤ ਵਿਭਾਗ ਦੀ ਨਿਗਰਾਨੀ ਹੇਠ ਕੋਰੋਨਾ ਸ਼ੱਕੀ ਵਿਅਕਤੀ ਨੂੰ ਘਰ ’ਚ ਵੱਖ-ਵੱਖ ਰੱਖਣਾ ਜ਼ਰੂਰੀ ਹੈ। ਅਜਿਹੀ ਸਥਿਤੀ ’ਚ ਕੋਰੋਨਾ ਤੋਂ ਪ੍ਰਭਾਵਿਤ ਸਟਾਫ ਮੈਂਬਰ ਸਕੂਲ ਦੇ ਵਿਦਿਆਰਥੀਆਂ ਸਮੇਤ ਪਰਿਵਾਰਕ ਮੈਂਬਰਾਂ ਦੀ ਸਿਹਤ ਨਾਲ ਵੀ ਖੇਡ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ ਦੇ ਗਾਂਧੀ ਵਿਨੀਤਾ ਆਸ਼ਰਮ 'ਚੋਂ ਭੱਜੀਆਂ ਲਗਭਗ 40 ਕੁੜੀਆਂ, ਮਚਿਆ ਹੜਕੰਪ


Shyna

Content Editor Shyna