ਮਾਮਲਾ ਪ੍ਰਕਾਸ਼ ਸਿੰਘ ਬਾਦਲ ਦੇ ਸਕਿਓਰਿਟੀ ਗਾਰਡ ਦੀ ਮੌਤ ਦਾ, ਪੁਲਸ ਹੱਥ ਨਹੀਂ ਲੱਗਾ ਕੋਈ ਸੁਰਾਗ

01/11/2020 2:19:30 PM

ਬਠਿੰਡਾ (ਪਰਮਿੰਦਰ) : ਸਾਬਕਾ ਮੁੱਖ ਮੰਤਰੀ ਦੇ ਸਕਿਓਰਿਟੀ ਗਾਰਡ ਦੀ ਮੌਤ ਦਾ ਮਾਮਲਾ ਬਠਿੰਡਾ ਪੁਲਸ ਲਈ ਹਾਲੇ ਵੀ ਗੁੰਝਲਦਾਰ ਬਣਿਆ ਹੋਇਆ ਹੈ ਕਿਉਂਕਿ ਪੁਲਸ ਨੂੰ ਹਾਲੇ ਤੱਕ ਵੀ ਕੋਈ ਸੁਰਾਗ ਨਹੀਂ ਮਿਲਿਆ ਹੈ ਪਰ ਪੁਲਸ ਦੀ ਜਾਂਚ ਜਾਰੀ ਹੈ।

PunjabKesari

ਜਾਣਕਾਰੀ ਮੁਤਾਬਕ ਦੋ ਦਿਨ ਪਹਿਲਾਂ ਪਿੰਡ ਗੋਬਿੰਦਪੁਰਾ ਨੇੜੇ ਇਕ ਕਾਰ ਬਠਿੰਡਾ ਨਹਿਰ 'ਚ ਡਿੱਗ ਪਈ, ਜਿਸ ਨੂੰ ਪੁਲਸ ਨੇ ਦੇਰ ਰਾਤ ਬਾਹਰ ਕੱਢਿਆ ਗਿਆ। ਪਤਾ ਚੱਲਿਆ ਸੀ ਕਿ ਨਹਿਰ 'ਚ ਕਾਰ ਡਿੱਗਣ ਤੋਂ ਬਾਅਦ ਇਕ ਵਿਅਕਤੀ ਉਥੋਂ ਨਿਕਲ ਕੇ ਗਿਆ ਸੀ ਪਰ ਅਗਲੀ ਸਵੇਰ ਕਾਰ ਚਾਲਕ ਹਰਜੋਤ ਸਿੰਘ ਵਾਸੀ ਪਿੰਡ ਬਾਦਲ ਦੀ ਲਾਸ਼ ਨਹਿਰ 'ਚੋਂ ਮਿਲੀ ਸੀ। ਜੋ ਕਿ ਪੁਲਸ ਮੁਲਾਜ਼ਮ ਸੀ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਕਿਓਰਿਟੀ ਟੀਮ ਦਾ ਮੈਂਬਰ ਵੀ ਸੀ। ਮ੍ਰਿਤਕ ਦੇ ਭਰਾ ਨਵਦੀਪ ਸਿੰਘ ਦੇ ਬਿਆਨ ਅਨੁਸਾਰ ਪੁਲਸ ਨੇ ਭਾਵੇਂ ਧਾਰਾ 174 ਦੀ ਹੀ ਕਾਰਵਾਈ ਕੀਤੀ ਹੈ ਪਰ ਮਾਮਲਾ ਸ਼ੱਕੀ ਹੋਣ ਸਦਕਾ ਇਸਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਕਿਹਾ ਕਿ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ, ਜਿਸਦੇ ਅਧਾਰ 'ਤੇ ਇਸ ਮਾਮਲੇ ਨੂੰ ਕਤਲ ਦਾ ਨਾਂ ਦਿੱਤਾ ਜਾ ਸਕੇ, ਫਿਰ ਵੀ ਜਾਂਚ ਜਾਰੀ ਹੈ।


cherry

Content Editor

Related News