ਬਠਿੰਡਾ ’ਚ ਮੁੜ ਪੈਰ ਪਸਾਰ ਰਿਹਾ ਕੋਰੋਨਾ, 2 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ

Monday, Jun 01, 2020 - 10:27 AM (IST)

ਬਠਿੰਡਾ ’ਚ ਮੁੜ ਪੈਰ ਪਸਾਰ ਰਿਹਾ ਕੋਰੋਨਾ, 2 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ

ਬਠਿੰਡਾ (ਬਲਵਿੰਦਰ ਸ਼ਰਮਾ) : ਪੰਜਾਬ ਭਰ ’ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਤਾਜ਼ਾ ਮਾਮਲੇ ਬਠਿੰਡਾ ਤੋਂ ਸਾਹਮਣੇ ਆਏ ਹਨ, ਜਿਥੇ ਦੋ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਲੋਕ ਬੀਤੇ ਦਿਨ ਹੀ ਦਿੱਲੀ ਤੋਂ ਵਾਪਸ ਆਏ ਸਨ। ਇਥੇ ਦੱਸ ਦੇਈਏ ਕਿ ਬਠਿੰਡਾ ’ਚ ਹੁਣ ਤੱਕ ਐਕਟਿਵ ਕੇਸਾਂ ਦੀ ਗਿਣਤੀ 7 ਹੋ ਚੁੱਕੀ ਹੈ। 

ਇਹ ਵੀ ਪੜ੍ਹੋ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਭੀਖਾਰੀ ਦੇ ਹੋਏ ਮੁਰੀਦ , 'ਮਨ ਕੀ ਬਾਤ' 'ਚ ਕੀਤੀ ਤਾਰੀਫ

ਇਥੇ ਦੱਸ ਦੇਈਏ ਕਿ ਭਾਰਤ ਵਿਚ ਕੋਰੋਨਾ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਦੇਸ਼ ਵਿਚ ਕੋਰੋਨਾ ਨੇ ਹੁਣ ਤੱਕ ਦਾ ਸਾਰਾ ਰਿਕਾਰਡ ਤੋੜ ਦਿੱਤਾ ਹੈ। ਪਿਛਲੇ 24 ਘੰਟੇ ਵਿਚ ਰਿਕਾਰਡ 8,380 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਅਤੇ 193 ਲੋਕਾਂ ਦੀ ਮੌਤ ਹੋਈ ਹੈ। ਵਰਲਡ ਓ ਮੀਟਰ ਦੇ ਮੁਤਾਬਕ ਭਾਰਤ ਵਿਚ ਪੀੜਤਾਂ ਦੀ ਗਿਣਤੀ 190,609 ਪਹੁੰਚ ਚੁੱਕੀ ਹੈ ਜਦਕਿ 5,408 ਲੋਕਾਂ ਦੀ ਮੌਤ ਹੋ ਗਈ ਹੈ। ਸੂਚੀ ਵਿਚ ਭਾਰਤ 7ਵੇਂ ਸਥਾਨ 'ਤੇ ਪਹੁੰਚ ਚੁੱਕਾ ਹੈ।


author

Baljeet Kaur

Content Editor

Related News