ਕਾਲੀ ਵੇਈਂ ''ਤੇ ਇਸ਼ਨਾਨ ਕਰਕੇ ਧੰਨ-ਧੰਨ ਹੋ ਰਹੇ ਨੇ ਸ਼ਰਧਾਲੂ

11/08/2019 1:27:49 PM

ਸੁਲਤਾਨਪੁਰ ਲੋਧੀ (ਵੈਬ ਡੈਸਕ)—ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤਪ ਸਥਾਨ ਸੁਲਤਾਨਪੁਰ ਲੋਧੀ 'ਚ ਪਹੁੰਚਣ ਵਾਲੇ ਸ਼ਰਧਾਲੂਆਂ 'ਚ ਕਾਲੀ ਵੇਈਂ ਦੇ ਪ੍ਰਤੀ ਆਸਥਾ ਦੇਖਣ ਯੋਗ ਹੈ। ਇੱਥੇ ਪਹੁੰਚਣ ਵਾਲਾ ਹਰ ਸ਼ਰਧਾਲੂ ਵੇਈਂ 'ਚ ਇਸ਼ਨਾਨ ਕਰਨ ਨੂੰ ਲੈ ਕੇ ਉਤਸਕ ਨਜ਼ਰ ਆਇਆ। ਗੁਰਦੁਆਰਾ ਬੇਰ ਸਾਹਿਬ ਦੇ ਪਿੱਛੋਂ ਨਿਕਲਣ ਵਾਲੀ ਇਸ ਪਵਿੱਤਰ ਨਦੀ 'ਚ 24 ਘੰਟੇ ਸ਼ਰਧਾਲੂ ਪਹੁੰਚ ਰਹੇ ਹਨ। ਪ੍ਰਸ਼ਾਸਨ ਨੇ ਵੀ ਆਸਥਾ ਦੇਖਦੇ ਹੋਏ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਹਨ।  

ਦਿੱਲੀ ਤੋਂ ਪਹਿਲੀ ਵਾਰ ਸੁਲਤਾਨਪੁਰ ਲੋਧੀ ਪਹੁੰਚੇ ਕਰਮਜੀਤ ਸਿੰਘ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲ 'ਤੇ ਇੱਥੇ ਆਉਣਾ ਖੁਸ਼ਕਿਮਸਤੀ ਹੈ। ਸੁਲਤਾਨਪੁਰ ਦਾ ਰੁਖ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਇੰਟਰਨੈੱਟ 'ਤੇ ਕਾਲੀ ਵੇਈਂ ਦੇ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਦੀ ਦਿਲੀ ਇੱਛਾ ਹੋਈ ਕਿ ਉਸ ਪਵਿੱਤਰ ਨਦੀ 'ਚ ਜ਼ਰੂਰ ਇਸ਼ਨਾਨ ਕਰਨਾ ਚਾਹੀਦਾ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਖਰੀ ਸਮੇਂ ਦੌਰਾਨ ਇਸ਼ਨਾਨ ਕੀਤਾ ਸੀ।ਮੋਗਾ ਤੋਂ ਆਏ ਬਜ਼ੁਰਗ ਕਰਮ ਸਿੰਘ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਬੇਰ ਸਾਹਿਬ ਗੁਰਦੁਆਰੇ ਆ ਰਹੇ ਹਨ ਅਤੇ ਬਿਨਾਂ ਕਾਲੀ ਵੇਈਂ 'ਚ ਇਸ਼ਨਾਨ ਕੀਤੇ ਬਗੈਰ ਕਦੀ ਨਹੀਂ ਗਏ। ਇਸ਼ਨਾਨ ਜਾ ਫਿਰ ਮੂੰਹ ਹੱਥ ਧੋ ਕੇ ਸਿੱਧੇ ਉਸ ਸਥਾਨ 'ਤੇ ਪਹੁੰਚ ਰਹੇ ਹਨ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਤਪ ਕੀਤਾ ਸੀ। ਸ਼ਰਧਾਲੂ ਕਹਿੰਦੇ ਹਨ, ਜਿੰਨੇ ਕਾਲੀ ਵੇਈਂ ਤੇ ਇਸ਼ਨਾਨ ਨਹੀਂ ਕੀਤਾ, ਓਹਨੇ ਕੁਝ ਨਹੀਂ ਕੀਤਾ।

ਕਿਉਂ ਖਾਸ ਹੈ ਕਾਲੀ ਵੇਈਂ
ਸੁਲਤਾਨਪੁਰ ਲੋਧੀ 'ਚ ਗੁਰੂ ਨਾਨਕ ਦੇਵ 14 ਸਾਲ 9 ਮਹੀਨੇ 13 ਦਿਨ ਰਹੇ। ਦੱਸਿਆ ਜਾਂਦਾ ਹੈ ਕਿ ਉਹ ਰੋਜ਼ ਕਾਲੀ ਵੇਈਂ 'ਚ ਇਸ਼ਨਾਨ ਦੇ ਬਾਅਦ ਹੀ ਪ੍ਰਭੂ ਦਾ ਸਿਮਰਨ ਕਰਦੇ। ਇਕ ਵਾਰ ਉਹ ਇਸ਼ਨਾਨ ਕਰਨ ਗਏ ਅਤੇ ਤਿੰਨ ਦਿਨ ਤੱਕ ਪਵਿੱਤਰ ਨਦੀ ਤੋਂ ਬਾਹਰ ਨਹੀਂ ਆਏ। ਨਦੀ ਦੇ ਤੱਟ 'ਤੇ ਉਨ੍ਹਾਂ ਨੇ ਮੂਲ ਮੰਤਰ ੴ ਸਤਨਾਮ ਦਾ ਸਿਰਜਨ ਕੀਤਾ ਸੀ।
 

ਐੱਨ.ਡੀ.ਆਰ. ਐੱਫ ਅਤੇ ਐੱਸ.ਡੀ.ਆਰ. ਐੱਫ ਦੇ 80 ਜਵਾਨ ਤਾਇਨਾਤ
ਭੀੜ 'ਚ ਕੋਈ ਅਣਹੋਣੀ ਘਟਨਾ ਰੋਕਣ ਲਈ ਐੱਨ.ਡੀ.ਆਰ.ਐੱਫ. ਅਤੇ ਐੱਸ.ਡੀ.ਆਰ.ਐੱਫ ਦੇ ਲਗਭਗ 80 ਜਵਾਨ 24 ਘੰਟੇ ਕਾਲੀ ਵੇਈਂ 'ਤੇ ਨਜ਼ਰ ਰੱਖ ਰਹੇ ਹਨ। ਬੇਰ ਸਾਹਿਬ ਤੋਂ ਲੈ ਕੇ ਸੰਤ ਘਾਟ ਤੱਕ ਇਨ੍ਹਾਂ ਦੀ ਛੇ ਮੋਟਰਬੋਟ ਦਿਨ-ਰਾਤ ਘੁੰਮਦੀ ਹੈ। ਐੱਸ.ਡੀ.ਆਰ.ਐੱਫ ਦੇ ਜਲੰਧਰ ਹੈੱਡਕੁਆਰਟਰ ਤੋਂ ਪਹੁੰਚੀ ਟੀਮ ਦੇ ਇੰਸਪੈਕਟਰ ਹਰੀਸ਼ ਅਤੇ ਸਬ-ਇੰਸਪੈਕਟਰ ਪਲਵਿੰਦਰ ਦਾ ਕਹਿਣਾ ਹੈ ਕਿ ਟੀਮ 'ਚ ਚਾਰ ਅਜਿਹੇ ਗੋਤਾਖੋਰ ਵੀ ਹਨ, ਜੋ 100 ਫੁੱਟ ਹੇਠਾਂ ਤੋਂ ਲੋਕਾਂ ਨੂੰ ਕੱਢ ਸਕਦੇ ਹਨ। ਸ਼ਾਮ ਨੂੰ ਟੀਮਾਂ ਜ਼ਿਆਦਾ ਚੌਕਸ ਰਹਿੰਦੀਆਂ ਹਨ, ਕਿਉਂਕਿ ਹਨੇਰੇ 'ਚ ਘਟਨਾ ਹੋਣ ਦਾ ਜ਼ਿਆਦਾ ਡਰ ਰਹਿੰਦਾ ਹੈ।
 

ਸਿਆਸਤ ਵੀ...ਵੇਈਂ ਦੇ ਦੋਵੇਂ ਪਾਸੇ ਵੰਡੀ ਸੰਗਤ
ਪਵਿੱਤਰ ਕਾਲੀ ਵੇਈਂ ਦੇ ਦੋਵੇਂ ਪਾਸੇ ਸੰਗਤ ਵੰਡੀ ਹੈ। ਇਸ ਦਾ ਮੁੱਖ ਕਾਰਨ ਐੱਸ.ਜੀ.ਪੀ.ਸੀ. ਅਤੇ ਪੰਜਾਬ ਸਰਕਾਰ ਦੀ ਵੱਖ-ਵੱਖ ਸਟੇਜ ਹੋਣਾ ਹੈ। ਪਵਿੱਤਰ ਨਦੀ ਦੇ ਇਕ ਪਾਸੇ ਸਰਕਾਰ ਦਾ ਪੰਡਾਲ ਹੈ, ਜਦਕਿ ਦੂਜੇ ਪਾਸੇ ਗੁਰਦੁਆਰਾ ਬੇਰ ਸਾਹਿਬ ਦੀ ਇਤਿਹਾਸਕ ਇਮਾਰਤ 'ਚ ਐੱਸ.ਜੀ.ਪੀ.ਸੀ. ਦਾ। ਉਸੇ ਕਾਰਨ ਸੰਗਤ ਕਾਲੀ ਵੇਈਂ ਦੇ ਦੋਵੇਂ ਪਾਸੇ ਸਮਾਨਤਰ ਚੱਲ ਰਹੇ ਸਮਾਗਮਾਂ 'ਚ ਵੰਡ ਗਈ ਹੈ। ਐੱਸ.ਜੀ.ਪੀ. ਦੀ ਸਾਬਕਾ ਪ੍ਰਧਾਨ ਜਗੀਰ ਕੌਰ ਦਾ ਕਹਿਣਾ ਹੈ ਕਿ ਸਮਾਗਮ ਆਯੋਜਿਤ ਕਰਨਾ ਸਾਡੀ ਜ਼ਿੰਮੇਦਾਰੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇੰਤਜਾਮ ਕਰਨਾ ਉਨ੍ਹਾਂ ਦੀ ਜ਼ਿੰਮੇਦਾਰੀ ਹੈ।


Shyna

Content Editor

Related News