ਬਟਾਲਾ ’ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼, 5 ਮੁੰਡੇ 2 ਕੁੜੀਆਂ ਸਮੇਤ ਮਕਾਨ ਮਾਲਕਣ ਕਾਬੂ

Wednesday, Dec 23, 2020 - 02:58 PM (IST)

ਬਟਾਲਾ ’ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼, 5 ਮੁੰਡੇ 2 ਕੁੜੀਆਂ ਸਮੇਤ ਮਕਾਨ ਮਾਲਕਣ ਕਾਬੂ

ਬਟਾਲਾ (ਗੁਰਪ੍ਰੀਤ ਚਾਵਲਾ) : ਬਟਾਲਾ ਪੁਲਸ ਵਲੋਂ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼ ਕਰਦਿਆਂ 5 ਮੁੰਡੇ, 2 ਕੁੜੀਆਂ ਸਮੇਤ ਮਕਾਨ ਮਾਲਕਣ ਨੂੰ ਗਿ੍ਰਫ਼ਤਾਰ ਕੀਤਾ ਹੈ। ਜਾਣਕਾਰ ਮੁਤਾਬਕ ਬਟਾਲਾ ਦੇ ਪ੍ਰੇਮ ਨਗਰ ਮੱਲੀ ਮੁਹੱਲਾ ’ਚ ਸਥਿਤ ਇਕ ਕੋਠੀ ’ਚ ਧੜੱਲੇ ਨਾਲ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ। ਇਸ ’ਤੇ ਬਟਾਲਾ ਪੁਲਸ ਵਲੋਂ ਗੁਪਤ ਸੂਚਨਾ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਮਕਾਨ ਮਾਲਕਣ ਬਲਵਿੰਦਰ ਕੌਰ ਸਮੇਤ 2 ਕੁੜੀਆਂ ਤੇ 5 ਮੁੰਡਿਆਂ ਨੂੰ ਮੌਕੇ ਤੋਂ ਗਿ੍ਰਫ਼ਤਾਰ ਕੀਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਲਾਕਾ ਵਾਸੀਆਂ ਮੁਤਾਬਕ ਉਨ੍ਹਾਂ ਵਲੋਂ ਪੁਲਸ ਨੂੰ ਪਹਿਲਾਂ ਵੀ ਇਸ ਗੋਰਖ ਧੰਦੇ ਬਾਰੇ ਇਤਲਾਹ ਦਿੱਤੀ ਗਈ ਸੀ ਪਰ ਪੁਲਸ ਵਲੋਂ ਉਨ੍ਹਾਂ ਨੂੰ ਗਿ੍ਰਫ਼ਤਾਰੀ ਤੋਂ ਬਾਅਦ ਛੱਡ ਦਿੱਤਾ ਗਿਆ, ਜਿਸ ਤੋਂ ਬਾਅਦ ਫ਼ਿਰ ਦਿਨ-ਰਾਤ ਇਹ ਗੰਦਾ ਧੰਦਾ ਕੋਠੀ ’ਚ ਚੱਲ ਰਿਹਾ ਸੀ।  

ਇਹ ਵੀ ਪੜ੍ਹੋ : ਮੋਦੀ ਵਲੋਂ ਵਿਰੋਧੀ ਧਿਰ ’ਤੇ ਸੁੱਟੀ ਜਾ ਰਹੀ ‘ਗਾਜ਼’ ਭਾਜਪਾ ਨੂੰ ਪਵੇਗੀ ਮਹਿੰਗੀ ਜਾਂ ...?

ਓਧਰ ਦੂਜੇ ਪਾਸੇ ਜਾਂਚ ਅਧਿਕਾਰੀ ਮੁਤਾਬਕ ਉਨ੍ਹਾਂ ਵਲੋਂ ਗਿ੍ਰਫ਼ਤਾਰ ਕੀਤੇ ਗਏ ਜੋੜਿਆਂ ਤੇ ਕੋਠੀ ਮਾਲਕਣ ’ਤੇ ਮਾਮਲਾ ਦਰਜ ਕਰਵਾ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।  

ਇਹ ਵੀ ਪੜ੍ਹੋ : ਕੋਰੋਨਾ ਨਾਲ ਮਰੇ SMO ਦੀ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਦਿਲ ਨੂੰ ਝੰਜੋੜ ਦੇਵੇਗੀ ਵਜ੍ਹਾ

ਨੋਟ— ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ  ’ਚ ਦਿਓ ਆਪਣੀ ਰਾਏ 


author

Baljeet Kaur

Content Editor

Related News