ਬਟਾਲਾ 'ਚ PNB ਬੈਂਕ ਦੇ ਸਕਿਓਰਿਟੀ ਗਾਰਡ ਕੋਲੋਂ ਚੱਲੀ ਗੋਲੀ, ਮਚੀ ਹਫੜਾ ਦਫੜੀ

01/12/2022 4:35:18 PM

ਬਟਾਲਾ (ਗੁਰਪ੍ਰੀਤ) - ਬਟਾਲਾ ਦੇ ਗੁਰਦਾਸਪੁਰ ਰੋਡ ’ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ’ਚ ਅੱਜ ਉਸ ਵੇਲੇ ਹਫ਼ੜਾ-ਤਫ਼ੜੀ ਮੱਚ ਗਈ, ਜਦੋਂ ਉਥੇ ਤਾਇਨਾਤ ਸਕਿਓਰਿਟੀ ਗਾਰਡ ਕੋਲੋਂ ਆਪਣੀ ਹੀ ਗੰਨ ਨਾਲ ਫਾਇਰ ਹੋ ਗਿਆ। ਬੈਂਕ ’ਚ ਗੋਲੀ ਚਲਣ ਨਾਲ ਆਲੇ-ਦੁਆਲੇ ਦੇ ਇਲਾਕਿਆਂ ’ਚ ਸਨਸਨੀ ਫੈਲ ਗਈ। ਫਾਇਰ ਹੋਣ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਪੈਸੇ ਨਾ ਦੇਣ ’ਤੇ ਨਸ਼ੇੜੀ ਪੁੱਤ ਨੇ ਪਿਓ ’ਤੇ ਕੀਤਾ ਹਮਲਾ, ਵੱਢਿਆ ਗੁੱਟ

ਇਸ ਮਾਮਲੇ ਦੇ ਸਬੰਧ ’ਚ ਬੈਂਕ ਦੇ ਸਕਿਓਰਿਟੀ ਗਾਰਡ ਇਕਬਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਇਕ ਬ੍ਰਾਂਚ ਤੋਂ ਦੂਸਰੀ ਬੈਂਕ ਬ੍ਰਾਂਚ ’ਚ ਕੈਸ਼ ਵੈਨ ਰਾਹੀਂ ਲੈਣ ਪੀ.ਐੱਨ.ਬੀ. ਬੈਂਕ ਗਿਆ। ਇਸ ਸਮੇਂ ਗਨ ਲੋਡ ਕਰਦੇ ਹੋਏ ਅਚਾਨਕ ਉਸ ਤੋਂ ਫਾਇਰ ਹੋ ਗਿਆ। ਗੋਲੀ ਚੱਲਣ ਦੀ ਖ਼ਬਰ ਨੂੰ ਲੈ ਕੇ ਇਲਾਕੇ ਭਰ ’ਚ ਸਨਸਨੀ ਫੈਲ ਗਈ।

ਪੜ੍ਹੋ ਇਹ ਵੀ ਖ਼ਬਰ - ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਇਨ੍ਹਾਂ ਲੋਕਾਂ ਦੇ ਖਾਤਿਆਂ ’ਚ ਆਉਣਗੇ 1-1 ਹਜ਼ਾਰ ਰੁਪਏ


rajwinder kaur

Content Editor

Related News