ਬਟਾਲਾ ਫੈਕਟਰੀ ਧਮਾਕੇ ਮਾਮਲੇ 'ਚ ਨਾਮਜ਼ਦ ਰਮਨਦੀਪ ਨੇ ਅਦਾਲਤ 'ਚ ਕੀਤਾ ਆਤਮਸਮਰਪਣ

Sunday, Sep 22, 2019 - 09:16 AM (IST)

ਬਟਾਲਾ ਫੈਕਟਰੀ ਧਮਾਕੇ ਮਾਮਲੇ 'ਚ ਨਾਮਜ਼ਦ ਰਮਨਦੀਪ ਨੇ ਅਦਾਲਤ 'ਚ ਕੀਤਾ ਆਤਮਸਮਰਪਣ

ਬਟਾਲਾ (ਬੇਰੀ) : ਸ਼ਨੀਵਾਰ ਦੇਰ ਸ਼ਾਮ ਬਟਾਲਾ ਵਿਖੇ ਪਟਾਕਾ ਫੈਕਟਰੀ 'ਚ ਧਮਾਕੇ ਦੇ ਪਰਚੇ 'ਚ ਨਾਮਜ਼ਦ ਰਮਨਦੀਪ ਸਿੰਘ ਉਰਫ ਰੋਮੀ ਨੇ ਬਟਾਲਾ ਦੀ ਇਕ ਅਦਾਲਤ 'ਚ ਆਤਮਸਮਰਪਣ ਕਰ ਦਿੱਤਾ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਰਮਨਦੀਪ ਸਿੰਘ ਉਰਫ ਰੋਮੀ ਪੁੱਤਰ ਰਵੇਲ ਸਿੰਘ ਜੋ ਕਿ ਜਸਪਾਲ ਸਿੰਘ (ਪਟਾਕਾ ਫੈਕਟਰੀ ਦਾ ਲਾਈਸੈਂਸ ਹੋਲਡਰ) ਦਾ ਭਤੀਜਾ ਹੈ ਅਤੇ ਬਟਾਲਾ ਧਮਾਕੇ ਤੋਂ ਬਾਅਦ ਫਰਾਰ ਹੋ ਗਿਆ ਸੀ, ਨੂੰ ਫੜਨ ਲਈ ਪੁਲਸ ਪਾਰਟੀਆਂ ਵਲੋਂ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ। ਇਸ ਦੇ ਮੱਦੇਨਜ਼ਰ ਸ਼ਨੀਵਾਰ ਰਮਨਦੀਪ ਨੇ ਦੇਰ ਸ਼ਾਮ ਬਟਾਲਾ ਦੀ ਅਦਾਲਤ 'ਚ ਆਤਮਸਮਰਪਣ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਉਸ ਨੂੰ 15 ਦਿਨ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਹ ਜਲਦ ਹੀ ਅਦਾਲਤ ਤੋਂ ਇਸ ਦਾ ਰਿਮਾਂਡ ਲੈ ਕੇ ਇਸ ਤੋਂ ਹੋਰ ਪੁੱਛਿਗੱਛ ਕੀਤੀ ਜਾਵੇਗੀ।


author

Baljeet Kaur

Content Editor

Related News