ਜੀਜੇ ਨੇ ਰਿਸ਼ਤਾ ਕੀਤਾ ਤਾਰ-ਤਾਰ: ਸਾਲੇ ਨੂੰ ਬੰਧਕ ਬਣਾ ਗਰਭਵਤੀ ਸਾਲੇਹਾਰ ਨਾਲ ਕੀਤਾ ਜਬਰ-ਜ਼ਿਨਾਹ

Thursday, Apr 01, 2021 - 06:57 PM (IST)

ਜੀਜੇ ਨੇ ਰਿਸ਼ਤਾ ਕੀਤਾ ਤਾਰ-ਤਾਰ: ਸਾਲੇ ਨੂੰ ਬੰਧਕ ਬਣਾ ਗਰਭਵਤੀ ਸਾਲੇਹਾਰ ਨਾਲ ਕੀਤਾ ਜਬਰ-ਜ਼ਿਨਾਹ

ਬਟਾਲਾ (ਸਾਹਿਲ) - ਥਾਣਾ ਘਣੀਏ-ਕੇ-ਬਾਂਗਰ ਅਧੀਨ ਆਉਂਦੇ ਇਕ ਪਿੰਡ ’ਚ ਇਕ ਜੀਜੇ ਨੇ ਰਿਸ਼ਤਿਆਂ ਨੂੰ ਉਸ ਸਮੇਂ ਤਾਰ-ਤਾਰ ਕਰ ਦਿੱਤਾ, ਜਦੋਂ ਉਸ ਨੇ ਆਪਣੇ ਹੀ ਸਾਲੇ ਦੀ ਕੁੱਟ-ਮਾਰ ਕਰ ਕੇ ਉਸ ਨੂੰ ਬੰਧਕ ਬਣਾ ਲਿਆ ਅਤੇ ਉਸ ਦੀ 4 ਮਹੀਨਿਆਂ ਦੀ ਗਰਭਵਤੀ ਪਤਨੀ (ਸਾਲੇਹਾਰ) ਨਾਲ ਜਬਰ-ਜ਼ਿਨਾਹ ਕੀਤਾ। ਸਿਵਲ ਹਸਪਤਾਲ ਬਟਾਲਾ ’ਚ ਜ਼ੇਰੇ ਇਲਾਜ ਪੀੜਤ ਨੇ ਦੱਸਿਆ ਕਿ ਉਸਦੀ ਭੈਣ ਦਾ ਵਿਆਹ 2002 ’ਚ ਗੁਰਮੀਤ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਕੋਟ (ਤਰਨਤਾਰਨ), ਹਾਲ ਵਾਸੀ ਅੱਡਾ ਝਬਾਲ ਨਾਲ ਹੋਇਆ ਸੀ। 2015 ਤੋਂ ਭੈਣ ਦਾ ਪਤੀ ਨਾਲ ਝਗੜਾ ਚੱਲ ਰਿਹਾ ਸੀ ਅਤੇ ਉਹ ਬੀਤੇ 3 ਮਹੀਨਿਆਂ ਤੋਂ ਸਾਡੇ ਕੋਲ ਰਹਿ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਖ਼ੌਫਨਾਕ ਵਾਰਦਾਤ : ਪੈਸੇ ਦੇਣ ਤੋਂ ਮਨ੍ਹਾਂ ਕਰਨ ’ਤੇ ਸਿਰੀ ਸਾਹਿਬ ਨਾਲ ਕੀਤਾ ਬਜ਼ੁਰਗ ਦਾ ਕਤਲ

ਉਸਨੇ ਕਥਿਤ ਦੋਸ਼ ਲਗਾਉਂਦਿਆਂ ਦੱਸਿਆ ਕਿ ਜੀਜੇ ਨੇ ਮੇਰੀ ਭੈਣ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਗੰਦੇ ਗਰੁੱਪਾਂ ਵਿਚ ਪਾਈਆਂ ਅਤੇ ਨਾਲ ਉਸਦਾ ਨੰਬਰ ਵੀ ਦੇ ਦਿੱਤਾ। ਇਸ ਦੀ ਸ਼ਿਕਾਇਤ ਅਸੀਂ ਪੁਲਸ ਨੂੰ ਕੀਤੀ। ਇਸੇ ਰੰਜ਼ਿਸ਼ ਦੇ ਤਹਿਤ ਬੀਤੀ ਰਾਤ ਕਰੀਬ 1 ਵਜੇ ਉਨ੍ਹਾਂ ਦਾ ਜੀਜਾ ਗੁਰਮੀਤ ਸਿੰਘ 2 ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਕੰਧ ਟੱਪ ਕੇ ਸਾਡੇ ਘਰ ਆ ਗਿਆ। ਉਸ ਨੇ ਮੇਰੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੈਨੂੰ ਜ਼ਖ਼ਮੀ ਕਰ ਦਿੱਤਾ ਅਤੇ ਮੈਨੂੰ ਬੰਧਕ ਬਣਾ ਕੇ ਮੇਰੀ 4 ਮਹੀਨਿਆਂ ਦੀ ਗਰਭਵਤੀ ਪਤਨੀ ਨਾਲ ਜਬਰ-ਜ਼ਨਾਹ ਕੀਤਾ।

ਪੜ੍ਹੋ ਇਹ ਵੀ ਖ਼ਬਰ - ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮਨੀ ਸ਼ੂਟਰ ਨੇ ਫੇਸਬੁੱਕ ’ਤੇ ਐੱਸ. ਐੱਸ. ਪੀ. ਚਹਿਲ ਨੂੰ ਦਿੱਤੀ ਧਮਕੀ

ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ : ਐੱਸ. ਐੱਚ. ਓ.
ਇਸ ਮਾਮਲੇ ਦੇ ਸਬੰਧ ’ਚ ਕਾਰਵਾਈ ਕਰਦੇ ਹੋਏ ਥਾਣਾ ਘਣੀਏ-ਕੇ-ਬਾਂਗਰ ਦੇ ਐੱਸ. ਐੱਚ. ਓ. ਅਮੋਲਕਦੀਪ ਸਿੰਘ ਨੇ ਕਿਹਾ ਕਿ ਪੀੜਤ ਪ੍ਰਦੀਪ ਸਿੰਘ ਅਤੇ ਉਸ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਕਥਿਤ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ। ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ - ਖ਼ੌਫਨਾਕ ਵਾਰਦਾਤ : ਨਾਜ਼ਾਇਜ਼ ਸਬੰਧਾਂ ਨੂੰ ਲੈ ਕੇ ਨੌਜਵਾਨ ਦਾ ਕਤਲ, ਟੋਟੇ-ਟੋਟੇ ਕਰ ਗਟਰ ’ਚ ਸੁੱਟੀ ਲਾਸ਼

ਪੜ੍ਹੋ ਇਹ ਵੀ ਖ਼ਬਰ - ਹੈੱਡ ਗ੍ਰੰਥੀ ਦੇ ਪੁੱਤ ਦੇ ਖੁਦਕੁਸ਼ੀ ਮਾਮਲੇ ’ਚ ਆਇਆ ਨਵਾਂ ਮੋੜ, ਪੁਲਸ ਹੱਥ ਲੱਗੀ ਮ੍ਰਿਤਕ ਦੀ ਡਾਇਰੀ ਤੇ ਸੁਸਾਈਡ ਨੋਟ 


author

rajwinder kaur

Content Editor

Related News