ਅਕਾਲੀ ਦਲ ਦੇ ਕਾਰਕੁੰਨ ਦਾ ਕਤਲ ਕਰਨ ਵਾਲੇ ਐਡਵੋਕੇਟ ਨੇ ਅਦਾਲਤ 'ਚ ਕੀਤਾ ਆਤਮ-ਸਮਰਪਣ

Friday, Jun 05, 2020 - 02:41 PM (IST)

ਅਕਾਲੀ ਦਲ ਦੇ ਕਾਰਕੁੰਨ ਦਾ ਕਤਲ ਕਰਨ ਵਾਲੇ ਐਡਵੋਕੇਟ ਨੇ ਅਦਾਲਤ 'ਚ ਕੀਤਾ ਆਤਮ-ਸਮਰਪਣ

ਬਟਾਲਾ (ਬੇਰੀ) : ਪਿੰਡ ਕੁੱਲੀਆਂ ਪੱਤੀ ਸੈਦ ਮੁਬਾਰਕ ਵਿਖੇ ਇਕ ਅਕਾਲੀ ਦਲ ਦੇ ਕਾਰਕੁੰਨ ਦਾ ਕਤਲ ਕਰਨ ਵਾਲੇ ਐਡਵੋਕੇਟ ਨੇ ਬਟਾਲਾ ਦੀ ਇਕ ਮਾਣਯੋਗ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ ਹੈ।

ਵਰਣਨਯੋਗ ਹੈ ਕਿ ਪਿਛਲੇ ਦਿਨੀਂ ਪਿੰਡ ਕੁੱਲੀਆਂ ਪੱਤੀ ਸੈਦ ਮੁਬਾਰਕ 'ਚ ਛੱਪੜ ਨੂੰ ਪੂਰਨ ਤੋਂ ਰੋਕਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਐਡਵੋਕੇਟ ਗੁਰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਕੁੱਲੀਆਂ ਨੇ ਗੋਲੀਆਂ ਮਾਰ ਕੇ ਪਿੰਡ ਦੇ ਹੀ ਰਹਿਣ ਵਾਲੇ ਅਕਾਲੀ ਵਰਕਰ ਮਨਜੋਧ ਸਿੰਘ ਦੀ ਹੱਤਿਆ ਕਰ ਦਿੱਤੀ ਸੀ। ਜਦਕਿ ਇਸ ਹਮਲੇ 'ਚ 2 ਹੋਰ ਲੋਕ ਵੀ ਜ਼ਖਮੀ ਹੋ ਗਏ ਸਨ।

ਇਸ ਘਟਨਾਚੱਕਰ ਦੇ ਚੱਲਦਿਆਂ ਪੁਲਸ ਵਲੋਂ ਥਾਣਾ ਸਦਰ ਵਿਚ ਉਕਤ ਐਡਵੋਕੇਟ ਸਮੇਤ ਕੁਲ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਸੀ ਪਰ ਅੱਜ ਉਕਤ ਗੋਲੀ ਕਾਂਡ ਮਾਮਲੇ ਵਿਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਅਕਾਲੀ ਵਰਕਰ ਮਨਜੋਧ ਸਿੰਘ ਦੀ ਹੱਤਿਆ ਕਰਨ ਵਾਲੇ ਐਡਵੋਕੇਟ ਗੁਰਦੀਪ ਸਿੰਘ ਵੱਲੋਂ ਮਾਣਯੋਗ ਜੱਜ ਸ਼ਗੁਨ ਜੇ. ਐੱਮ. ਆਈ. ਸੀ. ਬਟਾਲਾ ਅੱਗੇ ਆਤਮ-ਸਮਰਪਣ ਕਰ ਦਿੱਤਾ ਗਿਆ, ਜਦਕਿ ਉਸਦੇ ਪਿਤਾ ਜੋਗਿੰਦਰ ਸਿੰਘ ਨੂੰ ਪੁਲਸ ਵੱਲੋਂ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਬਾਕੀ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਪੁਲਸ ਵੱਲੋਂ ਕੀਤੀ ਜਾਣੀ ਬਾਕੀ ਹੈ।


author

Baljeet Kaur

Content Editor

Related News