ਜ਼ਹਿਰੀਲੀ ਸ਼ਰਾਬ ਕਾਰਣ ਵਿਧਵਾ ਹੋਈਆਂ ਜਨਾਨੀਆਂ ਲਈ ਡਾ. ਓਬਰਾਏ ਦਾ ਵੱਡਾ ਐਲਾਨ
Friday, Aug 07, 2020 - 11:23 AM (IST)
ਬਟਾਲਾ (ਮਠਾਰੂ) : ਚੰਦ ਸਿੱਕਿਆਂ ਦੇ ਲਾਲਚ ਵੱਸ ਹੋ ਕੇ ਕੀਮਤੀ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਵਾਲੇ ਅਨਸਰਾਂ ਕਾਰਣ ਦਿਲ ਦਹਿਲਾਉਣ ਵਾਲੀ ਵਾਪਰੀ ਘਟਨਾ ਦੌਰਾਨ ਸੂਬੇ ਦੇ 111 ਵਿਅਕਤੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਦੇ ਮੂੰਹ ਗਏ ਹਨ। ਜਦਕਿ ਗਰੀਬ ਤਬਕੇ ਨਾਲ ਸਬੰਧਤ ਮ੍ਰਿਤਕਾਂ ਦੇ ਬੇਕਸੂਰ ਅਤੇ ਬੇਵੱਸ ਪੀੜਤ ਪਰਿਵਾਰਾਂ ਦੀ ਸਾਰ ਲੈਂਦਿਆਂ ਇਕ ਵਾਰ ਮੁੜ ਵੱਡੀ ਪਹਿਲਕਦਮੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਨੇ ਘਟਨਾ ਦੌਰਾਨ ਆਪਣੇ ਪੁੱਤਰ ਜਾਂ ਫਿਰ ਸੁਹਾਗ ਗਵਾਅ ਚੁੱਕੀਆਂ ਬਦਕਿਸਮਤ ਜਨਾਨੀਆਂ ਨੂੰ ਮਹੀਨਾਵਾਰ ਪੈਨਸ਼ਨ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋਂ : ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਮੁੱਖ ਮੰਤਰੀ ਦਾ ਵੱਡਾ ਐਲਾਨ
ਇਸ ਸਬੰਧੀ ਡਾ. ਐੱਸ. ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲਾ ਅੰਮ੍ਰਿਤਸਰ, ਜ਼ਿਲਾ ਗੁਰਦਾਸਪੁਰ ਅਤੇ ਜ਼ਿਲਾ ਤਰਨਤਾਰਨ ਦੀਆਂ ਸਬੰਧਤ ਟੀਮਾਂ ਰਾਹੀਂ ਉਨ੍ਹਾਂ ਦੇ ਧਿਆਨ 'ਚ ਆਇਆ ਹੈ, ਉਕਤ ਜ਼ਿਲਿਆਂ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਆਪਣੀ ਜਾਨ ਗਵਾਉਣ ਵਾਲੇ ਬਹੁਤੇ ਵਿਅਕਤੀ ਦਿਹਾੜੀਦਾਰ ਸਨ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰਾਂ 'ਚ ਬਹੁਤ ਸਾਰੇ ਅਜਿਹੇ ਪਰਿਵਾਰ ਵੀ ਹਨ, ਜਿਨ੍ਹਾਂ ਦਾ ਕਮਾਉਣ ਵਾਲਾ ਇਕਲੌਤਾ ਮੈਂਬਰ ਵੀ ਇਸ ਜ਼ਹਿਰੀਲੀ ਸ਼ਰਾਬ ਦੀ ਭੇਟ ਚੜ੍ਹ ਗਿਆ ਹੈ। ਡਾ. ਓਬਰਾਏ ਨੇ ਦੱਸਿਆ ਕਿ ਇਸ ਨੂੰ ਵੇਖਦਿਆਂ ਸਰਬੱਤ ਦਾ ਭਲਾ ਟਰੱਸਟ ਨੇ ਇਹ ਫ਼ੈਸਲਾ ਕੀਤਾ ਹੈ ਕਿ ਇਸ ਘਟਨਾ 'ਚ ਆਪਣੇ ਪੁੱਤਰ ਜਾਂ ਫਿਰ ਸੁਹਾਗ ਗਵਾਅ ਚੁੱਕੀਆਂ ਬਦਕਿਸਮਤ ਔਰਤਾਂ ਨੂੰ ਘਰ ਦੇ ਗੁਜ਼ਾਰੇ ਲਈ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇਗੀ। ਜਿਸ ਦਾ ਸਰਵੇਖਣ ਕਰਨ ਲਈ ਤਿੰਨਾਂ ਜ਼ਿਲਿਆਂ ਦੇ ਟਰਸੱਟ ਦੇ ਪ੍ਰਧਾਨ ਅਤੇ ਟੀਮਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋਂ : ਅਫਗਾਨਿਸਤਾਨ ਦੇ ਸਿੱਖਾਂ ਨੂੰ ਭਾਰਤ ਲਿਆਉਣ ਲਈ SGPC ਦਾ ਵੱਡਾ ਐਲਾਨ