ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ

07/17/2018 3:58:20 PM

ਬਟਾਲਾ (ਬੇਰੀ) - ਸਥਾਨਕ ਜੀ. ਟੀ. ਰੋਡ ਵਿਖੇ ਸਥਿਤ ਇਕ ਫੈਕਟਰੀ 'ਚ ਕੰਮ ਕਰ ਰਹੇ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਕਸ਼ਮੀਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਕੋਟਲੀ ਢੋਲੇ ਸ਼ਾਹ ਹਾਲ ਵਾਸੀ ਚੰਦਰ ਨਗਰ ਬਟਾਲਾ ਜੀ. ਟੀ. ਰੋਡ ਵਿਖੇ ਸਥਿਤ ਇਕ ਫੈਕਟਰੀ 'ਚ ਮੋਲਡਿੰਗ ਦਾ ਕੰਮ ਕਰ ਕਰਦਾ ਸੀ। ਫੈਕਟਰੀ 'ਚ ਪੱਖੇ ਦੀਆਂ ਤਾਰਾਂ ਲਗਾਉਣ ਸਮੇਂ ਅਚਾਨਕ ਉਸ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਇਸ ਉਪਰੰਤ ਜਦੋਂ ਕਸ਼ਮੀਰ ਨੂੰ ਉਸ ਦੇ ਸਾਥੀ ਸਿਵਲ ਹਸਪਤਾਲ ਲੈ ਕੇ ਜਾ ਰਹੇ ਸੀ ਤਾਂ ਰਾਸਤੇ 'ਚ ਹੀ ਮੌਤ ਹੋ ਗਈ।
 


Related News