ਬਟਾਲਾ: ਨਿਊ ਗੋਬਿੰਦ ਨਗਰ ਦੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ, ਘਰਾਂ ’ਚ ਸੁੱਟ ਰਹੇ ਨੇ ਧਮਕੀ ਭਰੀਆਂ ਚਿੱਠੀਆਂ

Saturday, Jun 18, 2022 - 11:46 AM (IST)

ਬਟਾਲਾ: ਨਿਊ ਗੋਬਿੰਦ ਨਗਰ ਦੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ, ਘਰਾਂ ’ਚ ਸੁੱਟ ਰਹੇ ਨੇ ਧਮਕੀ ਭਰੀਆਂ ਚਿੱਠੀਆਂ

ਗੁਰਦਾਸਪੁਰ (ਹੇਮੰਤ) - ਬਟਾਲਾ ਰੋਡ ’ਤੇ ਸਥਿਤ ਨਿਊ ਗੋਬਿੰਦ ਨਗਰ ਨਿਵਾਸੀ ਇਸ ਤਰ੍ਹਾਂ ਦੇ ਨੌਜਵਾਨਾਂ ਤੋਂ ਡਰੇ ਹੋਏ ਹਨ, ਜਿਹੜੇ ਮੁਹੱਲੇ ’ਚ ਆ ਕੇ ਰੋਜ਼ਾਨਾ ਘੁੰਮਦੇ ਰਹਿੰਦੇ ਹਨ ਅਤੇ ਲੋਕਾਂ ਦੇ ਘਰਾਂ ਦੀ ਰੇਕੀ ਕਰਦੇ ਹਨ। ਲੋਕਾਂ ਨੇ ਸਿਟੀ ਪੁਲਸ ਨੂੰ ਸ਼ਿਕਾਇਤ ਦੇ ਕੇ ਸੁਰੱਖਿਆ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਹੱਲਾ ਨਿਵਾਸੀ ਜਨਾਨੀ ਕੀਰਤੀ, ਗੋਪੀ, ਅਮਰੀਕ ਸਿੰਘ, ਸ਼ਾਮ ਲਾਲ, ਡਾ. ਰਣਜੀਤ ਸਿੰਘ, ਲਖਵਿੰਦਰ ਸਿੰਘ ਨਾਗੀ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨੇੜੇ ਰੋਜ਼ਾਨਾ 2 ਮੋਟਰਸਾਈਕਲ ਸਵਾਰ ਨੌਜਵਾਨ ਘੁੰਮਦੇ ਰਹਿੰਦੇ ਹਨ। 

ਇਕ ਦਿਨ ਤਾਂ ਉਕਤ ਨੌਜਵਾਨ ਦੁਪਹਿਰ ਕਰੀਬ 12.45 ਵਜੇ ਉਨ੍ਹਾਂ ਦੇ ਘਰ ਨੇੜੇ ਆ ਕੇ ਉਸ ਨੂੰ ਪੁੱਛਣ ਲੱਗੇ ਕਿ ਜੋ ਬਾਹਰ ਕੁੜੀ ਖੇਡ ਰਹੀ ਹੈ, ਉਹ ਤੁਹਾਡੀ ਹੈ। ਜਦੋਂ ਉਸ ਨੇ ਕਿਹਾ ਕਿ ਹਾਂ ਇਹ ਮੇਰੀ ਕੁੜੀ ਹੈ ਤਾਂ ਉਸ ਨੇ ਪਾਣੀ ਦੀ ਮੰਗ ਕੀਤੀ। ਜਦੋਂ ਉਹ ਪਾਣੀ ਲੈਣ ਲਈ ਅੰਦਰ ਆਪਣੀ ਬੇਟੀ ਮੰਨਣ ਦੇ ਨਾਲ ਜਾਣ ਲੱਗੀ ਤਾਂ ਨੌਜਵਾਨਾਂ ਨੇ ਕਿਹਾ ਕਿ ਤੁਸੀਂ ਕੁੜੀ ਨੂੰ ਖੇਡਣ ਦਿਓ, ਤੁਸੀ ਪਾਣੀ ਲੈ ਕੇ ਆਓ ਪਰ ਉਸ ਨੇ ਕੁਝ ਗਲਤ ਹੁੰਦਾ ਦੇਖ ਆਪਣੀ ਬੇਟੀ ਨੂੰ ਨਾਲ ਲੈ ਕੇ ਇਕਦਮ ਆਪਣਾ ਦਰਵਾਜ਼ਾ ਬੰਦ ਕਰ ਲਿਆ, ਜਿਸ ਨਾਲ ਇਕ ਨੌਜਵਾਨ ਦੇ ਮੂੰਹ ’ਤੇ ਸੱਟ ਲੱਗ ਗਈ।

ਜਨਾਨੀ ਨੇ ਦੱਸਿਆ ਕਿ ਨੌਜਵਾਨਾਂ ਦਾ ਉਨ੍ਹਾਂ ਦੇ ਘਰ ’ਤੇ ਕਾਲੋਨੀ ’ਚ ਆਉਣ-ਜਾਣ ਦਾ ਸਿਲਸਿਲਾ ਰੋਜ਼ਾਨਾ ਜਾਰੀ ਹੈ ਅਤੇ ਉਨ੍ਹਾਂ ਵੱਲੋਂ ਉਨ੍ਹਾਂ ਦੇ ਘਰਾਂ ’ਚ ਧਮਕੀ ਭਰੀਆਂ ਚਿੱਠੀਆਂ ਸੁੱਟੀਆਂ ਜਾ ਰਹੀਆਂ ਹਨ। ਉਸ ’ਚ ਲਿਖਿਆ ਹੈ ਕਿ ਇਕੱਲੀ ਨਾ ਡਰੇ ਸਗੋਂ ਪੂਰੀ ਕਾਲੋਨੀ ਨੂੰ ਡਰਨ ਦੀ ਜ਼ਰੂਰਤ ਹੈ। ਹੇਠਾਂ ਐੱਸ.ਐੱਚ.ਓ ਲਿਖਿਆ ਹੈ। ਕਾਲੋਨੀ ਨਿਵਾਸੀਆਂ ਨੇ ਸਿਟੀ ਪੁਲਸ ਨੂੰ ਸ਼ਿਕਾਇਤ ਦੇ ਕੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

ਕਿ ਕਹਿਣਾ ਹੈ ਐੱਸ.ਐੱਚ.ਓ ਦਾ
ਇਸ ਸਬੰਧੀ ਜਦੋਂ ਸਿਟੀ ਪੁਲਸ ਸਟੇਸ਼ਨ ਦੇ ਐੱਸ. ਐੱਚ. ਓ. ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਲੋਨੀ ਨਿਵਾਸੀਆਂ ਦੀ ਸ਼ਿਕਾਇਤ ਮਿਲੀ ਹੈ। ਉਨ੍ਹਾਂ ਨੇ ਪੀ. ਸੀ. ਆਰ. ਟੀਮ ਦੀ ਡਿਊਟੀ ਲਾ ਦਿੱਤੀ ਹੈ, ਜਿਹੜੀ ਕਾਲੋਨੀ ਦਾ ਸਮੇਂ-ਸਮੇਂ ’ਤੇ ਨਿਰੱਖਣ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਲੋਕਾਂ ਦੀ ਸੁਰੱਖਿਆ ਲਈ ਵਚਣਬੱਧ ਹੈ। ਇਸ ਲਈ ਲੋਕਾਂ ਨੂੰ ਡਰਨ ਦੀ ਜ਼ਰੂਰਤ ਨਹੀ।


author

rajwinder kaur

Content Editor

Related News