ਚੁੰਨੀ ਨਾਲ ਫਾਹਾ ਲੈ ਕੇ ਵਿਆਹੁਤਾ ਨੇ ਕੀਤੀ ਜੀਵਨ ਲੀਲਾ ਸਮਾਪਤ

03/01/2020 11:28:28 AM

ਬਟਾਲਾ (ਬੇਰੀ) : ਪਿੰਡ ਸਿੰਘਪੁਰਾ ਵਿਚ ਇਕ ਵਿਆਹੁਤਾ ਨੇ ਚੁੰਨੀ ਨਾਲ ਫਾਹ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਸਬੰਧੀ ਸੂਚਨਾ ਮਿਲਦਿਆ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਚੌਕੀ ਇੰਚਾਰਜ ਧਰਮਕੋਟ ਰੰਧਾਵਾ ਏ. ਐੱਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਆਨੰਦਪੁਰ ਐਵੀਨਿਊ, ਰਾਮ ਤੀਰਥ ਰੋਡ ਅੰਮ੍ਰਿਤਸਰ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਮੇਰੀ ਛੋਟੀ ਭੈਣ ਸਤਪਾਲ ਕੌਰ ਉਰਫ ਸੱਤੀ ਜੋ ਸਿੰਘਪੁਰਾ ਵਿਚ ਵਚਿੱਤਰ ਸਿੰਘ ਦੇ ਨਾਲ ਵਿਆਹੀ ਸੀ, ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ ਅਤੇ ਇਸੇ ਦੇ ਕਾਰਣ ਬੀਤੀ ਦਿਨ ਉਸਨੇ ਘਰ ਵਿਚ ਗਾਰਡਰ ਦੇ ਨਾਲ ਚੁੰਨੀ ਨੂੰ ਬੰਨ੍ਹ ਕੇ ਫਾਹ ਲਾ ਲਿਆ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।


Baljeet Kaur

Content Editor

Related News