ਬਟਾਲਾ : ਵਿਆਹ ਤੋਂ ਕੁੱਝ ਦਿਨ ਪਹਿਲਾਂ ਘਰ ’ਚ ਵਾਪਰੀ ਵਾਰਦਾਤ, ਲਾੜੀ ਦਾ 18 ਤੋਲੇ ਸੋਨਾ ਹੋਇਆ ਚੋਰੀ (ਤਸਵੀਰਾਂ)
Tuesday, Sep 07, 2021 - 04:12 PM (IST)
ਬਟਾਲਾ (ਗੁਰਪ੍ਰੀਤ) - ਬਟਾਲਾ ਦੇ ਫੇਜਪੁਰਾ ਇਲਾਕੇ ਦੀ ਗਿਲ ਕਾਲੋਨੀ ’ਚ ਬੀਤੀ ਰਾਤ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਚੋਰਾਂ ਨੇ ਇਕ ਵਿਆਹ ਵਾਲੀ ਕੋਠੀ ਨੂੰ ਆਪਣਾ ਨਿਸ਼ਾਨਾ ਬਣਾਇਆ। ਚੋਰ ਕੋਠੀ ’ਚ ਦਾਖਿਲ ਹੋ ਕੇ ਕਰੀਬ 18 ਤੋਲੇ ਸੋਨੇ ਦੇ ਗਹਿਣੇ ਅਤੇ 60 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਹਨ। ਕੋਠੀ ਦੇ ਮਲਿਕ ਨੇ ਕਿਹਾ ਕਿ ਚੋਰ ਭੈਣ ਦੇ ਵਿਆਹ ਲਈ ਤਿਆਰ ਕੀਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋਏ ਹਨ। ਪਰਿਵਾਰ ਨੇ ਚੋਰੀ ਦੀ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ
ਬਟਾਲਾ ਦੀ ਗਿਲ ਕਾਲੋਨੀ ’ਚ ਰਹਿਣ ਵਾਲੇ ਰਮਨਦੀਪ ਸਿੰਘ ਗਿਲ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਨ੍ਹਾਂ ਦੀ ਕੋਠੀ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਕੁਝ ਦਿਨਾਂ ਬਾਅਦ ਉਸ ਦੀ ਭੈਣ ਦਾ ਵਿਆਹ ਹੈ, ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਘਰ ’ਚ ਵਿਆਹ ’ਚ ਦੇਣ ਵਾਲਾ ਸੋਨੇ ਦੇ ਗਹਿਣੇ ਤਿਆਰ ਕਰਵਾਏ ਰੱਖੇ ਗਏ ਸਨ। ਗਹਿਣੇ ਦੇ ਨਾਲ-ਨਾਲ ਕਰੀਬ 60 ਹਜ਼ਾਰ ਰੁਪਏ ਦੀ ਨਕਦੀ ਵੀ ਸੀ, ਜੋ ਚੋਰ ਲੈ ਗਏ। ਘਰ ’ਚ ਉਹ ਅਤੇ ਉਸਦੀ ਮਾਂ ਇਕੱਲੇ ਸਨ। ਉਨ੍ਹਾਂ ਨੇ ਸਵੇਰੇ ਉੱਠ ਕੇ ਦੇਖਿਆ ਕਿ ਘਰ ਦੇ ਦੂਸਰੇ ਕਮਰਿਆਂ ਦੀਆਂ ਅਲਮਾਰੀਆਂ ਦੇ ਤਾਲੇ ਟੂੱਟੇ ਹੋਏ ਸਨ ਅਤੇ ਸਾਰਾ ਸਾਮਾਨ ਖਿਲਰਿਆ ਹੋਇਆ ਸੀ।
ਪੜ੍ਹੋ ਇਹ ਵੀ ਖ਼ਬਰ - ਪਰਿਵਾਰ ਨਾਲ ਝੀਲ ਵੇਖਣ ਗਏ ਨੌਜਵਾਨ ਦਾ ਸੈਲਫੀ ਲੈਂਦੇ ਸਮੇਂ ਫਿਸਲਿਆ ਪੈਰ, ਪਿਆ ਚੀਕ-ਚਿਹਾੜਾ (ਤਸਵੀਰਾਂ)
ਰਮਨ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਚੋਰੀ ਪਿੱਛੇ ਕਿਸੇ ਭੇਤੀ ਦਾ ਹੀ ਹੱਥ ਹੈ, ਕਿਉਕਿ ਚੋਰਾਂ ਨੇ ਸੋਨੇ ਦੇ ਗਹਿਣੇ ਅਤੇ ਨਕਦੀ ਨੂੰ ਹੀ ਨਿਸ਼ਾਨਾ ਬਣਾਇਆ ਅਤੇ ਹੋਰ ਕਿਸੇ ਵੀ ਸਾਮਾਨ ਦੀ ਚੋਰੀ ਨਹੀਂ ਹੋਈ। ਦੂਜੇ ਪਾਸੇ ਇਸ ਮਾਮਲੇ ਦੇ ਸਬੰਧ ’ਚ ਪੀੜਤ ਪਰਿਵਾਰ ਨੇ ਪੁਲਸ ਥਾਣਾ ਸਿਵਲ ਲਾਈਨ ’ਚ ਸੂਚਨਾ ਦੇ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ - ਭੇਤਭਰੇ ਹਾਲਾਤ ’ਚ ਕਤਲ ਕਰ ਪਟੜੀ ’ਤੇ ਸੁੱਟੀ ਨੌਜਵਾਨ ਦੀ ਲਾਸ਼, ਇਲਾਕੇ ’ਚ ਫੈਲੀ ਸਨਸਨੀ
ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਚੋਰੀ ਦੀ ਵਾਰਦਾਤ ਦੀ ਸ਼ਿਕਾਇਤ ਮਿਲੀ ਹੈ ਅਤੇ ਉਹ ਇਸ ਦੀ ਜਾਂਚ ਕਰ ਰਹੇ ਹਨ। ਜਲਦ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - ਗੁ. ਬਾਬਾ ਬਕਾਲਾ ਸਾਹਿਬ ਦੇ ਅਖੰਡ ਪਾਠੀ ਨੇ ਕੀਤੀ ਖੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਇਹ ਖ਼ੁਲਾਸਾ