ਮਾਮੇ ਨੇ ਪਹਿਲਾਂ ਭਾਣਜੀ ਅਤੇ ਫਿਰ ਖੁਦ ਨੂੰ ਮਾਰੀ ਗੋਲੀ

Monday, Nov 18, 2019 - 10:39 AM (IST)

ਮਾਮੇ ਨੇ ਪਹਿਲਾਂ ਭਾਣਜੀ ਅਤੇ ਫਿਰ ਖੁਦ ਨੂੰ ਮਾਰੀ ਗੋਲੀ

ਬਟਾਲਾ (ਬੇਰੀ, ਖੋਖਰ, ਗੁਰਪ੍ਰੀਤ) : ਬਟਾਲਾ ਦੇ ਮੁਰਗੀ ਮੁਹੱਲੇ 'ਚ ਇਕ ਕਿਰਾਏ ਦੇ ਮਕਾਨ 'ਚ ਰਹਿ ਰਹੀ ਔਰਤ 'ਤੇ ਉਸਦੇ ਮਾਮੇ ਨੇ 12 ਬੋਰ ਨਾਲ ਹਮਲਾ ਕਰ ਦਿੱਤਾ ਅਤੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਦੌਰਾਨ ਔਰਤ ਜ਼ਖਮੀ ਹੋ ਗਈ, ਜਿਸਨੂੰ ਸਿਵਲ ਹਸਪਤਾਲ ਬਟਾਲਾ 'ਚ ਲਿਆਂਦਾ ਗਿਆ ਜਿਥੇ ਉਸਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਤੁਰੰਤ ਅੰਮ੍ਰਿਤਸਰ ਰੈਫਰ ਕਰ ਦਿੱਤਾ।
PunjabKesari
ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਿਟੀ ਬਾਲਕਿਸ਼ਨ ਸਿੰਗਲਾ, ਸਿਵਲ ਲਾਈਨ ਦੇ ਐੱਸ. ਐੱਚ. ਓ. ਲਖਵਿੰਦਰ ਸਿੰਘ, ਸਿੰਬਲ ਚੌਕੀ ਇੰਚਾਰਜ ਏ. ਐੱਸ. ਆਈ. ਰਵਿੰਦਰ ਸਿੰਘ, ਸੀ. ਆਈ. ਏ ਇੰਚਾਰਜ ਸੁਰਿੰਦਰ ਸਿੰਘ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਨੇ ਘਟਨਾ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਰਣਜੀਤ ਕੌਰ ਪਤਨੀ ਸਵ. ਦਲਜੀਤ ਸਿੰਘ ਵਾਸੀ ਮੁਰਗੀ ਮੁਹੱਲਾ ਨੇ 4 ਮਹੀਨੇ ਪਹਿਲਾਂ ਭੁਪਿੰਦਰ ਕੌਰ ਉਰਫ ਮੀਨਾ ਨੂੰ ਆਪਣਾ ਮਕਾਨ ਕਿਰਾਏ 'ਤੇ ਦਿੱਤਾ ਸੀ, ਜੋ ਕਿ ਬਿਊਟੀ ਪਾਰਲਰ ਦਾ ਕੰਮ ਕਰਦੀ ਹੈ। ਅੱਜ ਉਸਦਾ ਮਾਮਾ ਮੇਜਰ ਸਿੰਘ ਦੇਰ ਸ਼ਾਮ ਆਚਨਕ ਆਪਣੇ ਹੱਥ ਇਕ ਰਾਈਫਲ ਲੈ ਕੇ ਘਰ ਆਇਆ ਅਤੇ ਪੌੜੀਆਂ ਰਾਹੀਂ ਕੋਠੇ 'ਤੇ ਚੜ੍ਹ ਗਿਆ ਅਤੇ ਉੱਥੇ ਉਸ ਨੇ ਭੁਪਿੰਦਰ ਕੌਰ ਨੂੰ ਗੋਲੀ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ, ਜਿਸ 'ਤੇ ਉਨ੍ਹਾਂ ਨੇ ਤੁਰੰਤ ਇਸਦੀ ਸੂਚਨਾ ਪੁਲਸ ਨੂੰ ਦਿੱਤੀ।
PunjabKesariਪੁਲਸ ਨੇ ਮੇਜਰ ਸਿੰਘ ਵਾਸੀ ਮਹੇਸ਼ ਡੋਗਰਾ ਅਤੇ ਭੁਪਿੰਦਰ ਕੌਰ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਮੇਜਰ ਦੀ ਮੌਤ ਹੋ ਚੁੱਕੀ ਸੀ। ਭੁਪਿੰਦਰ ਕੌਰ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਅਤੇ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।


author

Baljeet Kaur

Content Editor

Related News