ਬਟਾਲਾ ’ਚ ਵਾਪਰੀ ਘਟਨਾ : ਪਤੰਗ ਉਡਾ ਰਹੇ 12 ਸਾਲਾਂ ਬੱਚੇ ’ਤੇ ਸ਼ਰਾਬੀ ਨੇ ਚਲਾਈਆਂ ਗੋਲੀਆਂ

Monday, Jan 03, 2022 - 09:50 AM (IST)

ਬਟਾਲਾ ’ਚ ਵਾਪਰੀ ਘਟਨਾ : ਪਤੰਗ ਉਡਾ ਰਹੇ 12 ਸਾਲਾਂ ਬੱਚੇ ’ਤੇ ਸ਼ਰਾਬੀ ਨੇ ਚਲਾਈਆਂ ਗੋਲੀਆਂ

ਬਟਾਲਾ (ਬੇਰੀ) - ਬਟਾਲਾ ਵਿਖੇ ਸਥਾਨਕ ਮਲਾਵੇ ਦੇ ਕੋਠੀ ਇਲਾਕੇ ’ਚ ਪਤੰਗ ਉਡਾ ਰਹੇ ਇਕ 12 ਸਾਲਾ ਬੱਚੇ ’ਤੇ ਇਕ ਵਿਅਕਤੀ ਵੱਲੋਂ ਸ਼ਰਾਬੀ ਹਾਲਤ ’ਚ ਗੋਲੀਆਂ ਚਲਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਦੇ ਚਲਦਿਆਂ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰ ਜੋ ਵੀ ਬਿਆਨ ਦਰਜ ਕਰਵਾਉਣੇ, ਉਸਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ : 1000 ਰੁਪਏ ਦੀ ਖ਼ਾਤਰ ਚਾਕੂ ਮਾਰ-ਮਾਰ ਕੀਤਾ ਵਿਅਕਤੀ ਦਾ ਕਤਲ

ਇਸ ਸਬੰਧੀ ਜ਼ਖ਼ਮੀ ਬੱਚੇ ਸੁਮਿਤ ਪੁੱਤਰ ਜਸਵੰਤ ਕੁਮਾਰ ਵਾਸੀ ਮਾਲਵੇ ਦੀ ਕੋਠੀ ਦੇ ਚਾਚਾ ਵਿਪਨ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਦੁਪਹਿਰ ਦੇ ਸਮੇਂ ਉਸਦਾ ਭਤੀਜਾ ਸੁਮਿਤ ਗਲੀ ’ਚ ਪਤੰਗ ਉਡਾ ਰਿਹਾ ਸੀ। ਇੰਨੇ ਨੂੰ ਉਕਤ ਗਲੀ ’ਚ ਰਹਿੰਦੇ ਇਕ ਵਿਅਕਤੀ, ਜਿਸਨੇ ਸ਼ਰਾਬ ਪੀ ਰੱਖੀ ਸੀ, ਨੇ ਪਿਸਤੌਲ ਨਾਲ 2 ਗੋਲੀਆਂ ਉਸਦੇ ਭਤੀਜੇ ’ਤੇ ਚਲਾ ਦਿੱਤੀਆਂ। ਉਨ੍ਹਾਂ ਕਿਹਾ ਕਿ ਪਹਿਲੀ ਗੋਲੀ ਤੋਂ ਉਸਦਾ ਭਤੀਜਾ ਬਚ ਗਿਆ, ਜਦਕਿ ਦੂਸਰੀ ਗੋਲੀ ਉਸਦੀ ਲੱਤ ’ਚ ਲੱਗੀ। ਇਸ ਤੋਂ ਬਾਅਦ ਉਨ੍ਹਾਂ ਆਪਣੇ ਭਤੀਜੇ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ। ਇਸ ਸਬੰਧੀ ਉਨ੍ਹਾਂ ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਦੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ। ਫਿਲਹਾਲ ਗੋਲੀ ਚਲਾਉਣ ਵਾਲਾ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਿਆ।

ਪੜ੍ਹੋ ਇਹ ਵੀ ਖ਼ਬਰ - ਨਵਜੋਤ ਸਿੱਧੂ ’ਤੇ CM ਚੰਨੀ ਤੇ ਮੰਤਰੀ ਆਸ਼ੂ ਦਾ ਡਬਲ ਅਟੈਕ, ਵਿੰਨ੍ਹੇ ਇਹ ਨਿਸ਼ਾਨੇ


author

rajwinder kaur

Content Editor

Related News