ਕਰਤਾਰਪੁਰ ਲਾਂਘੇ ਸਬੰਧੀ ਬੈਠਕ ''ਚ ਭਾਰਤ ਵਲੋਂ ਰੱਖੀ ਮੰਗ ਪਾਕਿ ਨੇ ਠੁਕਰਾਈ

Tuesday, May 28, 2019 - 11:36 AM (IST)

ਕਰਤਾਰਪੁਰ ਲਾਂਘੇ ਸਬੰਧੀ ਬੈਠਕ ''ਚ ਭਾਰਤ ਵਲੋਂ ਰੱਖੀ ਮੰਗ ਪਾਕਿ ਨੇ ਠੁਕਰਾਈ

ਡੇਰਾ ਬਾਬਾ ਨਾਨਕ/ਬਟਾਲਾ (ਕੰਵਲਜੀਤ, ਬੇਰੀ) : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨਿਰਮਾਣ ਨੂੰ ਪੂਰਾ ਕਰਨ ਲਈ ਸੋਮਵਾਰ ਨੂੰ ਭਾਰਤ ਤੇ ਪਾਕਿਸਤਾਨ ਦੇ 9-9 ਤਕਨੀਕੀ ਅਧਿਕਾਰੀਆਂ ਦੀ ਭਾਰਤ-ਪਾਕਿਸਤਾਨ ਦੀ ਜ਼ੀਰੋ ਲਾਈਨ 'ਤੇ ਅਹਿਮ ਮੀਟਿੰਗ ਹੋਈ, ਜੋ ਬੇਸਿੱਟਾ ਰਹੀ। ਵਰਣਨਯੋਗ ਹੈ ਕਿ ਦੋਵਾਂ ਦੇਸ਼ਾਂ ਦੇ ਤਕਨੀਕੀ ਅਧਿਕਾਰੀਆਂ ਦੀ ਇਹ ਚੌਥੀ ਮੀਟਿੰਗ ਹੈ। ਇਸ ਮੀਟਿੰਗ ਵਿਚ ਸਵਾਗਤੀ ਗੇਟ, ਪੁਲ ਦੇ ਨਿਰਮਾਣ ਅਤੇ ਹੋਰ ਜਾਰੀ ਕੰਮਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਤਕਨੀਕੀ ਪੱਖ ਅਤੇ ਨਿਰਧਾਰਤ ਸਮੇਂ 'ਚ ਨਿਰਮਾਣ ਕੰਮ ਪੂਰਾ ਕਰਨ 'ਤੇ ਵਿਚਾਰ ਕੀਤਾ ਗਿਆ। ਸੂਤਰਾਂ ਅਨੁਸਾਰ ਬੈਠਕ ਦੌਰਾਨ ਪਾਕਿਸਤਾਨ ਵੱਲੋਂ 300 ਮੀਟਰ ਪੁਲ ਦਾ ਨਿਰਮਾਣ ਕਰਨ ਸਬੰਧੀ ਪਾਕਿਸਤਾਨ ਅਧਿਕਾਰੀਆਂ ਵੱਲੋਂ ਇਸ ਪੁਲ ਨੂੰ ਕੈਚਰ ਪੁਲ ਬਣਾਉਣ ਦੀ ਤਜਵੀਜ਼ ਰੱਖੀ ਗਈ ਪਰ ਭਾਰਤੀ ਅਧਿਕਾਰੀਆਂ ਨੇ ਇਸ ਪੁਲ ਨੂੰ ਪੱਕਾ ਬਣਾਉਣ ਦੀ ਮੰਗ ਕੀਤੀ, ਜਿਸ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਠੁਕਰਾ ਦਿੱਤਾ। ਭਾਰਤ-ਪਾਕਿਸਤਾਨ ਵੱਲੋਂ ਰਸਤੇ ਦਾ ਨਿਰਮਾਣ ਕੰਮ ਵੱਡੇ ਪੱਧਰ 'ਤੇ ਚੱਲ ਰਿਹਾ ਹੈ। ਇਹ ਨਿਰਮਾਣ ਕੰਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ ਖਤਮ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਮੀਟਿੰਗ ਖਤਮ ਹੋਣ ਦੇ ਬਾਅਦ ਮੀਡੀਆ ਨਾਲ ਅਧਿਕਾਰੀਆਂ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ ਗਈ।

ਉੱਚ ਪੱਧਰੀ ਮੀਟਿੰਗ 'ਚ ਭਾਰਤ ਸਰਕਾਰ ਵੱਲੋਂ ਮੁਨੀਸ਼ ਰਸਤੋਗੀ ਚੀਫ਼ ਜਨਰਲ ਮੈਨੇਜਰ ਨੈਸ਼ਨਲ ਹਾਈਵੇ, ਅਖਿਲ ਸੈਕਸੈਨਾ ਜਸਬੀਰ ਸਿੰਘ ਸੰਧੂ ਚੀਫ਼ ਇੰਜੀਨੀਅਰ ਸਿੰਚਾਈ ਵਿਭਾਗ, ਮਨਜੀਤ ਸਿੰਘ ਸੁਪਰਡੈਂਟ ਇੰਜੀਨੀਅਰ ਸਿੰਚਾਈ ਵਿਭਾਗ, ਪਾਯੂਸ਼ ਕੁਮਾਰ ਡਾਇਰੈਕਟਰ ਕੇਂਦਰੀ ਵਾਟਰ ਕਮਿਸ਼ਨ, ਐੱਸ.ਕੇ. ਸ਼ਰਮਾ ਡਾਇਰੈਕਟਰ ਬਾਰਡਰ ਕਮਿਸ਼ਨਰ, ਸੰਦੀਪ ਕੁਮਾਰ ਤੇ ਵਿਸ਼ੁਲ ਗੁਪਤਾ ਆਦਿ ਸ਼ਾਮਲ ਸਨ।


author

cherry

Content Editor

Related News