ਜਿਸ ਲਈ ਪਤੀ ਤੇ ਬੱਚਿਆਂ ਨੂੰ ਛੱਡਿਆ ਉਸੇ ਤੋਂ ਦੁਖੀ ਹੋ ਚੁੱਕਿਆ ਖੌਫ਼ਨਾਕ ਕਦਮ

Saturday, Aug 01, 2020 - 05:15 PM (IST)

ਜਿਸ ਲਈ ਪਤੀ ਤੇ ਬੱਚਿਆਂ ਨੂੰ ਛੱਡਿਆ ਉਸੇ ਤੋਂ ਦੁਖੀ ਹੋ ਚੁੱਕਿਆ ਖੌਫ਼ਨਾਕ ਕਦਮ

ਬਟਾਲਾ (ਬੇਰੀ) : ਪਿੰਡ ਤਲਵੰਡੀ ਹਿੰਦੂਆਂ 'ਚ ਨੌਜਵਾਨ ਤੋਂ ਦੁਖੀ ਤਿੰਨ ਬੱਚਿਆਂ ਦੀ ਮਾਂ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਸੁਖਦੇਵ ਸਿੰਘ ਪੁੱਤਰ ਰਹਿਮਤ ਵਾਸੀ ਮੁਹੱਲਾ ਗੋਪਾਲ ਨਗਰ ਨੇ ਲਿਖਵਾਇਆ ਹੈ ਕਿ ਉਸਦੇ ਦੋ ਪੁੱਤਰ ਤੇ ਤਿੰਨ ਧੀਆਂ ਹਨ, ਜੋ ਵਿਆਹੀਆਂ ਹਨ। ਉਸਦੀ ਧੀ ਸੁਨੀਤਾ ਦਾ ਵਿਆਹ ਸਾਲ 2005 'ਚ ਹੀਰਾ ਮਸੀਹ ਪੁੱਤਰ ਪ੍ਰਕਾਸ਼ ਮਸੀਹ ਵਾਸੀ ਪਿੰਡ ਮੰਗੀਆਂ ਨਾਲ ਹੋਇਆ ਸੀ, ਜਿਸਦੇ ਤਿੰਨ ਬੱਚੇ ਹਨ।

ਇਹ ਵੀ ਪੜ੍ਹੋਂ : ਜ਼ਹਿਰੀਲੀ ਸ਼ਰਾਬ ਨੇ ਉਜਾੜੇ ਹੱਸਦੇ-ਵੱਸਦੇ ਪਰਿਵਾਰ, ਕਈਆਂ ਦੇ ਪੁੱਤ ਤੇ ਕਈਆਂ ਦੇ ਉਜੜੇ ਸੁਹਾਗ

ਸੁਖਦੇਵ ਸਿੰਘ ਨੇ ਬਿਆਨਾਂ 'ਚ ਅੱਗੇ ਲਿਖਵਾਇਆ ਕਿ ਕਰੀਬ ਦੋ ਸਾਲ ਪਹਿਲਾਂ ਆਪਣੇ ਬੱਚੇ ਤੇ ਪਤੀ ਹੀਰਾ ਮਸੀਹਾ ਨੂੰ ਛੱਡ ਕੇ ਉਸਦੀ ਧੀ ਸੁਨੀਤਾ ਸੋਨੂੰ ਉਰਫ ਭੱਈਆ ਪੁੱਤਰ ਮਹਿੰਦਰ ਮਸੀਹ ਵਾਸੀ ਪੱਤੀ ਤਲਵੰਡੀ ਹਿੰਦੂਆਂ ਨਾਲ ਆਪਣੀ ਮਰਜ਼ੀ ਨਾਲ ਪਤੀ-ਪਤਨੀ ਦੇ ਸਬੰਧ ਬਣਾ ਕੇ ਰਹਿ ਰਹੀ ਸੀ । ਸੁਖਦੇਵ ਸਿੰਘ ਅਨੁਸਾਰ ਉਸਦੀ ਧੀ ਸੁਨੀਤਾ ਨੇ ਉਸਨੂੰ ਮਿਲ ਕੇ ਕਈ ਵਾਰ ਦੱਸਿਆ ਸੀ ਕਿ ਸੋਨੂੰ ਉਰਫ ਭੱਈਆ ਉਸਨੂੰ ਬਹੁਤ ਤੰਗ ਪ੍ਰੇਸ਼ਾਨ ਕਰਦਾ ਹੈ।

ਇਹ ਵੀ ਪੜ੍ਹੋਂ : ਕਤਲ ਮਾਮਲੇ 'ਚ ਵੱਡਾ ਖੁਲਾਸਾ, ਜਾਇਦਾਦ-ਗਹਿਣੇ ਹੜੱਪਣ ਦੀ ਨੀਅਤ ਨਾਲ ਜਨਾਨੀ ਨੂੰ ਲਗਾਇਆ ਸੀ ਠਿਕਾਣੇ

ਬੀਤੀ 31 ਜੁਲਾਈ ਨੂੰ ਸਵੇਰੇ ਸਾਬਾ ਮਸੀਹ ਪੁੱਤਰ ਬੀਰਾ ਮਸੀਹ ਵਾਸੀ ਪਿੰਡ ਝੰਗੀ ਮਨਸੂਰ-ਕੇ ਦਾ ਉਸਨੂੰ ਫੋਨ ਆਇਆ ਕਿ ਤੁਹਾਡੀ ਧੀ ਸੁਨੀਤਾ ਨੇ ਗਾਰਡਰ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਉਸ ਤੋਂ ਬਾਅਦ ਉਥੇ ਪਹੁੰਚ ਕੇ ਮਾਂ ਪੁਲਸ ਥਾਣਾ ਡੇਰਾ ਬਾਬਾ ਵਿਖੇ ਸੂਚਨਾ ਦਿੱਤੀ । ਇਸ ਮਾਮਲੇ ਸਬੰਧੀ ਏ.ਐੱਸ.ਆਈ. ਰਣਜੀਤ ਸਿੰਘ ਨੇ ਕਾਰਵਾਈ ਕਰਦੇ ਹੋਏ ਮ੍ਰਿਤਕਾ ਦੇ ਪਿਤਾ ਸੁਖਦੇਵ ਸਿੰਘ ਦੇ ਬਿਆਨਾਂ 'ਤੇ ਬਣਦੀਆਂ ਧਾਰਾਵਾਂ ਤਹਿਤ ਸੋਨੂੰ ਉਰਫ ਭੱਈਆ ਵਿਰੁੱਧ ਥਾਣਾ ਡੇਰਾ ਬਾਬਾ ਨਾਨਕ 'ਚ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋਂ : ਤਰਨਤਾਰਨ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, 34 ਹੋਰ ਲੋਕਾਂ ਨੇ ਤੋਡ਼ਿਆ ਦਮ


author

Baljeet Kaur

Content Editor

Related News