ਬਟਾਲਾ ਨੂੰ ਜਿਲ੍ਹੇ ਦਾ ਦਰਜਾ ਦਿਵਾਉਣ ਲਈ ਸੰਗਤ ਨੇ ਗੁ.ਸ੍ਰੀ ਕੰਧ ਸਾਹਿਬ ਵਿਖੇ ਕੀਤੀ ਅਰਦਾਸ
Wednesday, Sep 08, 2021 - 04:00 PM (IST)
ਬਟਾਲਾ (ਗੁਰਪ੍ਰੀਤ) - ਜਿਥੇ ਬੀਤੇ ਦਿਨੀਂ ਪੰਜਾਬ ਦੇ ਦੋ ਮੰਤਰੀਆਂ ਵਲੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ’ਚ ਆਪਸੀ ਚਿੱਠੀ ਪੱਤਰ ਅਤੇ ਬਿਆਨਬਾਜ਼ੀ ਚਲ ਰਹੀ ਹੈ। ਉਥੇ ਹੀ ਅੱਜ ਬਟਾਲਾ ਵਿਖੇ ਇਕ ਇਕੱਠ ਜਿਸ ’ਚ ਨੌਜਵਾਨ, ਵਕੀਲ, ਸਨਅਤਕਾਰ ਅਤੇ ਬਟਾਲਾ ਦੇ ਲੋਕਾਂ ਸ਼ਾਮਲ ਹਨ, ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਿਕ ਗੁਰੂਦਵਾਰਾ ਸ੍ਰੀ ਕੰਧ ਸਾਹਿਬ ਵਿਖੇ ਅਰਦਾਸ ਕੀਤੀ ਗਈ। ਸੰਗਤ ਨੇ ਅਰਦਾਸ ਕੀਤੀ ਕਿ ਆਉਣ ਵਾਲੇ 13 ਸਤੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ’ਤੇ ਇਹ ਮੰਗ, ਜੋ ਕਈ ਸਾਲਾਂ ਤੋਂ ਉੱਠ ਰਹੀ ਹੈ ਕਿ ਬਟਾਲਾ ਨੂੰ ਜ਼ਿਲ੍ਹਾ ਦਾ ਦਰਜਾ ਮਿਲੇ, ਉਹ ਪੂਰੀ ਹੋਵੇ। ਅਰਦਾਸ ’ਚ ਸ਼ਾਮਲ ਨੌਜਵਾਨ ਆਗੂ ਜਗਜੋਤ ਸਿੰਘ ਦਾ ਕਹਿਣਾ ਸੀ ਕਿ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਕਈ ਬੀਤੇ ਸਾਲਾਂ ਤੋਂ ਬਟਾਲਾ ਦੇ ਲੋਕ ਸੰਗਰਸ਼ ਕਰਦੇ ਰਹੇ ਹਨ। ਉਨ੍ਹਾਂ ਵਲੋਂ ਪਿਛਲੇ ਸਮੇਂ ਤੋਂ ਇਹ ਮੰਗ ਪੰਜਾਬ ਸਰਕਾਰ ਕੋਲ ਕਈ ਵਾਰ ਉਠਾਈ ਗਈ ਹੈ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ
ਉਨ੍ਹਾਂ ਨੇ ਕਿਹਾ ਕਿ ਬਟਾਲਾ ਇਕ ਇਤਿਹਾਸਿਕ ਸ਼ਹਿਰ ਹੈ ਅਤੇ ਪਹਿਲਾ ਹੀ ਪੁਲਸ ਜ਼ਿਲ੍ਹਾ ਦਾ ਦਰਜਾ ਬਟਾਲਾ ਕੋਲ ਹੈ। ਅਰਦਾਸ ’ਚ ਸ਼ਾਮਲ ਕੌਂਸਲਰ ਹਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਮੰਗ ਨੂੰ ਲੈ ਕੇ ਜਿਥੇ ਅੱਜ ਅਰਦਾਸ ਕੀਤੀ ਗਈ, ਉਥੇ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਰਾਹੀਂ ਬਟਾਲਾ ਨੂੰ ਜ਼ਿਲ੍ਹਾ ਦਾ ਦਰਜਾ ਦੇਣ ਦੀ ਮੰਗ ਪਿਛਲੇਂ ਸਮੇ ’ਚ ਲਗਾਤਾਰ ਕੀਤੀ ਜਾਂਦੀ ਰਹੀ ਹੈ। ਇਸ ਮੰਗ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਅਮਰਿੰਦਰ ਸਿੰਘ ਦੇ ਬਿਆਨ ਸਾਹਮਣੇ ਆਏ ਹਨ ਕਿ ਇਹ ਮੰਗ ਉਨ੍ਹਾਂ ਅਤੇ ਸਰਕਾਰ ਦੇ ਵਿਚਾਰ ਅਧੀਨ ਹੈ, ਉਥੇ ਕੁਝ ਵਰਗਾ ਅਤੇ ਲੋਕਾਂ ਵਲੋਂ ਇਸ ਮੰਗ ਦਾ ਵਿਰੋਧ ਵੀ ਜਤਾਇਆ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਬਟਾਲਾ : ਵਿਆਹ ਤੋਂ ਕੁੱਝ ਦਿਨ ਪਹਿਲਾਂ ਘਰ ’ਚ ਵਾਪਰੀ ਵਾਰਦਾਤ, ਲਾੜੀ ਦਾ 18 ਤੋਲੇ ਸੋਨਾ ਹੋਇਆ ਚੋਰੀ (ਤਸਵੀਰਾਂ)