ਵਿਕਾਸ ਕਾਰਜਾਂ ''ਚ ਪੰਜਾਬ ਭਾਰਤ ਦਾ ਮੋਹਰੀ ਸੂਬਾ ਹੋਵੇਗਾ : ਬਾਜਵਾ
Thursday, Aug 22, 2019 - 04:04 PM (IST)
ਬਟਾਲਾ/ਜੈਤੀਂਪੁਰ (ਬੇਰੀ, ਬਲਜੀਤ) : ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦਾ ਅਰਥਵਿਵਸਥਾ ਨੂੰ ਤਹਿਸ-ਨਹਿਸ ਕਰ ਦਿੱਤਾ ਅਤੇ ਸਿਰਫ ਆਪਣੀਆਂ ਝੋਲੀਆਂ ਭਰਨ ਵੱਲ ਧਿਆਨ ਦਿੱਤਾ। ਜਿਸ ਕਾਰਨ ਪੰਜਾਬ ਵਿਕਾਸ ਪੱਖੋ ਭਾਰਤ ਦੇ ਦੂਜਿਆਂ ਸੂਬਿਆਂ ਤੋਂ ਕਾਫੀ ਪੱਛੜ ਚੁੱਕਾ ਹੈ ਪਰ ਸੂਬੇ ਦੀ ਕੈਪਟਨ ਸਰਕਾਰ ਵਲੋਂ ਸੂਬੇ ਦੇ ਲੋਕਾ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਿਕਾਸ ਕਾਰਜ਼ਾ ਇੰਨੀ ਤੇਜ਼ੀ ਨਾਲ ਹੋ ਰਹੇ ਹਨ ਅਤੇ ਪੰਜਾਬ ਭਾਰਤ ਦਾ ਵਿਕਾਸ ਕਾਰਜ਼ਾ 'ਚ ਮੋਹਰੀ ਸੂਬਾ ਹੋਵੇਗਾ। ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪਿੰਡ ਭੰਗਾਲੀ ਕਲਾ ਦੇ ਸਰਪੰਚ ਨਿਸ਼ਾਨ ਭੰਗਾਲੀ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ 10 ਲੱਖ ਦਾ ਚੈੱਕ ਭੇਟ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਹਰ ਵਿਅਕਤੀ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਹਲੂਤਾ ਦੇ ਕੇ ਨਿਵਾਜ਼ਿਆ ਗਿਆ ਹੈ। ਉਨ੍ਹਾ ਅੱਗੇ ਕਿਹਾ ਕਿ ਸੂਬੇ ਦੀ ਜਨਤਾ ਕੈਪਟਨ ਸਰਕਾਰ ਦੀਆ ਨੀਤੀਆ ਤੋ ਖੁਸ਼ ਹੈ ਤੇ ਆਉਣ ਵਾਲੇ ਸਮੇਂ ਵਿਚ ਮੁੜ ਲੋਕ ਅਕਾਲੀ ਭਾਜਪਾ ਨੂੰ ਮੁੱਢੋਂ ਨਕਾਰਦੇ ਹੋਏ ਕੈਪਟਨ ਸਰਕਰਾ ਨੂੰ ਸੱਤਾ ਵਿਚ ਲਿਆਉਣਗੇ।