ਗੁਰਦੁਆਰਾ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਵਲੋਂ 222ਵੀਂ ਅਰਦਾਸ

07/03/2019 1:58:55 PM

ਬਟਾਲਾ : ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਵਲੋਂ ਮੰਗਲਵਾਰ ਡੇਰਾ ਬਾਬਾ ਨਾਨਕ ਨੇੜੇ ਕੌਮਾਂਤਰੀ ਸੀਮਾ 'ਤੇ ਖੜ ਕੇ 222ਵੀਂ ਸ਼ੁਕਰਾਨਾ ਅਰਦਾਸ ਕੀਤੀ ਗਈ। ਇਹ ਅਰਦਾਸ ਹਰ ਮੱਸਿਆ ਦੇ ਦਿਹਾੜੇ 'ਤੇ ਕੀਤੀ ਜਾਂਦੀ ਹੈ, ਜੋ ਲੰਘੇ 19 ਸਾਲਾਂ ਤੋਂ ਸੰਸਥਾ ਦੁਆਰਾ ਕੀਤੀ ਜਾ ਰਹੀ ਹੈ। 

ਇਸ ਮੌਕੇ ਜਨਰਲ ਸਕੱਤਰ ਬਾਜਵਾ ਨੇ ਭਾਰਤ ਦੀ ਕੇਂਦਰ ਸਰਕਾਰ ਉੱਪਰ ਦੋਸ਼ ਲਾਉਂਦਿਆਂ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਲਈ ਭਾਰਤ ਸਰਕਾਰ ਜਾਣਬੁੱਝ ਕੇ ਪਾਕਿਸਤਾਨ ਸਰਕਾਰ ਦੇ ਸਾਹਮਣੇ ਬੇਲੋੜੀਆਂ ਸ਼ਰਤਾਂ ਰੱਖਦਿਆਂ ਲਾਂਘੇ ਦੇ ਨੇਕ ਕਾਰਜਾਂ 'ਚ ਅੜਿੱਕਾ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵਲੋਂ 5000 ਸ਼ਰਧਾਲੂਆਂ ਦੇ ਜਾਣ ਦੀ ਪਾਕਿਸਤਾਨ ਸਰਕਾਰ ਕੋਲ ਸ਼ਰਤ ਰੱਖਦਿਆਂ ਅੜਿੱਕਾ ਪਾਇਆ ਗਿਆ ਹੈ, ਜਦਕਿ ਖੁੱਲ੍ਹੇ ਲਾਂਘੇ ਦੇ ਸ਼ੁਰੁਆਤੀ ਦੌਰ 'ਚ 700 ਸ਼ਰਧਾਲੂਆਂ ਦੇ ਜਾਣ ਦੀ ਪ੍ਰਵਾਨਗੀ ਦਿੱਤੀ ਗਈ ਹੈ।


Baljeet Kaur

Content Editor

Related News