ਕੋਲਡ ਡਰਿੰਕ ਦੀ ਆੜ ''ਚ ਸ਼ਰੇਆਮ ਵਿਕ ਰਹੀਆਂ ''ਬੀਮਾਰੀਆਂ''

Thursday, Jun 13, 2019 - 12:08 PM (IST)

ਕੋਲਡ ਡਰਿੰਕ ਦੀ ਆੜ ''ਚ ਸ਼ਰੇਆਮ ਵਿਕ ਰਹੀਆਂ ''ਬੀਮਾਰੀਆਂ''

ਬਟਾਲਾ (ਜ. ਬ.) : ਵੈਸੇ ਤਾਂ ਸਭ ਜਾਣਦੇ ਹਨ ਕਿ ਅੱਜਕੱਲ ਦੀਆਂ ਬਾਜ਼ਾਰੂ ਚੀਜ਼ਾਂ ਬਣਾਵਟੀ ਅਤੇ ਮਿਲਾਵਟ ਖੋਰ ਆ ਰਹੀਆ ਹਨ। ਜਿਸ ਦਾ ਨਮੁਨਾ ਅੱਜ ਬਟਾਲਾ ਤਹਿਸੀਲ ਵਿਖੇ ਚੱਲ ਰਹੀ ਕੰਟੀਨ ਵਿਚ ਵੇਖਣ ਨੂੰ ਮਿਲਿਆ। ਅੱਜ ਕੁਝ ਲੋਕਾਂ ਦੇ ਕਹਿਣ 'ਤੇ ਜਦੋਂ 'ਜਗ ਬਾਣੀ' ਦੀ ਟੀਮ ਕੰਟੀਨ ਵਿਚ ਪਹੁੰਚੀ ਤਾਂ ਦੇਖਣ ਨੂੰ ਮਿਲਿਆ ਕਿ ਇਕ ਕੋਲਡ ਡਰਿੰਕ ਦੀ ਬੰਦ ਬੋਤਲ 'ਚ ਭਾਰੀ ਮਾਤਰਾ ਵਿਚ ਗੰਦ ਸੀ, ਜਗ ਜ਼ਾਹਿਰ ਹੈ ਕਿ ਪਹਿਲਾਂ ਹੀ ਕੋਲਡ ਡਰਿੰਕ ਦੀ ਆੜ ਵਿਚ ਮਿੱਠਾ ਨਸ਼ਾ ਵਿਕ ਰਿਹਾ ਹੈ ਅਤੇ ਹੁਣ ਇਸ ਵਿਚ ਇਸ ਤਰ੍ਹਾਂ ਦਾ ਗੰਦ ਪਿਆ ਹੋਣਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੀ ਗੱਲ ਹੈ। ਸੂਤਰ ਦੱਸਦੇ ਹਨ ਕਿ ਇਨ੍ਹਾਂ ਬੋਤਲਾਂ ਦੀ ਭਰਵਾਈ ਕੰਪਨੀ ਵੱਲੋਂ ਕੀਤੀ ਜਾਂਦੀ ਹੈ ਪਰ ਜਿਹੜੇ ਇਨ੍ਹਾਂ ਦੇ ਥੱਲੇ ਡਿਸਟਰੀਬਿਊਟਰ ਬੋਤਲਾਂ ਦੀ ਸਪਲਾਈ ਕਰਦੇ ਹਨ। ਉਹ ਵੀ ਇਸ ਗੱਲ ਦਾ ਧਿਆਨ ਨਹੀਂ ਦਿੰਦੇ ਕਿ ਅੱਗੇ ਜਾਣ ਵਾਲੀਆ ਬੋਤਲਾਂ ਵਿਚ ਕੀ ਗੰਦ ਭਰਿਆ ਹੈ।

ਇਸ ਸਬੰਧੀ ਜਦੋਂ ਕੰਟੀਨ ਵਾਲੇ ਕੋਲੋਂ ਪੁੱਛਿਆ ਗਿਆ ਕਿ ਇਹ ਕੋਲਡ ਡਰਿੰਕ ਦੀ ਬੋਤਲ ਕਿਥੋਂ ਖਰੀਦੀ ਗਈ ਹੈ ਤਾਂ ਉਸ ਨੇ ਕਿਹਾ ਕਿ ਬਾਈਪਾਸ 'ਤੇ ਸÎਥਿਤ ਕੰਪਨੀ ਦੇ ਡੰਪ ਤੋਂ ਇਕ ਵਿਅਕਤੀ ਟੈਂਪੂ 'ਤੇ ਇਨ੍ਹਾਂ ਬੋਤਲਾਂ ਦੀ ਸਪਲਾਈ ਮੇਰੇ ਕੋਲ ਕਰਦਾ ਹੈ ਅਤੇ ਲੋਕਾਂ ਵੱਲੋਂ ਪਹਿਲਾਂ ਵੀ ਮੈਨੂੰ ਕਈ ਉਲਾਂਭੇ ਆ ਚੁੱਕੇ ਹਨ।

ਬੋਤਲਾਂ ਭੇਜਣ ਤੋਂ ਪਹਿਲਾਂ ਪੂਰੀ ਤਰ੍ਹਾਂ ਕੀਤਾ ਜਾਂਦਾ ਚੈੱਕ : ਡੰਪ ਮਾਲਕ
ਇਸ ਸਬੰਧੀ ਜਦੋਂ ਬਟਾਲਾ 'ਚ ਸÎਥਿਤ ਕੋਲਡ ਡਰਿੰਕ ਦੇ ਡੰਪ ਦੇ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੀ ਪਤਾ ਇਹ ਬੋਤਲਾਂ ਕਿਥੋਂ ਖਰੀਦੀਆਂ ਗਈਆਂ ਹਨ। ਅਸੀਂ ਜਦੋਂ ਵੀ ਕਿਸੇ ਨੂੰ ਬੋਤਲਾਂ ਭੇਜਦੇ ਹਾਂ ਤਾਂ ਪੂਰੀ ਤਰ੍ਹਾਂ ਚੈੱਕ ਕਰ ਕੇ ਭੇਜਦੇ ਹਾਂ।

ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖ਼ਸਿਆ ਨਹੀਂ ਜਾਵੇਗਾ : ਡੀ. ਐੱਚ. ਓ.
ਇਸ ਸਬੰਧੀ ਜਦੋਂ ਡੀ. ਐੱਚ. ਓ. ਅਮਨਦੀਪ ਸਿੰਘ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਬੋਤਲ ਨੂੰ ਚੈੱਕ ਕੀਤਾ ਤਾਂ ਕਿਹਾ ਕਿ ਕੰਪਨੀ ਦੁਆਰਾ ਸ਼ਰੇਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਜੋ ਕਿ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


author

Baljeet Kaur

Content Editor

Related News