ਧੁੰਦ ਕਾਰਨ ਵਾਪਰਿਆ ਹਾਦਸਾ, 8 ਜ਼ਖਮੀ

Wednesday, Dec 19, 2018 - 05:17 PM (IST)

ਧੁੰਦ ਕਾਰਨ ਵਾਪਰਿਆ ਹਾਦਸਾ, 8 ਜ਼ਖਮੀ

ਬਟਾਲਾ (ਸਾਹਿਲ) : ਧੁੰਦ ਕਾਰਨ ਬਟਾਲਾ-ਜਲੰਧਰ 'ਤੇ ਇਕ ਇਨੋਵਾ ਕਾਰ ਸੜਕ ਕਿਨਾਰੇ ਖੜ੍ਹੇ ਟਿੱਪਰ ਨਾਲ ਜਾ ਟਕਰਾਈ, ਜਿਸ ਕਾਰਨ ਇਕੋ ਪਰਿਵਾਰ ਦੇ 8 ਮੈਂਬਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਕਾਰ ਟਰੱਕ ਤੇ ਕਾਰ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਨੀ ਪੁੱਤਰ ਰਮੇਸ਼ ਵਾਸੀ ਮੁਰਗੀ ਮੁਹੱਲਾ ਬਟਾਲਾ ਨੇ ਦੱਸਿਆ ਕਿ ਉਹ ਆਪਣੀ ਇਨੋਵਾ ਕਾਰ 'ਚ ਸਵਾਰੀਆਂ ਨੂੰ ਲੈ ਕੇ ਜਲੰਧਰ ਕਿਸੇ ਰਿਸ਼ਤੇਦਾਰ ਦੇ ਭੋਗ 'ਤੇ ਜਾ ਰਿਹਾ ਸੀ। ਇਸੇ ਦੌਰਾਨ ਜਦੋਂ ਉਹ ਅੱਡਾ ਅੱਚਲ ਸਾਹਿਬ ਨੇੜੇ ਪੁੱਜਾ ਤਾਂ ਸੜਕ ਕਿਨਾਰੇ ਖੜ੍ਹਾ ਟਿੱਪਰ ਟਰੱਕ ਧੁੰਦ ਕਾਰਨ ਉਸ ਨੂੰ ਦਿਖਾਈ ਨਹੀਂ ਦਿੱਤਾ, ਜਿਸ ਕਾਰਨ ਕਾਰ ਟਿੱਪਰ ਨਾਲ ਜਾ ਟਕਰਾਈ ਤੇ ਕਾਰ 'ਚ ਸਵਾਰ ਅਗਿਆਵੰਤੀ ਪਤਨੀ ਦਰਸ਼ਨ ਲਾਲ ਵਾਸੀ ਗੌਂਸਪੁਰਾ, ਕਾਂਤਾ ਪਤਨੀ ਮਹਿੰਦਪਾਲ, ਸਿੰਦਰ ਪਤਨੀ ਨਿੰਦਰ, ਰਜਨੀ ਪਤਨੀ ਰਮਨ, ਕੁਲਵੰਤ ਕੌਰ, ਸੁਖਵੰਤ ਕੌਰ, ਕਸ਼ਮੀਰ ਕੌਰ ਵਾਸੀ ਮੁਰਗੀ ਮੁਹੱਲਾ, ਕਾਰ ਡਰਾਈਵਰ ਤੇ ਇਕ ਛੋਟਾ ਲੜਕਾ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।


author

Baljeet Kaur

Content Editor

Related News