ਜਲੰਧਰ: ਹੰਗਾਮੇ ਦੌਰਾਨ ASI ਨੇ ਚੁੱਕਿਆ ਨਿਗਮ ਮੁਲਾਜ਼ਮ ''ਤੇ ਹੱਥ (ਤਸਵੀਰਾਂ)

Tuesday, Feb 18, 2020 - 05:31 PM (IST)

ਜਲੰਧਰ: ਹੰਗਾਮੇ ਦੌਰਾਨ ASI ਨੇ ਚੁੱਕਿਆ ਨਿਗਮ ਮੁਲਾਜ਼ਮ ''ਤੇ ਹੱਥ (ਤਸਵੀਰਾਂ)

ਜਲੰਧਰ (ਸੋਨੂੰ)— ਇਥੋਂ ਦੇ ਬਸਤੀ ਬਾਵਾ ਖੇਲ 'ਚ ਨਹਿਰ ਕੋਲ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੂੜੇ ਨਾਲ ਭਰਿਆ ਟਰੱਕ ਲੈ ਕੇ ਉਥੋਂ ਲੰਘ ਰਹੇ ਨਿਗਮ ਦੇ ਮੁਲਾਜ਼ਮ ਵਿੱਕੀ ਦੇ ਟਰੱਕ ਦੀ ਇਕ ਆਲਟੋ ਕਾਰ ਨਾਲ ਟੱਕਰ ਹੋ ਗਈ। ਕਾਰ ਦੇ ਮਾਲਕ ਨੇ ਮੁਲਾਜ਼ਮ ਨੂੰ ਕੁਝ ਨਹੀਂ ਕਿਹਾ ਪਰ ਉਥੇ ਖੜ੍ਹੇ ਏ. ਐੱਸ. ਆਈ. ਪੁਲਸ ਮੁਲਾਜ਼ਮ ਦੀ ਨਿਗਮ ਦੇ ਮੁਲਾਜ਼ਮ ਨਾਲ ਬਹਿਸ ਹੋ ਗਈ ਅਤੇ ਏ. ਐੱਸ. ਆਈ. ਨੇ  ਨਿਗਮ ਮੁਲਾਜ਼ਮ 'ਤੇ ਹੱਥ ਚੁੱਕ ਲਿਆ। ਇਸੇ ਕਰਕੇ ਮਾਹੌਲ ਤਣਾਅਪੂਰਨ ਹੋ ਗਿਆ।

PunjabKesari
ਇਸ ਮੌਕੇ ਨਿਗਮ ਦੇ ਮੁਲਾਜ਼ਮ ਨੇ ਆਪਣੇ ਸਾਥੀਆਂ ਨੂੰ ਇਕੱਠੇ ਕਰਕੇ ਬਸਤੀ ਬਾਵਾ ਖੇਲ ਨਹਿਰ 'ਤੇ ਰੋਡ ਨੂੰ ਜਾਮ ਕਰ ਦਿੱਤਾ। ਕਪੂਰਥਲਾ ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੌਕੇ 'ਤੇ ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਚ. ਓ. ਕਮਲਜੀਤ ਸਿੰਘ ਨੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕੀਤਾ ਅਤੇ ਟ੍ਰੈਫਿਕ ਨੂੰ ਬਹਾਲ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

PunjabKesari

PunjabKesari

PunjabKesari


author

shivani attri

Content Editor

Related News