ਬੱਸੀ ਪਠਾਣਾਂ ’ਚ ਹੋਵੇਗਾ ਫਸਵਾਂ ਮੁਕਾਬਲਾ, ਜਾਣੋ ਇਸ ਸੀਟ ਦਾ ਇਤਿਹਾਸ

Saturday, Feb 19, 2022 - 02:18 PM (IST)

ਬੱਸੀ ਪਠਾਣਾਂ (ਵੈੱਬ ਡੈਸਕ) : ਬੱਸੀ ਪਠਾਣਾਂ ਹਲਕਾ ਅਨੁਸੂਚਿਤ ਜਾਤੀਆਂ ਲਈ ਰਾਖਵਾਂ ਹਲਕਾ ਹੈ। 2008 ’ਚ ਹੋਈ ਨਵੀਂ ਹੱਦਬੰਦੀ ’ਚ ਬੱਸੀ ਪਠਾਣਾਂ ਨਵਾਂ ਵਿਧਾਨ ਸਭਾ ਹਲਕਾ ਬਣਿਆ ਸੀ ਅਤੇ 2012 ’ਚ ਪਹਿਲੀ ਵਾਰ ਇਸ ਸੀਟ ਤੋਂ ਚੋਣਾਂ ਹੋਈਆਂ ਸਨ। ਪਹਿਲਾਂ ਸਰਹਿੰਦ ਵਿਧਾਨ ਸਭਾ ਹਲਕਾ ਹੁੰਦਾ ਸੀ, ਜਿਸ ਨੂੰ 2008 ’ਚ ਤੋੜ ਕੇ ਬੱਸੀ ਪਠਾਣਾਂ ਅਤੇ ਫਤਿਹਗੜ੍ਹ ਸਾਹਿਬ ਵਿਧਾਨ ਸਭਾ ਹਲਕੇ ਹੋਂਦ ’ਚ ਆਏ ਸਨ। ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ’ਚ ਇਕ ਵਾਰ ਅਕਾਲੀ ਦਲ ਤੇ ਇਕ ਵਾਰ ਕਾਂਗਰਸ ਦੇ ਖਾਤੇ ਇਹ ਸੀਟ ਰਹੀ। ਇਸ ਵਾਰ ਇਸ ਸੀਟ ’ਤੇ ਮੁੱਖ ਮੰਤਰੀ ਚੰਨੀ ਦੇ ਭਰਾ ਵੀ ਕਾਂਗਰਸ ਵੱਲੋਂ ਟਿਕਟ ਦੀ ਦਾਅਵੇਦਾਰੀ ਜਤਾ ਰਹੇ ਸਨ ਪਰ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ, ਜਿਸ ਕਰਕੇ ਡਾ. ਮਨੋਹਰ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕਰ ਦਿੱਤੀ ਹੈ। 

2012
ਸ਼੍ਰੋਮਣੀ ਅਕਾਲੀ ਦਲ ਵਲੋਂ ਜਸਟਿਸ ਨਿਰਮਲ ਸਿੰਘ ਨੇ 45692 ਵੋਟਾਂ ਨਾਲ 2012 ਦੀਆਂ ਵਿਧਾਨ ਸਭਾ ਚੋਣਾਂ ’ਚ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਦੇ ਮੁਕਾਬਲੇ ’ਚ ਕਾਂਗਰਸ ਵਲੋਂ ਉਮੀਦਵਾਰ ਹਰਬੰਸ ਕੌਰ ਦੂਲੋ ਨੂੰ ਚੋਣ ਮੈਦਾਨ ’ ਉਤਾਰਿਆ ਗਿਆ ਸੀ ਜਿਨ੍ਹਾਂ ਨੂੰ 34183 ਵੋਟਾਂ ਹੀ ਮਿਲੀਆਂ ਸਨ। ਨਿਰਮਲ ਸਿੰਘ ਨੇ 11509 (11.36%) ਵਾਧੂ ਵੋਟਾਂ ਨਾਲ ਜਿੱਤ ਹਾਸਲ ਕਰਕੇ ਬਸੀ ਪਠਾਣਾਂ ਦੀ ਸੀਟ ਅਕਾਲੀਆਂ ਦੀ ਝੋਲੀ ਪਾਈ ਸੀ।

2017
2017 ’ਚ ਕਾਂਗਰਸ ਨੂੰ ਇਸ ਹਲਕੇ ਤੋਂ ਜਿੱਤ ਹਾਸਲ ਹੋਈ ਸੀ। ਇਨ੍ਹਾਂ ਚੋਣਾਂ ’ਚ ਕਾਂਗਰਸ ਪਾਰਟੀ ਵਲੋਂ ਗੁਰਪ੍ਰੀਤ ਸਿੰਘ ਜੀ.ਪੀ. ਨੂੰ ਮੈਦਾਨ ’ਚ ਉਤਾਰਿਆ ਗਿਆ, ਜਿਨ੍ਹਾਂ ਨੇ 47319 ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਤੋਖ ਸਿੰਘ ਨੂੰ 37273 ਵੋਟਾਂ ਨਾਲ ਹਾਰ ਮਿਲੀ ਸੀ। ਸ਼੍ਰੋਮਣੀ ਅਕਾਲੀ ਦਲ ਵਲੋਂ ਦਰਬਾਰਾ ਸਿੰਘ ਗੁਰੂ ਨੂੰ 24852 ਵੋਟਾਂ ਮਿਲਣ ਕਾਰਨ ਉਹ ਤੀਸਰੇ ਨੰਬਰ ’ਤੇ ਰਹੇ। ਇੱਥੇ ਇਹ ਦੱਸਣਯੋਗ ਹੈ ਕਿ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਹਿਣ ਵਾਲੇ ਦਰਬਾਰਾ ਸਿੰਘ ਗੁਰੂ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ।

PunjabKesari
    
ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਬੱਸੀ ਪਠਾਣਾਂ ਤੋਂ ਬਸਪਾ ਵੱਲੋਂ ਸ਼ਿਵ ਕੁਮਾਰ ਕਲਿਆਣ, ਆਮ ਆਦਮੀ ਪਾਰਟੀ ਵਲੋਂ ਰੁਪਿੰਦਰ ਹੈਪੀ, ਸੰਯੁਕਤ ਸਮਾਜ ਮੋਰਚਾ ਵਲੋਂ ਡਾ. ਅਮਰਦੀਪ ਕੌਰ, ਕਾਂਗਰਸ ਵਲੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ ਗਈ ਹੈ। ਪੰਜਾਬ ਲੋਕ ਕਾਂਗਰਸ ਵਲੋਂ ਡਾ. ਦੀਪਕ ਜੋਤੀ ਚੋਣ ਮੈਦਾਨ ਵਿੱਚ ਹਨ।ਦੱਸਣਯੋਗ ਹੈ ਕਿ ਇਸ ਹਲਕੇ ਤੋਂ ਮੁੱਖ ਮੰਤਰੀ ਚੰਨੀ ਦੇ ਭਰਾ ਕਾਂਗਰਸ ਵੱਲੋਂ ਦਾਅਵੇਦਾਰੀ ਜਿਤਾਅ ਰਹੇ ਸਨ ਪਰ ਉਨ੍ਹਾਂ ਨੂੰ ਸੀਟ ਨਾ ਮਿਲਣ ਕਾਰਨ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕਰ ਦਿੱਤੇ ਹਨ।

ਇਸ ਵਾਰ ਹਲਕੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ 149248 ਹੈ, ਜਿਨ੍ਹਾਂ ’ਚ 70576 ਪੁਰਸ਼, 78669 ਬੀਬੀਆਂ ਅਤੇ 3 ਥਰਡ ਜੈਂਡਰ ਹਨ।


Manoj

Content Editor

Related News