ਬਸੰਤ ਪੰਚਮੀ : ਸਰਸਵਤੀ ਜੀ ਦੀ ਪੂਜਾ ਲਈ ਸਜੇ ਪੰਡਾਲ, ਨੌਜਵਾਨ ਵਰਗ ਨੇ ਕੀਤੀ ਪਤੰਗਬਾਜ਼ੀ ਦੀ ਤਿਆਰੀ
Wednesday, Feb 14, 2024 - 10:48 AM (IST)
ਜਲੰਧਰ (ਪੁਨੀਤ) – ਬਸੰਤ ਪੰਚਮੀ ਦਾ ਤਿਉਹਾਰ ਕਈ ਮਾਇਨਿਆਂ ਨਾਲ ਵਿਸ਼ੇਸ਼ ਹੈ। ਇਸ ਦਿਨ ਸਰਸਵਤੀ ਮਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਸੇ ਦਿਨ ਪਤੰਗਬਾਜ਼ੀ ਦਾ ਵੀ ਆਯੋਜਨ ਹੁੰਦਾ ਹੈ। 14 ਫਰਵਰੀ ਨੂੰ ਮਨਾਏ ਜਾਣ ਵਾਲੇ ਬਸੰਤ ਪੰਚਮੀ ਦੇ ਤਿਉਹਾਰ ਨੂੰ ਲੈ ਕੇ ਮੰਗਲਵਾਰ ਦਾ ਦਿਨ ਤਿਆਰੀਆਂ ਦੇ ਨਾਂ ਰਿਹਾ। ਜਗ੍ਹਾ-ਜਗ੍ਹਾ ਪੰਡਾਲ ਲੱਗਦੇ ਦੇਖਣ ਨੂੰ ਮਿਲੇ ਅਤੇ ਦੂਜੇ ਪਾਸੇ ਨੌਜਵਾਨ ਵਰਗ ਪਤੰਗਾਂ ਤੇ ਡੋਰ ਦੀ ਖਰੀਦਦਾਰੀ ਵਿਚ ਮਸਰੂਫ ਨਜ਼ਰ ਆਇਆ।
ਸਰਸਵਤੀ ਜੀ ਪੂਜਾ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਂ ਸਰਸਵਤੀ ਜੀ ਦੀ ਅਰਾਧਨਾ ਲਈ ਵਿਸ਼ਾਲ ਆਯੋਜਨ ਕੀਤੇ ਜਾ ਰਹੇ ਹਨ। ਦੂਜੇ ਪਾਸੇ ਪਤੰਗਬਾਜ਼ੀ ਨਾਲ ਆਸਮਾਨ ਪਤੰਗਾਂ ਨਾਲ ਭਰਿਆ ਨਜ਼ਰ ਆਵੇਗਾ। ਇਸੇ ਤਹਿਤ ਪਤੰਗਾਂ ਦੀਆਂ ਵੱਡੀਆਂ ਦੁਕਾਨਾਂ ਦੇ ਨਾਲ-ਨਾਲ ਡੋਰ ਬਣਾਉਣ ਵਾਲਿਆਂ ਕੋਲ ਵੀ ਭੀੜ ਲੱਗੀ ਰਹੀ। ਬੱਚਿਆਂ ਨੇ ਵੀ ਜੰਮ ਕੇ ਪਤੰਗਾਂ ਖਰੀਦੀਆਂ। ਬਸੰਤ ਵਾਲੇ ਦਿਨ ਸਰਸਵਤੀ ਜੀ ਪੂਜਾ ਕਰਨ ਵਾਲੇ ਲੋਕ ਘਰਾਂ ਵਿਚ ਪੀਲੇ ਚਾਵਲ ਬਣਾਉਂਦੇ ਹਨ ਅਤੇ ਪ੍ਰਸ਼ਾਦ ਵਜੋਂ ਇਨ੍ਹਾਂ ਨੂੰ ਵੰਡਿਆ ਜਾਂਦਾ ਹੈ। ਪਤੰਗ ਕਾਰੋਬਾਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਆਮ ਪਤੰਗ ਦੀ ਕੀਮਤ 10 ਤੋਂ ਲੈ ਕੇ 30 ਰੁਪਏ ਤਕ ਹੈ ਪਰ ਵੱਡੀ ਪਤੰਗ 500 ਰੁਪਏ ਤਕ ਵਿਕੀ। ਨੌਜਵਾਨਾਂ ਅਤੇ ਬੱਚਿਆਂ ਨੇ ਹਰ ਤਰ੍ਹਾਂ ਦੀਆਂ ਪਤੰਗਾਂ ਦੀ ਖਰੀਦਦਾਰੀ ਕੀਤੀ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਸਾਲ 2024 ਦੇ ਪਹਿਲੇ ਗੀਤ ‘ਡਰਿੱਪੀ’ ਨੇ ਬਿੱਲਬੋਰਡ ’ਤੇ ਪਾਈ ਧੱਕ
ਪਾਬੰਦੀ ਦੇ ਬਾਵਜੂਦ ਹੋਈ ਚਾਈਨੀਜ਼ ਡੋਰ ਦੀ ਵਿਕਰੀ
ਚਾਈਨੀਜ਼ ਡੋਰ ’ਤੇ ਰੋਕ ਹੋਣ ਦੇ ਬਾਵਜੂਦ ਵੱਖ-ਵੱਖ ਥਾਵਾਂ ’ਤੇ ਪਾਬੰਦੀਸ਼ੁਦਾ ਡੋਰ ਦੀ ਵਿਕਰੀ ਹੋਈ। ਬੁੱਧਵਾਰ ਦੇ ਦਿਨ ਸੜਕਾਂ ’ਤੇ ਥਾਂ-ਥਾਂ ਚਾਈਨੀਜ਼ ਡੋਰ ਖਿੱਲਰੀ ਦੇਖਣ ਨੂੰ ਮਿਲੇਗੀ। ਦੱਸਿਆ ਜਾਂਦਾ ਹੈ ਕਿ ਕਈ ਪ੍ਰਸਿੱਧ ਦੁਕਾਨਾਂ ਨੇ ਚੀਨ ਨਿਰਮਿਤ ਮਾਂਜਾ ਨਹੀਂ ਰੱਖਿਆ ਪਰ ਕਾਰੋਬਾਰੀਆਂ ਨੇ ਸੁਰੱਖਿਅਤ ਸਥਾਨਾਂ ’ਤੇ ਚਾਈਨਾ ਡੋਰ ਲੁਕੋ ਕੇ ਰੱਖੀ ਹੋਈ ਸੀ, ਜਿਥੋਂ ਗਾਹਕਾਂ ਨੂੰ ਚੋਰੀ-ਛਿਪੇ ਉਕਤ ਡੋਰ ਵੇਚੀ ਗਈ। ਇਥੇ ਵਰਣਨਯੋਗ ਹੈ ਕਿ ਚਾਈਨੀਜ਼ ਡੋਰ ਕਾਰਨ ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਖਬਰਾਂ ਲਗਾਤਾਰ ਸੁਣਨ ਨੂੰ ਮਿਲਦੀਆਂ ਰਹੀਆਂ ਹਨ। ਠੋਸ ਕਾਰਵਾਈ ਨਾ ਕਰਕੇ ਦੁਕਾਨਦਾਰਾਂ ਦੇ ਹੌਸਲੇ ਬੁਲੰਦ ਹਨ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀ ਪ੍ਰਸਿੱਧ ਗਾਇਕਾ-ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਮੌਕੇ 'ਤੇ ਪਹੁੰਚੀ ਪੁਲਸ ਕਰ ਰਹੀ ਜਾਂਚ
ਮੌਸਮ ਕਾਰਨ ਫਿੱਕੀਆਂ ਹੋ ਸਕਦੀਆਂ ਹਨ ਤਿਉਹਾਰ ਦੀਆਂ ਖੁਸ਼ੀਆਂ
ਬਸੰਤ ਪੰਚਮੀ ਨੂੰ ਲੈ ਕੇ ਬੱਚਿਆਂ ਅਤੇ ਨੌਜਵਾਨ ਵਰਗ ਨੇ ਪਤੰਗਬਾਜ਼ੀ ਦੀ ਖੂਬ ਤਿਆਰੀ ਕੀਤੀ ਹੋਈ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਆਸਮਾਨ ਵਿਚ ਬੱਦਲ ਬਣੇ ਹੋਏ ਹਨ ਅਤੇ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਮੌਸਮ ਕਾਰਨ ਬਸੰਤ ਦੇ ਤਿਉਹਾਰ ਦੀਆਂ ਖੁਸ਼ੀਆਂ ਫਿੱਕੀਆਂ ਹੋ ਸਕਦੀਆਂ ਹਨ। ਨੌਜਵਾਨ ਇਹੀ ਦੁਆ ਕਰ ਰਹੇ ਹਨ ਕਿ ਬੁੱਧਵਾਰ ਦੇ ਦਿਨ ਬਾਰਿਸ਼ ਨਾ ਹੋਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।