ਬਸੰਤ ਪੰਚਮੀ : ਪਤੰਗ ਲੁੱਟਦਿਆਂ ਨੰਗੀ ਤਾਰ ਦੀ ਲਪੇਟ ਆਇਆ ਨਾਬਾਲਗ, ਮੌਤ

Wednesday, Feb 17, 2021 - 01:47 AM (IST)

ਬਸੰਤ ਪੰਚਮੀ : ਪਤੰਗ ਲੁੱਟਦਿਆਂ ਨੰਗੀ ਤਾਰ ਦੀ ਲਪੇਟ ਆਇਆ ਨਾਬਾਲਗ, ਮੌਤ

ਜਲੰਧਰ, (ਮ੍ਰਿਦੁਲ)– 16 ਫਰਵਰੀ ਬਸੰਤ ਪੰਚਮੀ ਦੇ ਦਿਨ ਬਸਤੀ ਬਾਵਾ ਖੇਲ 'ਚ ਇਕ 16 ਸਾਲਾ ਨਾਬਾਲਕ ਦੀ ਪਤੰਗ ਲੁੱਟਦਿਆਂ ਨੰਗੀ ਤਾਰ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬਸਤੀ ਬਾਵਾ ਖੇਲ ਸਥਿਤ ਨਹਿਰ ਦੀ ਪੁਲੀ ਨੇੜੇ ਮੱਛੀ ਮਾਰਕੀਟ 'ਚ ਇਹ ਨਾਬਾਲਗ ਲੜਕਾ ਪਤੰਗ ਲੁੱਟਦਿਆਂ ਟਰਾਂਸਫਾਰਮਰ ਦੀ ਨੰਗੀ ਤਾਰ ਦੀ ਲਪੇਟ ’ਚ ਆਉਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ। ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਐੱਸ. ਐੱਚ. ਓ. ਗਗਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਸਾਹਿਲ ਖਾਨ ਪੁੱਤਰ ਅਜਗਰ ਅਲੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਕਰੀਬ ਸ਼ਾਮ 6 ਵਜੇ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਮੈਸੇਜ ਆਇਆ ਕਿ ਬਸਤੀ ਬਾਵਾ ਖੇਲ ਸਥਿਤ ਨਹਿਰ ਦੀ ਪੁਲੀ ਨੇੜੇ ਮੱਛੀ ਮਾਰਕੀਟ ਨਜ਼ਦੀਕ ਇਕ ਬੱਚਾ ਹਾਦਸੇ ਵਿਚ ਜ਼ਖ਼ਮੀ ਹੋ ਗਿਆ ਹੈ ਅਤੇ ਦੂਜੇ ਪਾਸੇ ਜਦੋਂ ਪੁਲਸ ਮੌਕੇ ’ਤੇ ਪਹੁੰਚੀ ਤਾਂ ਪਤਾ ਲੱਗਾ ਕਿ ਸਾਹਿਲ (16) ਦੁਪਹਿਰ 4 ਵਜੇ ਦੇ ਕਰੀਬ ਪਤੰਗ ਉਡਾ ਰਿਹਾ ਸੀ, ਜਿਸ ਦੌਰਾਨ ਅਚਾਨਕ ਇਕ ਕੱਟੀ ਪਤੰਗ ਲੁੱਟਣ ਲਈ ਉਹ ਭੱਜਣ ਲੱਗਾ ਅਤੇ ਟਰਾਂਸਫਾਰਮਰ ਦੀ ਇਕ ਟੁੱਟੀ ਨੰਗੀ ਤਾਰ ਨਾਲ ਟਕਰਾ ਗਿਆ। ਤਾਰ ਉਸਦੇ ਮੱਥੇ ’ਤੇ ਜਿਉਂ ਹੀ ਟਕਰਾਈ ਤਾਂ ਅਚਾਨਕ ਸ਼ਾਰਟ ਸਰਕਟ ਨਾਲ ਧਮਾਕਾ ਹੋਇਆ ਅਤੇ ਉਹ ਬੁਰੀ ਤਰਾਂ ਝੁਲਸ ਗਿਆ। ਲੋਕਾਂ ਨੇ ਉਸ ਨੂੰ ਤਾਰ ਨਾਲੋਂ ਵੱਖ ਕੀਤਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ।


author

Bharat Thapa

Content Editor

Related News